ਅਦਾਕਾਰਾ ਤੇ MP ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਦੀ ਰਿਲੀਜ਼ ਨੂੰ ਟਾਲ ਦਿੱਤਾ ਗਿਆ ਹੈ। ਪਹਿਲਾਂ ਇਹ ਫਿਲਮ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ, ਪਰ ਹੁਣ ਸੈਸਨਰ ਬੋਰਡ ਵੱਲੋਂ ਫਿਲਮ ਦੀ ਰਿਲੀਜ਼ ਨੂੰ ਰੋਕ ਲਿਆ ਗਿਆ ਹੈ। ਰਿਲੀਜ਼ ਟਲਣ ਮਗਰੋਂ ਹੁਣ ਇਸ ਮਾਮਲੇ ‘ਤੇ ਕੰਗਨਾ ਰਣੌਤ ਦੀ ਦਾ ਬਿਆਨ ਸਾਹਮਣੇ ਆਇਆ ਹੈ। ਕੰਗਨਾ ਨੇ ਕਿਹਾ ਕਿ ਉਨ੍ਹਾਂ ਦੀ ਫਿਲਮ ‘ਤੇ ਐਮਰਜੈਂਸੀ ਲਗਾ ਦਿੱਤੀ ਗਈ ਹੈ। ਇਹ ਉਸ ਲਈ ਬਹੁਤ ਨਿਰਾਸ਼ਾਜਨਕ ਸਥਿਤੀ ਹੈ।
ਅਦਾਕਾਰਾ ਨੇ ਕਿਹਾ ਕਿ ਦੇਸ਼ ਦਾ ਕਾਨੂੰਨ ਇਹ ਹੈ ਕਿ ਕੋਈ ਵੀ ਬਿਨ੍ਹਾਂ ਕਿਸੇ ਨਤੀਜੇ ਜਾਂ ਸੈਂਸਰਸ਼ਿਪ ਦੇ OTT ਪਲੇਟਫਾਰਮਾਂ ‘ਤੇ ਹਿੰਸਾ ਤੇ ਨਗਨਤਾ ਨੂੰ ਦਿਖਾ ਸਕਦਾ ਹੈ, ਕੋਈ ਵੀ ਆਪਣੇ ਸਿਆਸੀ ਤੌਰ ‘ਤੇ ਪ੍ਰੇਰਿਤ ਭੈੜੇ ਇਰਾਦਿਆਂ ਨੂੰ ਪੂਰਾ ਕਰਨ ਲਈ ਅਸਲ ਜੀਵਨ ਦੀਆਂ ਘਟਨਾਵਾਂ ਨੂੰ ਵਿਗਾੜ ਸਕਦਾ ਹੈ, ਇੱਥੇ ਕਮਿਊਨਿਸਟਾਂ ਜਾਂ ਖੱਬੇਪੱਖੀਆਂ ਲਈ ਸਾਰੀ ਆਜ਼ਾਦੀ ਹੈ। ਪਰ ਇੱਕ ਰਾਸ਼ਟਰਵਾਦੀ ਹੋਣ ਦੇ ਨਾਤੇ ਕੋਈ ਵੀ OTT ਪਲੇਟਫਾਰਮ ਸਾਨੂੰ ਭਾਰਤ ਦੀ ਅਖੰਡਤਾ ਅਤੇ ਏਕਤਾ ਦੇ ਦੁਆਲੇ ਘੁੰਮਦੀ ਫਿਲਮਾਂ ਬਣਾਉਣ ਦੀ ਇਜਾਜ਼ਤ ਨਹੀਂ ਦਿੰਦਾ। ਅਜਿਹਾ ਲੱਗਦਾ ਹੈ ਕਿ ਸੈਂਸਰਸ਼ਿਪ ਸਾਡੇ ਵਿੱਚੋਂ ਕੁਝ ਲੋਕਾਂ ਲਈ ਹੈ ਜੋ ਇਸ ਰਾਸ਼ਟਰ ਦੇ ਟੁਕੜੇ ਨਹੀਂ ਚਾਹੁੰਦੇ ਹਨ ਅਤੇ ਫਿਲਮਾਂ ਬਣਾਉਣਾ ਚਾਹੁੰਦੇ ਹਨ। ਇਹ ਬਹੁਤ ਹੀ ਨਿਰਾਸ਼ਾਜਨਕ ਅਤੇ ਬੇਇਨਸਾਫ਼ੀ ਹੈ।
ਇਹ ਵੀ ਪੜ੍ਹੋ: ਨਿਸ਼ਾਦ ਕੁਮਾਰ ਨੇ ਪੈਰਾਲੰਪਿਕਸ ‘ਚ ਕੀਤਾ ਸ਼ਾਨਦਾਰ ਪ੍ਰਦਰਸ਼ਨ, ਹਾਈ ਜੰਪ ‘ਚ ਜਿੱਤਿਆ ਚਾਂਦੀ ਦਾ ਤਗਮਾ
ਦੱਸ ਦੇਈਏ ਕਿ ਫਿਲਮ ਦਾ ਟ੍ਰੇਲਰ ਰਿਲੀਜ਼ ਹੋਣ ਮਗਰੋਂ ਇਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀ। ਉੱਥੇ ਹੀ SGPC ਵੱਲੋਂ ਵੀ ਇੱਕ ਨੋਟਿਸ ਜਾਰੀ ਕਰਕੇ ਫਿਲਮ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ । ਜਿਸ ਤੋਂ ਬਾਅਦ ਹੁਣ ਸੈਂਸਰ ਬੋਰਡ ਵੱਲੋਂ ਸਰਟੀਫਿਕੇਟ ਨਾ ਮਿਲਣ ਮਗਰੋਂ ਕੰਗਨਾ ਦੀ ਫਿਲਮ ਦੀ ਰਿਲੀਜ਼ ‘ਤੇ ਰੋਕ ਲਗਾ ਦਿੱਤੀ ਗਈ ।
ਵੀਡੀਓ ਲਈ ਕਲਿੱਕ ਕਰੋ -: