ਬਾਲੀਵੁੱਡ ਦੀ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਨੇ 92 ਸਾਲ ਦੀ ਉਮਰ ਵਿੱਚ ਐਤਵਾਰ ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਨੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਆਖਰੀ ਸਾਹ ਲਏ। ਲਤਾ ਮੰਗੇਸ਼ਕਰ 8 ਜਨਵਰੀ ਨੂੰ ਕੋਰੋਨਾ ਪਾਜ਼ੀਟਿਵ ਆਏ ਸਨ, ਜਿਸਦੇ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੇ ਹਸਪਤਾਲ ਭਰਤੀ ਹੋਣ ਦੀ ਖਬਰ 10 ਜਨਵਰੀ ਨੂੰ ਸਾਹਮਣੇ ਆਈ ਸੀ। ਉਨ੍ਹਾਂ ਨੇ ਕੋਰੋਨਾ ਤੇ ਨਿਮੋਨੀਆ ਦੋਹਾਂ ਨਾਲ 29 ਦਿਨਾਂ ਤੱਕ ਜੰਗ ਲੜੀ ਸੀ। ਉਨ੍ਹਾਂ ਨੂੰ ਬ੍ਰੀਚ ਕੈਂਡੀ ਹਸਪਤਾਲ ਦੇ ICU ਵਿੱਚ ਰੱਖਿਆ ਗਿਆ ਸੀ। ਲੰਬੇ ਸਮੇਂ ਤੋਂ ਲਤਾ ਤਾਈ ਦਾ ਇਲਾਜ ਕਰ ਰਹੇ ਡਾ. ਪ੍ਰਤੀਤ ਸਮਧਾਨੀ ਦੀ ਨਿਗਰਾਨੀ ਵਿੱਚ ਹੀ ਡਾਕਟਰਾਂ ਦੀ ਟੀਮ ਉਨ੍ਹਾਂ ਦਾ ਇਲਾਜ ਕਰ ਰਹੀ ਸੀ। ਇਲਾਜ ਦੌਰਾਨ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਵੀ ਦੇਖਿਆ ਜਾ ਰਿਹਾ ਸੀ। ਜਿਸ ਕਾਰਨ ਉਨ੍ਹਾਂ ਨੂੰ ਆਬਜ਼ਰਵੇਸ਼ਨ ਵਿੱਚ ਰੱਖਿਆ ਗਿਆ ਸੀ।
ਸੁਰਾਂ ਦੀ ਕੋਇਲ, ਦੀਦੀ ਤੇ ਤਾਈਂ ਵਰਗੇ ਨਾਮ ਨਾਲ ਲੋਕਪ੍ਰਿਯ ਲਤਾ ਮੰਗੇਸ਼ਕਰ ਦੇ ਦਿਹਾਂਤ ਨਾਲ ਦੇਸ਼ ਵਿੱਚ ਸੋਗ ਦੀ ਲਹਿਰ ਹੈ। ਉਨ੍ਹਾਂ ਦੇ ਫੈਨਜ਼ ਲਗਾਤਾਰ ਉਨ੍ਹਾਂ ਦੇ ਠੀਕ ਹੋਣ ਦੀਆਂ ਦੁਆਵਾਂ ਕਰ ਰਹੇ ਸਨ, ਪਰ ਅੱਜ ਇਸ ਬੁਰੀ ਖਬਰ ਨਾਲ ਕਰੋੜਾਂ ਸੰਗੀਤ ਪ੍ਰੇਮੀਆਂ ਦਾ ਦਿਲ ਟੁੱਟ ਗਿਆ ਹੈ।
ਇਹ ਵੀ ਪੜ੍ਹੋ: ਕਿਲ੍ਹਾ ਰਾਏਪੁਰ ਤੋਂ ਸਾਬਕਾ ਕਾਂਗਰਸੀ ਵਿਧਾਇਕ ਜਸਬੀਰ ਸਿੰਘ ਖੰਗੂੜਾ ‘ਆਪ’ ‘ਚ ਸ਼ਾਮਲ
ਦੱਸ ਦੇਈਏ ਕਿ 92 ਸਾਲਾਂ ਲਤਾ ਜੀ ਨੇ 36 ਭਾਸ਼ਾਵਾਂ ਵਿੱਚ 50 ਹਜ਼ਾਰ ਗੀਤ ਗਾਏ, ਜੋ ਕਿਸੇ ਵੀ ਗਾਇਕ ਲਈ ਇੱਕ ਰਿਕਾਰਡ ਹਨ । ਉਨ੍ਹਾਂ ਨੇ 1000 ਤੋਂ ਵੱਧ ਫਿਲਮਾਂ ਵਿੱਚ ਆਪਣੀ ਆਵਾਜ਼ ਦਿੱਤੀ। 1960 ਤੋਂ 2000 ਤੱਕ ਇੱਕ ਅਜਿਹਾ ਦੌਰ ਸੀ ਜਦੋਂ ਲਤਾ ਮੰਗੇਸ਼ਕਰ ਦੀ ਆਵਾਜ਼ ਤੋਂ ਬਿਨ੍ਹਾਂ ਫ਼ਿਲਮਾਂ ਅਧੂਰੀਆਂ ਮੰਨੀਆਂ ਜਾਂਦੀਆਂ ਸਨ। ਉਨ੍ਹਾਂ ਦੀ ਆਵਾਜ਼ ਗੀਤਾਂ ਦੇ ਹਿੱਟ ਹੋਣ ਦੀ ਗਾਰੰਟੀ ਹੋਇਆ ਕਰਦੀ ਸੀ । 2000 ਤੋਂ ਬਾਅਦ ਉਨ੍ਹਾਂ ਨੇ ਫਿਲਮਾਂ ਵਿੱਚ ਗਾਉਣਾ ਘਟਾ ਦਿੱਤਾ ਅਤੇ ਕੁਝ ਚੋਣਵੀਆਂ ਫਿਲਮਾਂ ਵਿੱਚ ਹੀ ਗਾਇਆ। ਉਨ੍ਹਾਂ ਦਾ ਆਖਰੀ ਗੀਤ 2015 ਦੀ ਫਿਲਮ ਡੁਨੋ ਵਾਯ ਵਿੱਚ ਸੀ।
ਵੀਡੀਓ ਲਈ ਕਲਿੱਕ ਕਰੋ -: