kartik hilarious comment shehnaz:ਕਾਰਤਿਕ ਆਰਿਅਨ ਦੇ ਲਈ ਸ਼ਹਿਨਾਜ ਗਿੱਲ ਦੀ ਦੀਵਾਨਗੀ ਕਿਸੇ ਤੋਂ ਲੁਕੀ ਨਹੀਂ ਹੇ। ਬਿੱਗ ਬੌਸ 13 ਵਿੱਚ ਜਦੋਂ ਜਦੋਂ ਕਾਰਤਿਕ ਆਰਿਅਨ ਆਏ ਸ਼ਹਿਨਾਜ ਗਿੱਲ ਦਾ ਫੈਨ ਮੁਮੈਂਟ ਦੇਖਣ ਨੂੰ ਮਿਲਿਆ।ਉਹ ਕਾਰਤਿਕ ਦੀ ਜਬਰਾ ਫੈਨ ਹੈ, ਇੰਸਟਾਗ੍ਰਾਮ ਤੇ ਕਾਰਤਿਕ ਅਤੇ ਸ਼ਹਿਨਾਜ ਗਿੱਲ ਇੱਕ ਦੂਜੇ ਨੂੰ ਫੋਲੋ ਕਰਦੇ ਹਨ। ਜੀ ਹਾਂ ਹਾਲ ਹੀ ਵਿੱਚ ਸ਼ਹਿਨਾਜ ਗਿੱਲ ਨੇ ਆਪਣੀ ਇੱਕ ਖੂਬਸੂਰਤ ਤਸਵੀਰ ਵੀ ਸ਼ੇਅਰ ਕੀਤੀ ਸੀ। ਜਿਸਦੇ ਕੈਪਸ਼ਨ ਵਿੱਚ ਪੰਜਾਬ ਦੀ ਕੈਟਰੀਨਾ ਕੈਫ ਨੇ ਲਿਖਿਆ ‘ ਹਰ ਕਿਸੇ ਦਾ ਸਨਮਾਣ ਕਰੋ। ਤਾਂ ਜਿਸ ਤੋਂ ਬਾਅਦ ਸ਼ਹਿਨਾਜ ਦੀ ਇਸ ਪੋਸਟ ਤੇ ਕਾਰਤਿਕ ਆਰਿਅਨ ਦਾ ਮਜੇਦਾਰ ਕਮੈਂਟ ਆਇਆ ਹੈ। ਕਮੈਂਟ ਸੈਕਸ਼ਨ ਵਿੱਚ ਦੋਹਾਂ ਦੇ ਵਿੱਚ ਹੋਈ ਗੱਲ ਬਾਤ ਹੋਈ ਦੇਖ ਫੈਨਜ਼ ਕਾਫੀ ਐਕਸਾਈਟਿਡ ਹਨ।
ਕਾਰਤਿਕ ਨੇ ਕਮੈਂਟ ਵਿੱਚ ਕੀ ਲਿਖਿਆ?-ਆਪਣੇ ਫਨੀ ਸੈਂਸ ਆਫ ਹਊਮਰ ਦੇ ਲਈ ਮਸ਼ਹੂਰ ਕਾਰਿਤਕ ਆਰਿਅਨ ਨੇ ਲਿਖਿਆ ‘ਉਸ ਨੂੰ ਵੀ ਜਿਸਨੇ ਸਭ ਤੋਂ ਪਹਿਲਾਂ ਚਮਗਾਦੜ ਖਾਇਆ ਸੀ? ਇਸ ਕਮੈਂਟ ਦੇ ਨਾਲ ਕਾਰਤਿਕ ਨੇ ਸੋਚਣ ਵਾਲਾ ਇਮੋਜੀ ਬਣਾਇਆ । ਸ਼ਹਿਨਾਜ ਨੇ ਵੀ ਕਾਰਤਿਕ ਦੀ ਗੱਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸਾਰਿਆਂ ਦੀ ਇੱਜ਼ਤ ਕਰੋ। ਨਾਲ ਹੀ ਸ਼ਹਿਨਾਜ ਨੇ ਦਿਲ ਵਾਲੇ ਢੇਰ ਸਾਰੇ ਇਮੋਜੀ ਵੀ ਬਣਾਏ।ਕਾਰਤਿਕ ਇਨ੍ਹਾਂ ਦਿਨੀਂ ਆਪਣੇ ਮਜੇਦਾਰ ਟਵੀਟ ਅਤੇ ਇੰਸਟਾਗ੍ਰਾਮ ਪੋਸਟ ਦੇ ਜਰੀਏ ਸੋਸ਼ਲ ਮੀਡੀਆ ਤੇ ਛਾਏ ਹੋਏ ਹਨ।
ਇਸ ਦੇ ਨਾਲ ਦੱਸ ਦੇਈਏ ਕਿ ਉਹ ਆਏ ਦਿਨ ਟਵਿਟੱਰ ਤੇ ਟ੍ਰੈਂਡ ਕਰਦੇ ਰਹਿੰਦੇ ਹਨ। ਇਸ ਤੇ ਮਜਾਕ ਕਰਦੇ ਹੋਏ ਕਾਰਤਿਕ ਨੇ ਟਵੀਟ ਕਰ ਲਿਖਿਆ ‘ ਕੁੱਝ ਵੀ ਬੋਲੋ ਹੈਸ਼ਟੈਗ ਕਾਰਿਤਕ ਆਰਿਅਨ ਟ੍ਰੈਂਡਿੰਗ ਦੇਖ ਕੇ ਮਜਾ ਬਹੁਤ ਆਉਂਦਾ ਹੈ।ਲਾਕਡਾਊਨ ਦੇ ਦੌਰਾਨ ਕਾਰਤਿਕ ਦੇ ਵੀਡੀਓ ਨੇ ਫੈਨਜ਼ ਦਾ ਖੂਬ ਐਂਟਰਟੇਨਮੈਂਟ ਕੀਤਾ ਸੀ।ਇਸ ਦੇ ਨਾਲ ਜੇਕਰ ਗੱਲ ਕਰੀਏ ਸ਼ਾਹਿਨਾਜ ਕੌਰ ਗਿੱਲ ਦੀ ਤਾਂ ਉਹ ਬਿੱਗ ਬੌਸ ਦਾ ਹਿੱਸਾ ਬਣਨ ਤੋਂ ਬਾਅਦ ਤੋਂ ਹੀ ਉਹ ਚਰਚਾ ਵਿੱਚ ਬਣੀ ਹੋਈ ਹੈ।
ਉਹ ਸੋਸ਼ਲ ਮੀਡੀਆ ਤੇ ਖੂਬ ਐਕਟਿਵ ਰਹਿੰਦੀ ਹੈ ਅਤੇ ਆਪਣੀ ਕਿਊਟ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਇਹ ਹੀ ਨਹੀਂ ਤੁਹਾਨੂੰ ਦੱਸ ਦੇਈਏ ਕਿ ਸ਼ਹਿਨਾਜ ਗਿੱਲ ਸੋਸ਼ਲ ਮੀਡੀਆ ਦੇ ਨਾਲ ਕਈ ਟਿਕ ਟੌਕ ਵੀਡੀਓ ਬਣਾਉਂਦੀ ਸੀ ਅਤੇ ਲੋਕਾਂ ਨੂੰ ਵੀ ਖੂਬ ਪਸੰਦ ਆਉਂਦੀਆਂ ਸਨ ਸਨਾ ਦੀ ਇਹ ਵੀਡੀਓਜ਼। ਟਿੱਕ ਟੌਕ ਬੈਨ ਤੋਂ ਬਾਅਦ ਹੁਣ ਤੱਕ ਸ਼ਹਿਨਾਜ ਦਾ ਕੋਈ ਰਿਐਕਸ਼ਨ ਨਹੀਂ ਆਇਆ ਹੈ।