kareena first post pregnancy:ਬਾਲੀਵੁਡ ਦੇ ਸਭ ਤੋਂ ਮਸ਼ਹੂਰ ਕਪਲਜ਼ ਵਿੱਚੋਂ ਇੱਕ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਦੇ ਪਰਿਵਾਰ ਵਿੱਚ ਜਲਦ ਹੀ ਨਵਾਂ ਮਹਿਮਾਨ ਆਉਣ ਵਾਲਾ ਹੈ।ਸੈਫ ਅਲੀ ਖਾਨ ਨੇ ਬੁੱਧਵਾਰ ਨੂੰ ਖੁਦ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਕਰੀਨਾ ਕਪੂਰ ਖਾਨ ਅਤੇ ਉਹ ਇੱਕ ਹੋਰ ਬੱਚੇ ਦੇ ਮਾਤਾ-ਪਿਤਾ ਬਣਨ ਵਾਲੇ ਹਨ। ਹੁਣ ਪ੍ਰੈਗਨੈਂਸੀ ਦੇ ਐਲਾਨ ਤੋਂ ਬਾਅਦ ਕਰੀਨਾ ਕਪੂਰ ਖਾਨ ਨੇ ਆਪਣੀ ਪਹਿਲੀ ਤਸਵੀਰ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਦਿੱਤੀ ਹੈ।ਇਹ ਇੱਕ ਸੈਲਫੀ ਹੈ, ਜਿਸ ਨੂੰ ਕਰੀਨਾ ਕਪੂਰ ਖਾਨ ਨੇ ਸ਼ੇਅਰ ਕੀਤਾ ਹੈ।ਤਸਵੀਰ ਵਿੱਚ ਕਰੀਨਾ ਕਪੂਰ ਖਾਨ ਬੇਹੱਦ ਖੂਬਸੂਰਤ ਲੱਗ ਰਹੀ ਹੈ।ਉਨ੍ਹਾਂ ਨੇ ਹਲਕਾ ਮੇਕਅੱਪ ਕੀਤਾ ਹੋਇਆ ਹੈ ਅਤੇ ਪਿੰਕ ਟਾਪ ਪਾਇਆ ਹੈ।
ਤਸਵੀਰ ਸ਼ੇਅਰ ਕਰਦੇ ਹੋਏ ਕਰੀਨਾ ਕਪੂਰ ਖਾਨ ਲਿਖਦੀ ਹੈ-ਇੱਕ ਹੋਰ ਦਿਨ, ਇੱਕ ਹੋਰ ਦਿਨ ਸ਼ੂਟ ਅਤੇ ਇੱਕ ਹੋਰ ਮੇਰੀ ਫੇਵਰੇਟ ਸੈਲਫੀ।ਇਸ ਤਸਵੀਰ ਤੇ ਬਾਲੀਵੁਡ ਦੇ ਸਿਤਾਰਿਆਂ ਤੋਂ ਲੈ ਕੇ ਫੈਨਜ਼ ਤੱਕ ਕਈ ਲੋਕ ਕਮੈਂਟਸ ਕਰ ਕਰੀਨਾ ਦੀ ਤਾਰੀਫ ਕਰ ਰਹੇ ਹਨ। ਇਸ ਬਾਰੇ ਵਿੱਚ ਕਰੀਨਾ ਕਪੂਰ ਦੇ ਪਿਤਾ ਰਣਧੀਰ ਕਪੂਰ ਨੇ ਕਿਹਾ ਕਿ ਉਹ ਤਾਂ ਕਦੋਂ ਤੋਂ ਕਹਿ ਰਹੇ ਸਨ ਕਿ ਤੈਮੂਰ ਨੂੰ ਇੱਕ ਭਰਾ ਜਾਂ ਭੈਣ ਦੀ ਜਰੂਰਤ ਹੈ।