kangana attacks ayushman nepotism:ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲਾ ਸਮੇਂ ਦੇ ਨਾਲ ਹੋਰ ਡੁੰਘਾ ਹੁੰਦਾ ਜਾ ਰਿਹਾ ਹੈ।ਇੱਕ ਪਾਸੇ ਸੁਸ਼ਾਂਤ ਦੀ ਖੁਦਕੁਸ਼ੀ ਨੂੰ ਲੈ ਕੇ ਗੁੱਥੀ ਉਲਝਦੀ ਨਜ਼ਰ ਆ ਰਹੀ ਹੈ ਤਾਂ ਉੱਥੇ ਹੀ ਦੂਜੇ ਪਾਸੇ ਨੈਪੋਟਿਜਮ ਨੂੰ ਲੈ ਕੇ ਬਹਿਸ ਛਿੜੀ ਹੁੰਦੀ ਨਜ਼ਰ ਆ ਰਹੀ ਹੈ।ਅਦਾਕਾਰਾ ਕੰਗਨਾ ਰਣੌਤ ਤੋਂ ਹੀ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਦਾ ਹਵਾਲਾ ਦੇ ਕੇ ਕਈ ਸਾਰੇ ਬਾਲੀਵੁਡ ਸਿਤਾਰਿਆਂ ਤੇ ਨਿਸ਼ਾਨਾ ਸਾਧ ਰਹੀ ਹੈ।ਉਨ੍ਹਾਂ ਤੇ ਨੈਪੋਟਿਜਮ ਅਤੇ ਗਰੁੱਪਿਜਮ ਦਾ ਇਲਜਾਮ ਲਗਾ ਰਹੀ ਹੈ। ਹੁਣ ਅਦਾਕਾਰਾ ਨੇ ਆਊਟਸਾਈਡਰਜ਼ ਤੇ ਨਿਸ਼ਾਨਾ ਸਾਧਨਾ ਸ਼ੁਰੂ ਕਰ ਦਿੱਤਾ ਹੈ। ਇਸ ਵਾਰ ਉਨ੍ਹਾਂ ਨੇ ਆਯੁਸ਼ਮਾਨ ਖੁਰਾਣਾ ਨੂੰ ਘੇਰੇ ਵਿੱਚ ਲਿਆ ਹੈ। ਕੰਗਨਾ ਰਣੌਤ ਬੇਬਾਕ ਰਾਏ ਰੱਖਣ ਦੇ ਲਈ ਹਮੇਸ਼ਾ ਤੋਂ ਜਾਣੀ ਜਾਂਦੀ ਹੈ।ਸੁਸ਼ਾਂਤ ਮਾਮਲੇ ਵਿੱਚ ਵੀ ਉਹ ਅਜਿਹਾ ਹੀ ਕਰਦੀ ਨਜ਼ਰ ਆ ਰਹੀ ਹੈ।ਅਦਾਕਾਰਾ ਨੇ ਮਹੇਸ਼ ਭੱਟ, ਕਰਨ ਜੌਹਰ, ਸਲਮਾਨ ਖਾਨ ਅਤੇ ਆਲੀਆ ਭੱਟ ਸਮੇਤ ਕਈ ਸਿਤਾਰਿਆਂ ਤੇ ਇਲਜਾਮ ਲਗਾਏ ਹਨ। ਹੁਣ ਉਨ੍ਹਾਂ ਨੇ ਸੁਸ਼ਾਂਤ ਮਾਮਲੇ ਵਿੱਚ ਆਯੁਸ਼ਮਾਨ ਖੁਰਾਣਾ ਨੂੰ ਵੀ ਘਸੀਟ ਲਿਆ ਹੈ।