Mallika Sherawat bollywood left : ਬਾਲੀਵੁਡ ਦੀ ਮਸ਼ਹੂਰ ਅਦਾਕਾਰਾ ਮਲਿਕਾ ਸ਼ੇਰਾਵਤ ਅੱਜ ਕੱਲ੍ਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਪਰ ਉਹ ਫਿਲਮੀ ਦੁਨੀਆ ਤੋਂ ਇਸ ਸਮੇਂ ਕਾਫੀ ਦੂਰ ਹੈ। ਮਲਿਕਾ ਸ਼ੇਰਾਵਤ ਦੇ ਪਿਛਲੇ ਕੁਝ ਸਾਲਾਂ ਤੋਂ ਬਾਲੀਵੁੱਡ ਤੋਂ ਗਾਇਬ ਹੋਣ ਕਾਰਨ ਉਹਨਾਂ ਦੇ ਪ੍ਰਸ਼ੰਸਕ ਹਮੇਸ਼ਾ ਇਹ ਜਾਨਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਕਿ ਉਹਨਾਂ ਨੇ ਬਾਲੀਵੁੱਡ ਨੂੰ ਕਿਉਂ ਅਲਵਿਦਾ ਕਹਿ ਦਿੱਤਾ।
ਇਸ ਬਾਰੇ ਹਾਲ ਹੀ ਵਿੱਚ ਮਲਿਕਾ ਸ਼ੇਰਾਵਤ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਹੈ। ਬਾਲੀਵੁਡ ਅਦਾਕਾਰਾ ਮਲਿਕਾ ਦਾ ਕਹਿਣਾ ਹੈ ਕਿ ‘ਉਹਨਾਂ ਨੂੰ ਜੋ ਵੀ ਆਫ਼ਰ ਆਉਂਦੇ ਸਨ, ਉਹਨਾਂ ਵਿੱਚ ਹੀਰੋ ਜਾਂ ਪ੍ਰੋਡਿਊਸਰ ਡਾਇਰੈਕਟ ਇਹ ਉਮੀਦ ਕਰਦੇ ਸਨ ਕਿ ਮੈਂ ਹਾਟ ਸੀਨ ਕਰਾਂਗੀ ਜਾਂ ਉਹਨਾਂ ਦੀ ਡਿਮਾਂਡ ਪੂਰੀ ਕਰਾਂਗੀ। ਪਰ ਮੈਂ ਉਹਨਾਂ ਦੀ ਡਿਮਾਂਡ ਅੱਗੇ ਝੁਕਣ ਲਈ ਤਿਆਰ ਨਹੀਂ ਹੋਈ। ਇਸ ਵਜ੍ਹਾ ਕਰਕੇ ਮੈਨੂੰ ਲੱਗਿਆ ਕਿ ਇੰਡਸਟਰੀ ਵਿੱਚ ਕੰਮ ਕਰਨਾ ਮੁਸ਼ਕਿਲ ਹੈ’।
ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਮਲਿਕਾ ਆਪਣੇ ਕਾਰੋਬਾਰੀ ਬੁਆਏਫ੍ਰੈਂਡ ਨਾਲ ਮੁੰਬਈ ਛੱਡ ਕੇ ਪੈਰਿਸ ਵਿੱਚ ਰਹਿਣ ਲੱਗ ਗਈ ਸੀ ਪਰ ਕੁਝ ਦਿਨ ਪਹਿਲਾਂ ਹੀ ਉਹਨਾਂ ‘ਤੇ ਇੱਕ ਹਮਲਾ ਹੋਇਆ, ਜਿਸ ਤੋਂ ਬਾਅਦ ਉਹ ਮੁੰਬਈ ਵਾਪਿਸ ਚਲੀ ਆਈ ਹੈ। ਮਲਿਕਾ ਸ਼ੇਰਾਵਤ ਦਾ ਜਨਮ 24 ਅਕਤੂਬਰ, 1976 ਨੂੰ ਹੋਇਆ। ਉਹ ਇੱਕ ਭਾਰਤੀ ਸਿਨੇਮਾ ਦੀ ਪ੍ਰਸਿੱਧ ਅਦਾਕਾਰਾ ਅਤੇ ਮਾਡਲ ਹੈ। ਮਲਿਕਾ ਸ਼ੇਰਾਵਤ ਇੱਕ ਅਜਿਹੀ ਭਾਰਤੀ ਅਦਾਕਾਰਾ ਹੈ ਜੋ ਹਿੰਦੀ, ਅੰਗਰੇਜ਼ੀ ਅਤੇ ਚੀਨੀ ਭਾਸ਼ਾ ਦੀਆਂ ਫਿਲਮਾਂ ਵਿੱਚ ਕੰਮ ਕਰਦੀ ਹੈ। ਖਵਾਸ਼ (2003) ਅਤੇ ਕਤਲ (2004) ਵਰਗੀਆਂ ਫਿਲਮਾਂ ਵਿਚ ਉਹ ਪਰਦੇ ਤੇ ਦਲੇਰਾਨਾ ਰਵੱਈਏ ਲਈ ਮਸ਼ਹੂਰ ਹੈ।
ਮਲਿਕਾ ਸ਼ੇਰਾਵਤ ਬਾਲੀਵੁੱਡ ਵਿਚ ਸਭ ਤੋਂ ਪ੍ਰਸਿੱਧ ਹਸਤੀਆਂ ਵਿਚੋਂ ਇਕ ਹੈ। ਉਹ ਫਿਰ ਸਫਲ ਰੋਮਾਂਟਿਕ ਕਾਮੇਡੀ ਫਿਲਮ ‘ਪਿਆਰ ਕੇ ਸਾਈਡ ਇਫੈਕਟਸ'(2006) ਵਿਚ ਨਜ਼ਰ ਆਈ। ਜਿਸ ਫਿਲਮ ਕਾਰਨ ਉਸ ਦੀ ਆਲੋਚਨਾਤਮਿਕ ਪ੍ਰਸ਼ੰਸਾ ਕੀਤੀ ਗਈ। ਉਸ ਤੋਂ ਬਾਅਦ, ਉਹ ‘ਆਪ ਕਾ ਸਰੂਰ – ਦ ਰਿਅਲ ਲੌਵਰ ਸਟੋਰੀ’, ‘ਵੈਲਕਮ'(2007) ਫਿਲਮ ਵਿੱਚ ਨਜ਼ਰ ਆਈ। ਇਨਾਂ ਫਿਲਮਾਂ ਨਾਲ ਉਹਨਾਂ ਨੂੰ ਸਭ ਤੋਂ ਵੱਡੀ ਵਪਾਰਕ ਸਫਲਤਾ ਮਿਲੀ।ਇਨਾਂ ਫਿਲਮਾਂ ਤੋਂ ਬਾਅਦ ‘ਡਬਲ ਧਾਮਲ'(2011) ਵਰਗੀ ਫਿਲਮ ਵਿੱਚ ਉਹ ਦਿਖਾਈ ਦਿੱਤੀ। ਉਹ ਕੁਝ ਬਾਲੀਵੁੱਡ ਸਿਤਾਰਿਆਂ ਵਿਚੋਂ ਇਕ ਹੈ, ਜੋ ਹਾਲੀਵੁੱਡ ਦੇ ਲਈ ਕਰਾਸਓਵਰ ਦੀ ਕੋਸ਼ਿਸ਼ ਕਰ ਰਹੇ ਹਨ।