jacqueline fernandez ED update: ਜੈਕਲੀਨ ਫਰਨਾਂਡੀਜ਼ ਨੂੰ ਦੇਸ਼ ਤੋਂ ਬਾਹਰ ਜਾਣ ਸਮੇਂ ਮੁੰਬਈ ਏਅਰਪੋਰਟ ‘ਤੇ ਰੋਕ ਲਿਆ ਗਿਆ ਹੈ। ਸੂਤਰਾਂ ਮੁਤਾਬਕ, ਜੈਕਲੀਨ ਨੇ ਮਸਕਟ ਜਾਣਾ ਸੀ। ਰਿਪੋਰਟਾਂ ਦਾ ਕਹਿਣਾ ਹੈ ਕਿ 200 ਕਰੋੜ ਰੁਪਏ ਵਸੂਲੀ ਦੇ ਚਰਚਿੱਤ ਮਾਮਲੇ ਵਿੱਚ ਈਡੀ ਦੀ ਚਾਰਜਸ਼ੀਟ ਵਿੱਚ ਜੈਕਲੀਨ ਫਰਨਾਂਡੀਜ਼ ਦਾ ਨਾਂ ਵੀ ਹੈ ਅਤੇ ਉਨ੍ਹਾਂ ਖਿਲਾਫ ‘ਲੁਕ ਆਊਟ ਸਰਕੂਲਰ’ ਜਾਰੀ ਹੋਣ ਕਾਰਨ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੋਕਿਆ ਹੈ। ਈਡੀ ਦੇ ਸੂਤਰਾਂ ਮੁਤਾਬਕ, ਵਸੂਲੀ ਮਾਮਲੇ ਦੇ ਮਾਸਟਰਮਾਈਂਡ ਸੁਕੇਸ਼ ਚੰਦਰਸ਼ੇਖਰ ਨੇ ਜੈਕਲੀਨ ਨੂੰ 10 ਕਰੋੜ ਰੁਪਏ ਦੇ ਮਹਿੰਗੇ ਤੋਹਫ਼ੇ ਦਿੱਤੇ ਸਨ। ਇਸ ਵਿੱਚ ਲਗਜ਼ਰੀ ਗੱਡੀਆਂ, ਘੋੜੇ ਅਤੇ ਹੋਰ ਮਹਿੰਗੀਆਂ ਚੀਜ਼ਾਂ ਸ਼ਾਮਲ ਹਨ।
ਰਿਪੋਰਟਾਂ ਮੁਤਾਬਕ, ਜੈਕਲੀਨ ਨੂੰ ਸੁਕੇਸ਼ ਚੰਦਰਸ਼ੇਖਰ ਨੇ 52 ਲੱਖ ਦਾ ਘੋੜਾ ਅਤੇ 9 ਲੱਖ ਦੀ ਬਿੱਲੀ ਦਾ ਤੋਹਫ਼ਾ ਦਿੱਤਾ ਸੀ। ਸੁਕੇਸ਼ ਨੇ ਜੈਕਲੀਨ ਦੇ ਭਰਾਵਾਂ-ਭੈਣਾਂ ਨੂੰ ਵੀ ਮੋਟੀ ਰਕਮ ਭੇਜੀ ਸੀ। ਇਸਦੇ ਨਾਲ ਇਹ ਵੀ ਸਾਹਮਣੇ ਆਇਆ ਹੈ ਕਿ ਨੋਰਾ ਫਤੇਹੀ ਨੂੰ ਸੁਕੇਸ਼ ਚੰਦਰਸ਼ੇਖਰ ਨੇ ਇੱਕ BMW ਕਾਰ ਅਤੇ ਇੱਕ ਆਈਫੋਨ ਗਿਫਟ ਕੀਤਾ ਸੀ। ਇਸ ਦੀ ਕੁੱਲ ਲਾਗਤ ਇੱਕ ਕਰੋੜ ਰੁਪਏ ਤੋਂ ਵੱਧ ਸੀ। ਤਿਹਾੜ ਜੇਲ੍ਹ ਤੋਂ 200 ਕਰੋੜ ਦੀ ਵਸੂਲੀ ਲਈ ਹਵਾਲਾ ਮਾਮਲੇ ਤਹਿਤ ਦਾਖ਼ਲ ਈਡੀ ਦੀ ਚਾਰਜਸ਼ੀਟ ਵਿੱਚ ਇਹ ਖੁਲਾਸਾ ਹੋਇਆ ਹੈ।
ਜਦੋਂ ਸੁਕੇਸ਼ ਚੰਦਰਸ਼ੇਖਰ ਤਿਹਾੜ ਜੇਲ ‘ਚ ਸੀ ਤਾਂ ਉੱਥੋਂ ਉਹ ਜੈਕਲੀਨ ਨਾਲ ਮੋਬਾਇਲ ‘ਤੇ ਗੱਲ ਕਰਦਾ ਸੀ। ਸੁਕੇਸ਼ ਨੇ ਜ਼ਮਾਨਤ ‘ਤੇ ਬਾਹਰ ਆਉਣ ਤੋਂ ਬਾਅਦ ਚੇਨਈ ਲਈ ਚਾਰਟਰਡ ਫਲਾਈਟ ਬੁੱਕ ਕੀਤੀ ਸੀ। ਉਨ੍ਹਾਂ ਨੇ ਜੈਕਲੀਨ ਲਈ ਮੁੰਬਈ ਤੋਂ ਦਿੱਲੀ ਲਈ ਚਾਰਟਰਡ ਫਲਾਈਟ ਵੀ ਬੁੱਕ ਕਰਵਾਈ ਸੀ। ਸੁਕੇਸ਼ ਅਤੇ ਜੈਕਲੀਨ ਵੀ ਚੇਨਈ ਦੇ ਇੱਕ ਹੋਟਲ ਵਿੱਚ ਰੁਕੇ ਸਨ। ਸੁਕੇਸ਼ ਨੇ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਉਣ ‘ਤੇ ਇਕ ਨਿੱਜੀ ਜਹਾਜ਼ ‘ਚ ਹਵਾਈ ਯਾਤਰਾ ਲਈ ਕਰੀਬ ਅੱਠ ਕਰੋੜ ਰੁਪਏ ਖਰਚ ਕੀਤੇ ਸਨ।
ਵੀਡੀਓ ਲਈ ਕਲਿੱਕ ਕਰੋ -:
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
ਦੱਸ ਦੇਈਏ ਕਿ ਈਡੀ ਨੇ 200 ਕਰੋੜ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਸੁਕੇਸ਼ ਚੰਦਰਸ਼ੇਖਰ ਅਤੇ ਹੋਰਾਂ ਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਹੈ। ਕੇਂਦਰੀ ਏਜੰਸੀ ਨੂੰ ਸੁਕੇਸ਼ ਅਤੇ ਅਦਾਕਾਰਾ ਜੈਕਲੀਨ ਫਰਨਾਂਡੀਜ਼ ਵਿਚਾਲੇ ਵਿੱਤੀ ਲੈਣ-ਦੇਣ ਦੇ ਸਬੂਤ ਮਿਲੇ ਸਨ। ਈਡੀ ਨੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਸੁਕੇਸ਼ ਚੰਦਰਸ਼ੇਖਰ, ਉਨ੍ਹਾਂ ਦੀ ਪਤਨੀ ਲੀਨਾ ਮਾਰੀਆ ਪਾਲ ਅਤੇ ਛੇ ਹੋਰਾਂ ਖ਼ਿਲਾਫ਼ 7,000 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ।