ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ 200 ਕਰੋੜ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਵੱਡੀ ਰਾਹਤ ਮਿਲ ਗਈ ਹੈ। ਕੋਰਟ ਨੇ ਅਦਾਕਾਰਾ ਨੂੰ ਸੋਮਵਾਰ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਦਰਅਸਲ, ਜੈਕਲੀਨ ਨੂੰ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਅਦਾਲਤ ਨੇ ਸੰਮਨ ਕੀਤਾ ਸੀ। ਇਸ ਤੋਂ ਬਾਅਦ ਅਦਾਕਾਰਾ ਦੇ ਵਕੀਲਾਂ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਜ਼ਮਾਨਤ ਦੇ ਲਈ ਪਟੀਸ਼ਨ ਦਾਇਰ ਕੀਤੀ ਸੀ ਅਤੇ ਹੁਣ ਕੋਰਟ ਨੇ ਅਦਾਕਾਰਾ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ।
ਜਾਣਕਾਰੀ ਮੁਤਾਬਕ ਐਡੀਸ਼ਨਲ ਸੈਸ਼ਨ ਜੱਜ ਸ਼ੈਲੇਂਦਰ ਮਲਿਕ ਨੇ ਜ਼ਮਾਨਤ ਪਟੀਸ਼ਨ ‘ਤੇ ED ਤੋਂ ਜਵਾਬ ਮੰਗਿਆ ਹੈ। ਉਦੋਂ ਤੱਕ ਅਦਾਕਾਰਾ ਦੀ ਰੈਗੂਲਰ ਜ਼ਮਾਨਤ ਕੋਰਟ ਵਿੱਚ ਪੈਂਡਿੰਗ ਰਹੇਗੀ। ਜੈਕਲੀਨ ਦੇ ਵਕੀਲ ਦੀ ਬੇਨਤੀ ‘ਤੇ ਕੋਰਟ ਨੇ ਅਦਾਕਾਰਾ ਨੂੰ 50 ਹਜ਼ਾਰ ਰੁਪਏ ਦੇ ਬਾਂਡ ‘ਤੇ ਅੰਤਰਿਮ ਜ਼ਮਾਨਤ ਦਿੱਤੀ ਹੈ। 200 ਕਰੋੜ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਅਗਲੀ ਸੁਣਵਾਈ 2 ਅਕਤੂਬਰ ਨੂੰ ਹੋਵੇਗੀ।
ਇਹ ਵੀ ਪੜ੍ਹੋ: ਈਰਾਨ : ਹਿਜਾਬ ਪ੍ਰਦਰਸ਼ਨ ‘ਚ ਵਾਲ ਖੋਲ੍ਹਣ ਵਾਲੀ 20 ਸਾਲਾਂ ਕੁੜੀ ਦਾ ਕਤਲ, ਪੁਲਿਸ ਨੇ ਮਾਰੀਆਂ 6 ਗੋਲੀਆਂ
ਦੱਸ ਦੇਈਏ ਕਿ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (EOW) ਨੇ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਦੀ ਠੱਗੀ ਦੇ ਮਾਮਲੇ ਵਿੱਚ ਜੈਕਲੀਨ ਦੇ ਇਲਾਵਾ EOW ਨੇ ਪਿੰਕੀ ਈਰਾਨੀ ਨੂੰ ਵੀ ਸੰਮਨ ਕੀਤਾ ਸੀ। ਪਿੰਕੀ ਈਰਾਨੀ ਨੇ ਜੈਕਲੀਨ ਨਾਲ ਸੁਕੇਸ਼ ਦੀ ਗੱਲ ਕਰਵਾਉਣ ਵਿੱਚ ਮਦਦ ਕੀਤੀ ਸੀ, ਪਰ ਪੁੱਛਗਿੱਛ ਵਿੱਚ ਦੋਹਾਂ ਦੇ ਜਵਾਬ ਇੱਕੋ ਜਿਹੇ ਨਹੀਂ ਸਨ।
ਵੀਡੀਓ ਲਈ ਕਲਿੱਕ ਕਰੋ -: