kangana moves to highcourt against bmc:ਕੰਗਨਾ ਰਣੌਤ ਅਤੇ ਮਹਾਰਾਸ਼ਟਰ ਸਰਕਾਰ ਵਿਚਾਲੇ ਵਿਵਾਦ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਬੀ.ਐਮ.ਸੀ ਵੱਲੋਂ ਕੰਗਣਾ ਰਣੌਤ ਦੇ ਦਫਤਰ ਵਿੱਚ ਹੋਈ ਤੋੜ-ਫੋੜ ਤੋਂ ਕੰਗਨਾ ਕਾਫੀ ਨਾਰਾਜ਼ ਹੈ। ਕੰਗਨਾ ਦੀ ਭੈਣ ਰੰਗੋਲੀ ਵੀ ਵੀਰਵਾਰ ਨੂੰ ਦਫਤਰ ਪਹੁੰਚੀ ਅਤੇ ਇਸ ਘਟਨਾਕ੍ਰਮ ਦਾ ਜਾਇਜ਼ਾ ਲਿਆ। ਦੱਸਿਆ ਜਾ ਰਿਹਾ ਹੈ ਕਿ ਉਸਨੇ ਦਫਤਰ ਦੀਆਂ ਕੁਝ ਫੋਟੋਆਂ ਲਈਆਂ ਅਤੇ ਵੀਡੀਓ ਵੀ ਬਣਾਏ। ਇਸ ਦੌਰਾਨ ਕੰਗਨਾ ਨੇ ਫਿਰ ਉਧਵ ਸਰਕਾਰ ਖਿਲਾਫ ਟਵੀਟ ਕੀਤਾ ਹੈ।ਹਿਮਾਚਲ ਦੇ ਮੁੱਖ ਮੰਤਰੀ ਨੇ ਕਿਹਾ:ਨਹੀ ਬਰਦਾਸ਼ਤ ਕਰਾਗੇ ਕੰਗਨਾ ਦਾ ਅਪਮਾਨ-ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਦਾ ਕਹਿਣਾ ਹੈ ਕਿ ਕੰਗਣਾ ਹਿਮਾਚਲ ਦੀ ਧੀ ਹੈ।ਉਸਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਬਹੁਤ ਸਾਰੇ ਲੋਕ ਕੰਗਨਾ ਦੇ ਸਮਰਥਨ ਵਿੱਚ ਆਏ ਹਨ।ਜਿਹਨਾਂ ਨੇ ਬੀ.ਐਮ.ਸੀ ਦੇ ਇਸ ਐਕਸ਼ਨ ਨੂੰ ਗਲਤ ਦੱਸਿਆ ਹੈ।ਹੁਣ ਫਿਲਮ ਪ੍ਰੋਡਿਊਸਰ ਅੇੇਸੋਸੀਏਸ਼ਨ ਇੰਮਪਾ ਵੀ ਕੰਗਨਾ ਦੇ ਸਮਰਥਨ ਵਿੱਚ ਆਈ ਹੈ।ਇਸ ਤੋਂ ਪਹਿਲਾਂ ਅਨੁਪਮ ਖੇਰ ਨੇ ਵੀ ਇਸ ਘਟਨਾ ਨੂੰ ਗਲਤ ਅਤੇ ਅਫਸੋਸਜਨਕ ਦੱਸਿਆ ਹੈ। ਕੰਗਨਾ ਨੇ ਇਸ ਕਾਰਵਾਈ ਨੂੰ ਦੱਸਿਆ, ਸਰਕਾਰ ਦੀ ਗੁੰਡਾਗਰਦੀ :ਮੈਂ ਇਸ ਨੂੰ ਗੱਲ ਵਿਸ਼ੇਸ਼ ਤੌਰ ‘ਤੇ ਸਪਸ਼ਟ ਕਰਨਾ ਚਾਹੁੰਦੀ ਹਾਂ ਕਿ ਮਹਾਰਾਸ਼ਟਰ ਦੇ ਲੋਕ ਸਰਕਾਰ ਦੁਆਰਾ ਕੀਤੀ ਗਈ ਗੁੰਡਾਗਰਦੀ ਦੀ ਨਿੰਦਾ ਕਰਦੇ ਹਨ, ਮੇਰੇ ਮਰਾਠੀ ਸ਼ੁਭਚਿੰਤਕਾਂ ਦੀਆਂ ਬਹੁਤ ਸਾਰੀਆਂ ਕਾਲਾਂ ਆ ਰਹੀਆਂ ਹਨ।ਦੁਨੀਆ ਜਾਂ ਹਿਮਾਚਲ ਦੇ ਲੋਕਾਂ ਦੇ ਦਿਲ ਵਿੱਚ ਜੋ ਦੁੱਖ ਹੋਇਆ ਹੈ।ਉਹ ਇਹ ਨਾ ਸੋਚਣ ਕਿ ਮੈਨੂੰ ਇੱਥੇ ਪਿਆਰ ਅਤੇ ਸਤਿਕਾਰ ਨਹੀਂ ਮਿਲਦਾ.
ਦੱਸੀ ਮਹਾਰਾਸ਼ਟਰ ਸਰਕਾਰ ਦੀ ਕਾਲੀ ਕਰਤੂਤ:-ਮੇਰੇ ਬਹੁਤ ਸਾਰੇ ਮਰਾਠੀ ਦੋਸਤ ਕੱਲ ਫੋਨ ਤੇ ਰੋ ਪਏ ਅਤੇ ਮੇਰੀ ਸਹਾਇਤਾ ਲਈ ਫਿਕਰਮੰਦੀ ਕੀਤੀ।ਕੁਝ ਨੇ ਮੈਨੂੰ ਭੋਜਨ ਵੀ ਭੇਜਿਆ ਪਰ ਸੁਰੱਖਿਆ ਪ੍ਰੋਟੋਕੋਲ ਦੇ ਕਾਰਨ ਮੈਂ ਸਵੀਕਾਰ ਨਹੀਂ ਕਰ ਸਕੀ, ਮਹਾਰਾਸ਼ਟਰ ਸਰਕਾਰ ਦੇ ਇਸ ਕਾਲੇ ਕੰਮ ਕਾਰਨ ਮਰਾਠੀ ਸੰਸਕ੍ਰਿਤੀ ਅਤੇ ਗੌਰਵ ਨੂੰ ਦੁਨੀਆ ਵਿਚ ਸੱਟ ਨਹੀਂ ਲੱਗਣੀ ਚਾਹੀਦੀ. ਜੈ ਮਹਾਰਾਸ਼ਟਰ
ਕੰਗਨਾ ਦੇ ਦਫਤਰ ਬੀਐਮਸੀ ਨੇ 2 ਘੰਟੇ ਮਚਾਇਆ ਕੋਹਰਾਮ:- ਬੁੱਧਵਾਰ ਨੂੰ ਬੀਐਮਸੀ ਨੇ ਕੰਗਨਾ ਰਣੌਤ ਦੇ ਦਫਤਰ ਵਿੱਚ ਤਕਰੀਬਨ 2 ਘੰਟੇ ਭੰਨਤੋੜ ਕੀਤੀ। ਬੀਐਮਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੇਵਲ ਨਾਜਾਇਜ਼ ਉਸਾਰੀਆਂ ਨੂੰ ਹਟਾਇਆ ਹੈ। ਜਦਕਿ ਕੰਗਨਾ ਦਾ ਕਹਿਣਾ ਹੈ ਕਿ ਉਸ ਦੇ ਦਫ਼ਤਰ ਵਿਚ ਕੁਝ ਵੀ ਗਲਤ ਢੰਗ ਨਾਲ ਨਹੀਂ ਬਣਿਆ ਸੀ। ਕੰਗਨਾ ਦੀ ਅਪੀਲ ਦੀ ਸੁਣਵਾਈ ਅਦਾਲਤ ਵਿੱਚ 3 ਵਜੇ ਹੈ। ਇਸ ਵਿੱਚ, ਬੀਐਮਸੀ ਨੂੰ ਇਹ ਸਾਬਤ ਕਰਨਾ ਪਏਗਾ ਕਿ ਉਨ੍ਹਾਂ ਦੀ ਕਾਰਵਾਈ ਸਹੀ ਸੀ.