kangana statement naseeruddin nepotism:ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਤੋਂ ਬਾਅਦ ਬਾਲੀਵੁਡ ਵਿੱਚ ਨੈਪੋਟਿਜਮ ਨੂੰ ਲੈ ਕੇ ਲਗਾਤਾਰ ਬਹਿਸ ਛਿੜੀ ਹੋਈ ਹੈ।ਅਦਾਕਾਰਾ ਕੰਗਨਾ ਰਣੌਤ ਨੇ ਹੁਣ ਨਸੀਰੂਦੀਨ ਸ਼ਾਹ ਤੇ ਨਿਸ਼ਾਨਾ ਸਾਧਿਆ ਹੈ। ਕੰਗਨਾ ਨੇ ਟਵੀਟ ਕੇ ਸ਼ਾਹ ਨੂੰ ਜਵਾਬ ਦਿੱਤਾ ਹੈ।ਦਰਅਸਲ, ਨਸੀਰੂਦੀਨ ਸ਼ਾਹ ਨੇ ਨੈਪੋਟੋਜਮ ਤੇ ਹੋ ਰਹੀ ਬਹਿਸ ਵਿੱਚ ਆਪਣਾ ਰਿਐਕਸ਼ਨ ਦਿੱਤਾ। ਉਨ੍ਹਾਂ ਨੇ ਕਿਹਾ ਸੀ ਕਿ ਜਿਹੜੇ ਲੋਕਾਂ ਦੇ ਦਿਮਾਗ ਵਿੱਚ ਇੰਡਸਟਰੀ ਦੇ ਖਿਲਾਫ ਗੰਦ ਭਰਿਆ ਹੋਇਆ ਹੈ ਉਹ ਹੁਣ ਮੀਡੀਆ ਦੇ ਸਾਹਮਣੇ ਜਾ ਕੇ ਗੰਦ ਬੋਲ ਰਹੇ ਹਨ । ਇਸ ਤੇ ਕੰਗਨਾ ਰਣੌਤ ਨੇ ਟਵੀਟ ਕਰ ਨਸੀਰੂਦੀਨ ਸ਼ਾਹ ਤੇ ਨਿਸ਼ਾਨਾ ਸਾਧਿਆ ਹੈ। ਕੰਗਨਾ ਰਣੌਤ ਨੇ ਲਿਖਿਆ ਕਿ ਧੰਨਵਾਦ ਨਸੀਰ ਜੀ, ਤੁਸੀਂ ਮੇਰੇ ਸਾਰੇ ਐਵਾਰਡਜ਼ ਅਤੇ ਸਫਲਤਾਵਾਂ ਨੂੰ ਤੋਲਿਆ , ਜਿਸ ਵਿੱਚ ਨੈਪੋਟਿਜਮ ਕੁੱਝ ਵੀ ਨਹੀਂ’, ਮੈਂ ਇਨ੍ਹਾਂ ਸਾਰੀਆਂ ਚੀਜਾਂ ਦੀ ਆਦੀ ਹੋ ਚੁੱਕੀ ਹਾਂ ਪਰ ਕੀ ਤੁਸੀਂ ਮੈਨੂੰ ਉਦੋਂ ਵੀ ਇਹ ਹੀ ਕਹਿੰਦੇ ਜੇ ਮੈਂ ਅਨਿਲ ਕਪੂਰ ਜਾਂ ਪ੍ਰਕਾਸ਼ ਪਾਦੁਕੋਣ ਦੀ ਧੀ ਹੁੰਦੀ’।
ਇਸ ਤੋਂ ਬਾਅਦ ਕੰਗਨਾ ਰਣੌਤ ਨੇ ਟਵਿਟੱਰ ਤੇ ਇੱਕ ਵੀਡੀਓ ਸ਼ੇਅਰ ਕੀਤਾ ਜਿਸਦੇ ਨਾਲ ਲਿਖਿਆ ਕਿ ਨਸੀਰ ਜੀ ਇੱਕ ਸ਼ਾਨਦਾਰ ਆਰਟਿਸਟ ਹਨ। ਇੰਨੇ ਮਹਾਨ ਕਲਾਕਾਰ ਦੀਆਂ ਗਾਲ੍ਹਾਂ ਵੀ ਭਗਵਾਨ ਦੇ ਪ੍ਰਸ਼ਾਦ ਦੀ ਤਰ੍ਹਾਂ ਹੈ। ਮੈਂ ਉਨ੍ਹਾਂ ਚੀਜਾਂ ਨੂੰ ਵੇਖਦੀ ਹਾਂ ਜਿਸ ਵਿੱਚ ਮੈਂ ਅਤੇ ਨਸੀਰ ਜੀ ਨੇ ਸਿਨੇਮਾ ਦੇ ਬਾਰੇ ਵਿੱਚ ਚੰਗੀਆਂ ਗੱਲਾਂ ਕੀਤੀਆਂ ਸਨ ਅਤੇ ਮੈਨੂੰ ਯਾਦ ਹੈ ਕਿ ਤੁਸੀਂ ਪਿਛਲੇ ਸਾਲ ਮੇਰੇ ਕੰਮ ਦੀ ਪ੍ਰਸ਼ੰਸਾ ਵੀ ਕੀਤੀ ਸੀ। ਦੱਸ ਦੇਈਏ ਕਿ ਹਾਲ ਹੀ ਵਿੱਚ ਇੰਟਰਵਿਊ ਦੇ ਦੌਰਾਨ ਨਸੀਰੂਦੀਨ ਤੋਂ ਨੈਪੋਟਿਜਮ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸਦੀ ਕੇਵਲ ਉਮੀਦ ਕੀਤੀ ਜਾ ਸਕਦੀ ਹੇ ਪਰ ਇਸ ਬਹਿਸ ਦਾ ਪੱਧਰ ਬਹੁਤ ਬੱਚਿਆਂ ਵਾਲਾ ਬਹੁਤ ਹੋ ਰਿਹਾ ਹੈ।ਅਸੀਂ ਆਪਣੇ ਗੰਦੇ ਲੰਗੋਟ ਸਭ ਦੇ ਸਾਹਮਣੇ ਕਿਉਂ ਧੋ ਰਹੇ ਹਾਂ’।
ਉਨ੍ਹਾਂ ਨੇ ਕਿਹਾ ਕਿ ਸੁਸ਼ਾਂਤ ਦੇ ਦੇਹਾਂਤ ਤੋਂ ਬਾਅਦ ਲੋਕ ਬਾਲੀਵੁਡ ਵਿੱਚ ਨੈਪੋਟਿਜਮ ਅਤੇ ਆਊਟਸਾਈਡਰਜ਼ ਨੂੰ ਲੈ ਕੇ ਬਹਿਸ ਕਰ ਰਹੇ ਹਨ।ਕੰਗਨਾ ਰਣੌਤ ਨੂੰ ਲੈ ਕੇ ਉਨ੍ਹਾਂ ਨੇ ਸਾਫ ਕਿਹਾ ਕਿ ਉਹ ਕੁੱਝ ਫਿਲਮਮੇਕਰਜ਼ ਅਤੇ ਸਟਾਰਕਿਡਜ਼ ਨੂੰ ਨਿਸ਼ਾਨਾ ਬਣਾ ਰਹੀ ਹੈ। ਇੱਥੇ ਤੱਕ ਕਿ ਤਾਪਸੀ ਪਨੂੰ ਅਤੇ ਸਵਰਾ ਭਾਸਕਰ ਵਰਗੇ ਅਦਾਕਾਰਾਂ ਨੂੰ ਉਹ ਬੀ ਗ੍ਰੇਡ ਦੱਸ ਰਹੀ ਹੈ। ਨਸੀਰੂਦੀਨ ਨੇ ਕਿਹਾ ਕਿ ਹੁਣ ਤਾਂ ਲੋਕ ਪੋਸਟਰ ਤੇ ਨਹੀਂ ਦਿਖਾਈ ਦੇਣ ਤੇ ਵੀ ਆਵਾਜ ਚੁੱਕ ਰਹੇ ਹਨ ਜੇਕਰ ਅਸੀਂ ਸਾਰਿਆਂ ਨੇ ਸ਼ਿਕਾਇਤ ਕਰਨਾ ਸ਼ੁਰੂ ਕਰ ਦਿੱਤਾ ਤਾਂ ਇਹ ਇੰਡਸਟਰੀ ਧਰਤੀ ਦੀ ਸਭ ਤੋਂ ਖਰਾਬ ਥਾਂ ਦੇ ਰੂਪ ਤੋਂ ਜਾਣੀ ਜਾਵੇਗੀ।ਦੱਸ ਦੇਈਏ ਕਿ ਹਾਲ ਹੀ ਵਿੱਚ ਦੀਪਕ ਡੋਬਰਿਆਲ ਨੇ ਵੀ ਨੈਪੋਟਿਜਮ ਦੇ ਖਿਲਾਫ ਫਿਲਮਾਂ ਦੇ ਪੋਸਟਰ ਤੇ ਥਾਂ ਨਾ ਮਿਲਣ ਤੇ ਸ਼ਿਕਾਇਤ ਕੀਤੀ ਸੀ।