karan trollers private account:ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਤੋਂ ਬਾਅਦ ਤੋਂ ਹੀ ਨੈਪੋਟਿਜਮ ਅਤੇ ਆਊਟਸਾਈਡਰਜ਼ ਦੀ ਬਹਿਸ ਤਾਂ ਗਰਮ ਹੀ ਹੈ ਨਾਲ ਹੀ ਇੰਸਡਟਰੀ ਦੇ ਕਈ ਸਿਤਾਰਿਆਂ ਨੂੰ ਫੈਨਜ਼ ਦੀ ਹੇਟ ਦਾ ਸਾਹਮਣਾ ਵੀ ਕਰਨਾ ਪਿਆ।ਇਸ ਵਿੱਚ ਖਾਸ ਤੌਰ ਤੇ ਕਰਨ ਜੌਹਰ, ਸਲਮਾਨ ਖਾਨ ਅਤੇ ਮਹੇਸ਼ ਭੱਟ ਵਰਗੀਆਂ ਹਸਤੀਆਂ ਹਨ।ਕਰਨ ਜੌਹਰ ਨੂੰ ਖਾਸਤੌਰ ਤੇ ਜਬਰਦਸਤ ਆਨਲਾਈਨ ਹੇਟ ਮੈਸੇਜਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਹ ਪਿਛਲੇ ਕਈ ਸਾਲਾਂ ਤੋ ਸਟਾਰ ਕਿਡਜ਼ ਨੂੰ ਹੀ ਪਰਮੋਟ ਕਰਦੇ ਨਜ਼ਰ ਆ ਰਹੇ ਹਨ।
ਕਰਨ ਨੂੰ ਪਿਛਲੇ ਇੱਕ ਮਹੀਨੇ ਤੋਂ ਸੋਸ਼ਲ ਮੀਡੀਆ ਅਤੇ ਆਨਲਾਈਨ ਖੂਬ ਟਾਰਗੇਟ ਕੀਤਾ ਜਾ ਰਿਹਾ ਹੈ।ਇਸ ਦਾ ਇਹ ਹੀ ਕਾਰਨ ਹੈ ਕਿ ਕਰਨ ਜੌਹਰ ਨੇ ਆਪਣਾ ਇੱਕ ਨਵਾਂ ਇੰਸਟਾਗ੍ਰਾਮ ਅਕਾਊਂਟ ਬਣਾ ਲਿਆ ਹੈ।ਇਸ ਅਕਾਊਂਟ ਦਾ ਨਾਮ ਕਰਨ ਅਫੇਅਰਜ਼ ਹੈ ਅਤੇ ਇਸ ਅਕਾਊੰਟ ਤੇ ਕੇਵਲ ਇੱਕ ਹੀ ਪੋਸਟ ਹੈ ਇਸ ਦਾ ਇਹ ਹੀ ਕਾਰਨ ਹੈ ਕਿ ਇਹ ਅਕਾਊਂਟ ਨੂੰ ਕੇਵਲ ਕਰਨ ਦੇ ਕਰੀਬੀ ਦੋਸਤ ਹੀ ਫੋਲੋ ਕਰਦੇ ਹਨ।ਜਿਸ ਵਿੱਚ ਸ਼ਵੇਤਾ ਬੱਚਨ, ਅਨੰਨਿਆ ਪਾਂਡੇ, ਗੌਰੀ ਖਾਨ , ਸੁਹਾਨਾ ਖਾਨ ਵਰਗੇ ਸਿਤਾਰੇ ਸ਼ਾਮਿਲੇ ਹਨ।ਖਬਰਾਂ ਅਨੁਸਾਰ ਕਰਨ ਨੇ ਆਪਣਾ ਪ੍ਰਾਈਵੇਟ ਅਕਾਊਂਟ ਨੂੰ ਡਿਐਕਟੀਵੇਟ ਕਰ ਦਿੱਤਾ ਹੈ।
ਦੱਸ ਦੇਈਏ ਕਿ ਕਰਨ ਜੌਹਰ ਨੂੰ ਸੋਸ਼ਲ ਮੀਡੀਆ ਤੇ ਕਾਫੀ ਦੇਰ ਤੋਂ ਟਰੋਲ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹ ਨੀਤੂ ਕਪੂਰ ਦੀ ਪਾਰਟੀ ਵਿੱਚ ਨਜ਼ਰ ਆਏ ਸਨ।ਇਸ ਤਸਵੀਰ ਵਿੱਚ ਨੀਤੂ ਕਪੂਰ, ਰਣਬੀਰ ਕਪੂਰ, ਰਿੱਧੀਮਾ ਸਾਹਨੀ ਵਰਗੇ ਕਈ ਸਿਤਾਰੇ ਦਿਖਾਈ ਦਿੱਤੇ ਸਨ।ਇਹ ਹੀ ਨਹੀਂ ਟ੍ਰੋਲਿੰਗ ਦੇ ਚਲਦੇ ਉਨ੍ਹਾਂ ਨੇ ਕਈ ਲੋਕਾਂ ਨੂੰ ਅਨਫੋਲੋਅ ਕਰ ਦਿੱਤਾ ਸੀ ਅਤੇ ਹੁਣ ਉਹ ਸੋਸ਼ਲ ਮੀਡੀਆ ਤੇ ਕੁੱਝ ਹੀ ਲੋਕਾਂ ਨੂੰ ਫੋਲੋ ਕਰਦੇ ਹਨ।
ਇੱਕ ਮਹੀਨੇ ਤੋਂ ਸੋਸ਼ਲ ਮੀਡੀਆ ਤੇ ਕੁੱਝ ਵੀ ਨਹੀਂ ਕੀਤਾ ਪੋਸਟ-ਕਰਨ ਜੌਹਰ ਦਾ ਜੋ ਪਬਲਿਕ ਇੰਸਟਾਗ੍ਰਾਮ ਅਕਾਊਂਟ ਹੈ ਉਸ ਤੇ ਉਨ੍ਹਾਂ ਨੇ ਪਿਛਲੇ ਇੱਕ ਮਹੀਨੇ ਤੋਂ ਕੁੱਝ ਵੀ ਪੋਸਟ ਨਹੀਂ ਕੀਤਾ ਹੈ।ਸੁਸ਼ਾਂਤ ਸਿੰਘ ਦੀ ਮੌਤ ਤੋਂ ਬਾਅਦ ਕਰਨ ਜੌਹਰ ਨੇ ਸੋਸ਼ਲ ਮੀਡੀਆ ਤੇ ਕੁੱਝ ਵੀ ਪੋਸਟ ਨਹੀਂ ਕੀਤਾ ਹੈ ਹਾਲਾਂਕਿ ਇਸ ਪੋਸਟ ਤੋਂ ਬਾਅਦ ਕਰਨ ਜੌਹਰ ਨੂੰ ਜੰਮ ਕੇ ਟਰੋਲ ਕੀਤਾ ਗਿਆ ਸੀ।ਕਰਨ ਨੇ ਇਸ ਪੋਸਟ ਤੇ ਅਫਸੋਸ ਜਤਾਉਂਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੂੰ ਅਫਸੋਸ ਹੈ ਉਹ ਪਿੱਛਲੇ ਇੱਕ ਸਾਲ ਤੋਂ ਕਨੈਕਟ ਨਹੀਂ ਕਰ ਪਾਏ ਸਨ।