ਦਰਅਸਲ, ਆਪਣੇ ਬਿਆਨਾਂ ਨੂੰ ਲੈ ਕੇ ਵਿਵਾਦਾਂ ਵਿੱਚ ਰਹਿਣ ਵਾਲੇ ਕੇਆਰ ਕੇ ਨੇ ਆਯੁਸ਼ਮਾਨ ਤੇ ਇਲਜਾਮ ਲਗਾਏ ਅਤੇ ਦੱਸਿਆ ਕਿ ਤਿੰਨ ਕਾਰਨਾਂ ਦੇ ਕਾਰਨ ਤੋਂ ਹੀ ਆੁਸ਼ਮਾਨ ਨੇਪੋ ਕਿਡਜ਼ ਦਾ ਸਾਥ ਦੇ ਰਹੇ ਹਨ।
ਪਹਿਲਾ ਕਾਰਨ ਹੈ ਕਿ ਆਯੁਸ਼ਮਾਨ ਨੂੰ ਬਾਲੀਵੁਡ ਵਿੱਚ ਸਰਵਾਈਵ ਕਰਨਾ ਹੈ। ਦੂਜਾ ਕਾਰਨ ਹੈ ਕਿ ਯਸ਼ ਰਾਜ ਪਿਲਮਜ਼ ਦੇ ਆਰਟਿਸਟ ਹਨ। ਤੀਜਾ ਕਾਰਨ ਹੈ ਕਿ ਸੁਸਾਂਤ ਸਿੰਘ ਰਾਜਪੂਤ ਉਨ੍ਹਾਂ ਦੇ ਕਾਮਪੀਟਰ ਹਨ।ਅੱਗੇ ਕੇਆਰਕੇ ਨੇ ਲਿਖਿਆ ਕਿ ਖੁਰਾਣਾ ਤੁਸੀਂ ਘਬਰਾਓ ਨਹੀਂ। ਤੁਹਾਡੀ ਫਿਲਮਾਂ ਵੀ ਆਉਣਗੀਆਂ ਅਤੇ ਜਨਤਾ ਤੁਹਾਨੂੰ ਕਰਾਰਾ ਜਵਾਬ ਦੇਣਗੀ , ਆਲ ਦ ਬੈਸਟ।
ਕੰਗਨ ਦੀ ਟੀਮ ਦੁਆਰਾ ਵੀ ਕੇਆਰਕੇ ਦੇ ਇਸ ਟਵੀਟ ਤੇ ਪ੍ਰਤੀਕਿਰਿਆ ਦਿੱਤੀ ਗਈ। ਹਾਲਾਂਕਿ ਟਵੀਟ ਵਿੱਚ ਆਯੁਸ਼ਮਾਨ ਖੁਰਾਣਾ ਦਾ ਨਾਮ ਨਹੀਂ ਲਿਆ ਗਿਆ।ਟਵੀਟ ਵਿੱਚ ਲਿਖਿਆ ਗਿਆ ਕਿ ਚਾਪਲੂਸ ਆਊਟਸਾਈਡਰਜ਼ ਕੇਵਲ ਇੱਕ ਹੀ ਵਜ੍ਹਾ ਤੋਂ ਮਾਫੀਆ ਨੂੰ ਸੁਪੋਰਟ ਕਰਦੇ ਹਨ। ਉਹ ਹਨ ਉਨ੍ਹਾਂ ਦੇ ਵਿਚਾਰਾਂ ਦੀ ਸਮਾਨਤਾ। ਉਨ੍ਹਾਂ ਨੂੰ ਇੰਡਸਟਰੀ ਤੋਂ ਕੋਈ ਨਹੀਂ ਧਮਕਾਉਂਦਾ ਅਤੇ ਉਹ ਕੰਗਨਾ ਅਤੇ ਸੁਸ਼ਾਂਤ ਵਰਗੇ ਲੋਕਾਂ ਦਾ ਮਜਾਕ ਬਣਾਉਂਦੇ ਹਨ ਅਤੇ ਸੱਚਾਈ ਵੀ ਬਿਆਨ ਨਹੀਂ ਕਰਦੇ।