ਰਣਧੀਰ ਕਪੂਰ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ , ਮੈਂ ਕਰੀਨਾ ਨੂੰ ਕਦੋਂ ਤੋਂ ਕਹਿ ਰਿਹਾ ਸੀ ਕਿ ਤੈਮੂਰ ਨੂੰ ਨਾਲ ਖੇਡਣ ਦੇ ਲਈ ਇੱਕ ਭਰਾ ਜਾਂ ਭੈਣ ਚਾਹੀਦੀ ਹੈ। ਰਣਧੀਰ ਕਪੂਰ ਨੇ ਅੱਗੇ ਕਿਹਾ ਕਿ ਅਸੀਂ ਸਾਰੇ ਬਹੁਤ ਖੁਸ਼ ਹਾਂ ਅਤੇ ਦੁਆ ਕਰ ਰਹੇ ਹਾਂ ਕਿ ਇਹ ਬਹੁਤ ਸਿਹਤਮੰਦ ਅਤੇ ਖੁਸ਼ਹਾਲ ਬੱਚਾ ਹੋਵੇ। ਜਿੱਥੇ ਇਹ ਕਰੀਨਾ ਕਪੂਰ ਦਾ ਦੂਜਾ ਬੱਚਾ ਹੋਵੇਗਾ ਤਾਂ ਉੱਥੇ ਹੀ ਸੈਫ ਅਲੀ ਖਾਨ ਚੌਥੀ ਵਾਰ ਪਿਤਾ ਬਣਨ ਜਾ ਰਹੇ ਹਨ।
ਕਰੀਨਾ ਤੋਂ ਪਹਿਲਾਂ ਅਦਾਕਾਰਾ ਅੰਮ੍ਰਿਤਾ ਸਿੰਘ ਤੋਂ ਉਨ੍ਹਾਂ ਦੇ ਦੋ ਬੱਚੇ ਸਾਰਾ ਅਲੀ ਖਾਨ ਅਤੇ ਇਬਰਾਹਿਮ ਅਲੀ ਖਾਨ ਹੈ।ਸੈਫ ਅਤੇ ਕਰੀਨਾ ਦੇ ਬਾਰੇ ਵਿੱਚ ਖਬਰ ਮਿਲਣ ਤੇ ਇਬਰਾਹਿਮ ਅਲੀ ਖਾਨ ਨੇ ਵੀ ਆਪਣਾ ਰਿਐਕਸ਼ਨ ਦਿੱਤਾ। ਅਸਲ ਵਿੱਚ ਸੈਫ ਅਲੀ ਖਾਨ ਦੀ ਭੈਣ ਸੋਹਾ ਅਲੀ ਖਾਨ ਨੇ ਸੈਫ ਨੂੰ ਵਧਾਈ ਦਿੰਦੇ ਹੋਏ ਇੰਸਟਾਗ੍ਰਾਮ ਤੇ ਇੱਕ ਪੋਸਟ ਲਿਖੀ- ਇਸ ਪੋਸਟ ਵਿੱਚ ਸੈਫ ਅਲੀ ਖਾਨ ਦੀ ਤਸਵੀਰ ਹੈ, ਜਿਸ ਤੇ ਦ ਕੁਆਡਫਾਦਰ ਲਿਖਿਆ ਹੈ, ਜਿਸਦਾ ਮਤਲਬ ਹੈ ਚਾਰ ਬੱਚਿਆਂ ਦੇ ਪਿਤਾ। ਇਸ ਨੂੰ ਸ਼ੇਅਰ ਕਰਦੇ ਹੋਏ ਸੋਹਾ ਅਲੀ ਖਾਨ ਨੇ ਕੈਪਸ਼ਨ ਵਿੱਚ ਲਿਖਿਆ ‘ ਜਲਦ ਆ ਰਿਹਾ ਹੈ, ਇੰਤਜ਼ਾਰ ਨਹੀਂ ਹੋ ਪਾ ਰਿਹਾ , ਵਧਾਈ ਹੋ ਕਰੀਨਾ ਕਪੂਰ ਖਾਨ , ਸੇਫ ਰਹੋ ਅਤੇ ਹੈਲਦੀ ਰਹੋ। ਹਮੇਸ਼ਾ ਦੀ ਤਰ੍ਹਾਂ ਚਮਕਦੀ ਰਹੋ। ਦੱਸ ਦੇਈਏ ਕਿ ਕਰੀਨਾ ਕਪੂਰ ਖਾਨ , ਸੈਫ ਅਲੀ ਖਾਨ ਦੀ ਦੂਜੀ ਪਤਨੀ ਹੈ। ਸੈਫ ਅਲੀ ਖਾਨ ਦੀ ਪਹਿਲੀ ਪਤਨੀ ਅੰਮ੍ਰਿਤਾ ਸਿੰਘ ਸੀ ਜਿਸ ਤੋਂ ਉਨ੍ਹਾਂ ਦੇ ਦੋ ਬੱਚੇ ਸਾਰਾ ਅਲੀ ਖਾਨ ਅਤੇ ਇਬਰਾਹਿਮ ਅਲੀ ਖਾਨ ਹਨ। ਸੈਫ ਅਲੀ ਖਾਨ ਅਤਟੇ ਕਰੀਨਾ ਕਪੂਰ ਨੇ ਸਾਲ 2012 ਵਿੱਚ ਵਿਆਹ ਕੀਤਾ ਸੀ।