kapil going to be father second time:ਕਪਿਲ ਸ਼ਰਮਾ ਦਾ ਸ਼ੋਅ ਕੁਝ ਚਿਰ ਲਈ ਬੰਦ ਹੋਣ ਵਾਲਾ ਹੈ । ਜਿਸ ਨੂੰ ਲੈ ਕੇ ਕਪਿਲ ਨੇ ਵੱਡਾ ਖੁਲਾਸਾ ਕੀਤਾ ਹੈ । ਕਪਿਲ ਦਾ ਕਹਿਣਾ ਹੈ ਕਿ ਉਹਨਾਂ ਦੀ ਪਤਨੀ ਗਿੰਨੀ ਚਤਰਥ ਦੂਜੀ ਵਾਰ ਪ੍ਰੇਗਨੈਂਟ ਹੈ। ਜਿਸ ਕਰਕੇ ਉਹ ਉਸ ਨਾਲ ਸਮਾਂ ਬਿਤਾਉਣਾ ਚਾਹੁੰਦੇ ਹਨ । ਦਰਅਸਲ, ਟਵਿੱਟਰ ‘ਤੇ #askkapil ਸੈਸ਼ਨ ਦੌਰਾਨ, ਇਕ ਫ਼ੈਨ ਨੇ ਕਪਿਲ ਨੂੰ ਇਹ ਸਵਾਲ ਪੁੱਛਿਆ,’ਦਿ ਕਪਿਲ ਸ਼ਰਮਾ ਸ਼ੋਅ ਆਫ ਏਅਰ ਕਿਉਂ ਹੋ ਰਿਹਾ ਹੈ?
Yeh lo ji 😍 Anayra is learning how to walk ❤️ https://t.co/cgGkAjiTgG pic.twitter.com/6oroONLfRl
— Kapil Sharma (@KapilSharmaK9) January 28, 2021
ਇਸ ਪ੍ਰਸ਼ਨ ਦੇ ਜਵਾਬ ਵਿੱਚ, ਕਾਮੇਡੀਅਨ ਨੇ ਲਿਖਿਆ, ਤਾਂ ਜੋ ਮੈਂ ਘਰ ਰਹਿ ਸਕਾਂ ਅਤੇ ਆਪਣੀ ਪਤਨੀ ਨਾਲ ਮੇਰੇ ਦੂਜੇ ਬੱਚੇ ਦਾ ਸਵਾਗਤ ਕਰ ਸਕਾਂ। ਜਿਵੇਂ ਹੀ ਕਪਿਲ ਦਾ ਇਹ ਜਵਾਬ ਆਇਆ, ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲਗ ਗਿਆ।ਤੁਹਾਨੂੰ ਦੱਸ ਦਿੰਦੇ ਹਾਂ ਕਿ ਪਿਛਲੇ ਕੁਝ ਮਹੀਨਿਆਂ ਤੋਂ ਇਹ ਖ਼ਬਰਾਂ ਆ ਰਹੀਆ ਸਨ ਕਿ ਕਿ ਕਪਿਲ ਦੂਜੀ ਵਾਰ ਪਿਤਾ ਬਣਨ ਜਾ ਰਹੇ ਹਨ ਪਰ ਇਸ ਦੀ ਕੋਈ ਪੁਸ਼ਟੀ ਨਹੀਂ ਹੋ ਸਕੀ ਪਰ ਹੁਣ ਕਪਿਲ ਨੇ ਖ਼ੁਦ ਇਸ ਦੀ ਪੁਸ਼ਟੀ ਕਰ ਦਿੱਤੀ ਹੈ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਕਪਿਲ ਇਸ ਤੋਂ ਪਹਿਲਾਂ ਇਕ ਬੇਟੀ ਅਨਾਈਰਾ ਦੇ ਪਿਤਾ ਹਨ।
ਓਥੇ ਹੀ ਕਪਿਲ ਸ਼ਰਮਾ ਦੀ ਕੁੜੀ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹਨਾਂ ਦੀ ਬੇਟੀ ਲਾਡੋ ਚਲਣਾ ਸਿੱਖ ਰਹੀ ਹੈ। ਦਰਅਸਲ , ਕਪਿਲ ਸ਼ਰਮਾ ਨੇ ਟਵਿੱਟਰ ਅਕਾਊਂਟ ਤੇ ਫੈਨਜ਼ ਦੇ ਨਾਲ ਚਿੱਟ ਚੈਟ ਸੈਸ਼ਨ ਹੋਸਟ ਕੀਤਾ। ਇਸ ਵਿੱਚ ਓਹਨਾ ਨੇ ਮਜ਼ੇਦਾਰ ਸਵਾਲਾਂ ਦੇ ਜਵਾਬ ਦਿੱਤੇ। ਸੈਸ਼ਨ ਦੇ ਵਿੱਚ ਕਿਸੀ ਨੇ ਅਨਾਯਰਾ ਦੀ ਪੋਸਟ ਤੇ ਵੀਡੀਓ ਸਾਂਝੀ ਕੀਤੀ ਹੈ। ਇਸ ਤੇ ਕਪਿਲ ਨੇ ਆਪਣੀ ਧੀ ਅਨਾਯਰਾ ਦੀ ਪੋਸਟ ਸਾਂਝੀ ਕੀਤੀ। ਇਸ ਵੀਡੀਓ ਵਿੱਚ ਅਨਾਯਰਾ ਵਾਕਰ ਦੇ ਸਹਾਰੇ ਹੌਲੇ-ਹੌਲੇ ਤੁਰਨਾ ਸਿੱਖ ਰਹੀ ਹੈ। ਤੇ ਇਹ ਵੀਡੀਓ ਕਪਿਲ ਦੇ ਫੈਨਜ਼ ਨੂੰ ਕਾਫੀ ਪਸੰਦ ਆ ਰਹੀ ਹੈ। ਓਥੇ ਹੀ ਗੱਲ ਕਰੀਏ ਕਪਿਲ ਤੇ ਗਿੰਨੀ ਚਤਰਥ ਦੀ ਤਾਂ ਦੱਸ ਦੇਈਏ ਕਿ ਦੋਹਾਂ ਨੇ 2018 ਵਿੱਚ ਵਿਆਹ ਕੀਤਾ ਸੀ। 2019 ਵਿੱਚ ਉਹਨਾਂ ਦੀ ਬੇਟੀ ਅਨਾਯਰਾ ਦਾ ਜਨਮ ਹੋਇਆ। ਦਸੰਬਰ 2020 ਵਿੱਚ ਕਪਿਲ ਨੇ ਆਪਣੀ ਪਹਿਲੀ ਬੇਟੀ ਦਾ ਜਨਮਦਿਨ ਮਨਾਇਆ ਸੀ। ਇਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡਿਆ ਤੇ ਵਾਇਰਲ ਹਨ।