kareena may deliver girl child astrolger:ਕਰੀਨਾ ਕਪੂਰ ਖ਼ਾਨ ਕਿਸੇ ਵੀ ਸਮੇਂ ਆਪਣੇ ਦੂਜੇ ਬੱਚੇ ਨੂੰ ਜਨਮ ਦੇ ਸਕਦੀ ਹੈ । ਉਨ੍ਹਾਂ ਦੇ ਪਤੀ ਵੀ ਆਪਣੇ ਸਾਰੇ ਸ਼ੂਟਿੰਗ ਸ਼ੈਡਿਊਲ ਕੈਂਸਲ ਕਰਕੇ ਕਰੀਨਾ ਦਾ ਖ਼ਾਸ ਖਿਆਲ ਰੱਖ ਰਹੇ ਹਨ।ਉੱਥੇ ਹੀ ਕਰੀਨਾ ਦੇ ਚਾਹੁਣ ਵਾਲਿਆਂ ਵੱਲੋਂ ਲਗਾਤਾਰ ਉਸ ਦੇ ਘਰ ਗਿਫਟ ਭਿਜਵਾਉਣੇ ਵੀ ਸ਼ੁਰੁ ਕਰ ਦਿੱਤੇ ਹਨ। ਕਰੀਨਾ ਦੀ ਮਾਂ ਬਬੀਤਾ ਕਪੂਰ ਵੀ ਕਰੀਨਾ ਦੇ ਨਾਲ ਹਨ ਅਤੇ ਇਸ ਸਮੇਂ ਸਾਰਾ ਪਰਿਵਾਰ ਘਰ ‘ਚ ਨਵੇਂ ਮਹਿਮਾਨ ਦੇ ਆਉਣ ਦੀ ਤਿਆਰੀ ਕਰ ਰਿਹਾ ਹੈ ।ਕਰੀਨਾ ਕਪੂਰ ਖਾਨ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਤੋਹਫੇ ਨੂੰ ਸ਼ੇਅਰ ਕੀਤਾ ਤੇ ਭੇਜਣ ਵਾਲਿਆਂ ਦਾ ਧੰਨਵਾਦ ਕੀਤਾ। ਫੁੱਲ, ਚੌਕਲੇਟ, ਬੇਬੀ ਪ੍ਰੋਡਕਟਸ ਜਿਹੇ ਤੋਹਫੇ ਲਗਾਤਾਰ ਉਨ੍ਹਾਂ ਦੇ ਘਰ ਪਹੁੰਚ ਰਹੇ ਹਨ।ਦੱਸਿਆ ਜਾ ਰਿਹਾ ਕਿ ਕਰੀਨਾ ਕਪੂਰ ਦੀ ਬੱਚੇ ਨੂੰ ਜਨਮ ਦੇਣ ਦੀ ਡੇਟ ਵੇਲੇਂਟਾਇਨ ਡੇਅ ਦੇ ਆਸ-ਪਾਸ ਸੀ, ਪਰ ਇੰਤਜ਼ਾਰ ਅਜੇ ਵੀ ਬਰਕਰਾਰ ਹੈ। ਕਰੀਨਾ ਕਿਸੇ ਵੀ ਪਲ ਹੁਣ ਦੂਜੇ ਬੱਚੇ ਨੂੰ ਜਨਮ ਦੇ ਸਕਦੀ ਹੈ।
ਓਥੇ ਇਕ ਵੀ ਆ ਰਹੀਆਂ ਹਨ ਕਿ ਅਦਾਕਾਰਾ ਹਸਪਤਾਲ ਵਿੱਚ ਭਰਤੀ ਹੋ ਚੁੱਕੀ ਹੈ ਅਤੇ ਕਿਸੀ ਵੀ ਸਮੇਂ ਦੂਜੇ ਬੱਚੇ ਨੂੰ ਜਨਮ ਦੇ ਸਕਦੀ ਹੈ। ਹਾਲ ਹੀ ਵਿੱਚ ਕਰੀਨਾ ਕਪੂਰ ਖਾਨ ਨੇ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਸਨ ਜਿਸ ਵਿੱਚ ਉਹਨਾਂ ਦੇ ਬੱਚੇ ਦੇ ਲਈ ਤੋਹਫੇ ਵੀ ਆਉਣੇ ਸ਼ੁਰੂ ਹੋ ਗਏ ਹਨ। ਫੈਨਜ਼ ਵੀ ਅਟਕਲਾਂ ਲਗਾ ਰਹੇ ਹਨ ਕੇ ਅਦਾਕਾਰਾ ਕਿਸ ਨੂੰ ਜਨਮ ਦੇਵੇਗੀ ਕੁੜੀ ਜਾਂ ਮੁੰਡੇ ਨੂੰ ?
ਇਸ ਵਾਰ ਜੋਤਸ਼ੀ ਨੇ ਭਵਿੱਖਵਾਣੀ ਕੀਤੀ ਹੈ ਕਿ ਇਸ ਵਾਰ ਅਦਾਕਾਰਾ ਕੁੜੀ ਨੂੰ ਜਨਮ ਦੇਵੇਗੀ। ਇਹ ਉਹ ਹੀ ਜੋਤਸ਼ੀ ਹੈ ਜਿਸਨੇ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦੇ ਸਮੇਂ ਵੀ ਭਵਿੱਖਵਾਣੀ ਕੀਤੀ ਸੀ। ਦੱਸ ਦੇਈਏ ਕਿ ਅਦਾਕਾਰ ਸੈਫ ਅਲੀ ਖਾਨ ਨੇ ਸਾਲ 2020 ਵਿੱਚ ਕਰੀਨਾ ਦੇ ਇੱਕ ਵਾਰ ਫਿਰ ਤੋਂ ਮਾਂ ਬਣਨ ਦੇ ਬਾਰੇ ਐਲਾਨ ਕੀਤਾ ਸੀ [ ਖਬਰਾਂ ਸਨ ਕਿ ਕਰੀਨਾ ਫਰਵਰੀ ਦੇ ਦੂਜੇ ਹਫਤੇ ਬੱਚੇ ਨੂੰ ਦੇਣ ਵਾਲੀ ਸੀ ਪਾਰ ਹੁਣ ਕਾਫੀ ਦੇਰ ਹੋ ਗਈ ਹੈ ਤੇ ਕਿਹਾ ਜਾ ਰਿਹਾ ਹੈ ਕਿ ਕਰੀਨਾ ਕਦੇ ਵੀ ਆਪਣੇ ਦੂਜੇ ਬਚੇ ਦੀ ਮਾਂ ਬਣ ਸਕਦੀ ਹੈ।