Manushi movie Prithviraj delay : ਸਾਲ 2017 ਵਿੱਚ ਮਿਸ ਵਰਲਡ ਰਹਿ ਚੁੱਕੀ ਮਾਨੁਸ਼ੀ ਛਿੱਲਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਦਸ ਦੇਈਏ ਕਿ ਮਾਨੁਸ਼ੀ ਛਿੱਲਰ ਫਿਲਮ ‘ਪ੍ਰਿਥਵੀਰਾਜ’ ਤੋਂ ਬਾਲੀਵੁੱਡ ‘ਚ ਡੈਬਿਊ ਕਰਨ ਵਾਲੀ ਹੈ ਪਰ ਮੌਜੂਦਾ ਹਾਲਾਤਾਂ ਨੂੰ ਵੇਖ ਕੇ ਲਗਦਾ ਹੈ ਕਿ ਇਸ ਡੈਬਿਊ ਲਈ ਅਜੇ ਉਹਨਾਂ ਨੂੰ ਥੋੜੜ੍ਹਾ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਅਸਲ ‘ਚ ਉਹਨਾਂ ਦੀ ਇਹ ਸ਼ੁਰੂਆਤ ਅਕਸ਼ੇ ਕੁਮਾਰ ਨਾਲ ਇਤਿਹਾਸਿਕ ਵਿਸ਼ੇ ‘ਤੇ ਬਣਨ ਵਾਲੀ ਫਿਲਮ ‘ਪ੍ਰਿਥਵੀਰਾਜ’ ਤੋਂ ਹੋਣੀ ਹੈ।
ਵੱਡੇ ਬਜਟ ਨਾਲ ਬਣਾਈ ਜਾਣ ਵਾਲੀ ਇਸ ਫਿਲਮ ਨੂੰ ਲੈ ਕੇ ਮਾਨੁਸ਼ੀ ਕਾਫ਼ੀ ਉਤਸ਼ਾਹਿਤ ਵੀ ਹੈ ਪਰ ਹੁਣ ਉਹਨਾਂ ਲਈ ਇਕ ਮਾੜੀ ਖ਼ਬਰ ਸਾਹਮਣੇ ਆਈ ਹੈ। ਦਸ ਦੇਈਏ ਕਿ ਕੋਰੋਨਾ ਵਾਇਰਸ ਕਾਰਨ ਇਸ ਫਿਲਮ ਦਾ ਸੈੱਟ ਵੀ ਬਾਕੀ ਫਿਲਮਾਂ ਦੀ ਤਰ੍ਹਾਂ ਬਿਨਾਂ ਸ਼ੂਟਿੰਗ ਕੀਤੇ ਟੁੱਟਣ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਇਸ ਫਿਲਮ ਲਈ ਇਕ ਵਿਸ਼ਾਲ ਸੈੱਟ ਤਿਆਰ ਕੀਤਾ ਗਿਆ ਸੀ ਜੋ ਜਲਦ ਟੁੱਟਣ ਵਾਲਾ ਹੈ। ਕੋਰੋਨਾ ਵਾਇਰਸ ਅਤੇ ਲਾਕਡਾਊਨ ਦੇ ਚੱਲਦਿਆਂ ਫਿਲਮਸਾਜ਼ ਨੂੰ ਮੌਨਸੂਨ ਤੋਂ ਪਹਿਲਾਂ ਇਹ ਸ਼ੂਟਿੰਗ ਸ਼ੁਰੂ ਹੋਣ ਦੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ।
ਇਸ ਲਈ ਯਸ਼ਰਾਜ ਫਿਲਮਜ਼ ਨੇ ਇਸ ਸੈੱਟ ਨੂੰ ਤੋੜਨ ਦਾ ਫ਼ੈਸਲਾ ਲਿਆ ਹੈ। ਸੂਤਰਾਂ ਮੁਤਾਬਕ ਇਸ ਪ੍ਰੋਡਕਸ਼ਨ ਹਾਊਸ ਨਾਲ ਜੁੜੇ ਇਕ ਵਿਅਕਤੀ ਨੇ ਦੱਸਿਆ ਕਿ ‘ਪਿਛਲੇ ਦੋ ਮਹੀਨੇ ਤੋਂ ਯਸ਼ਰਾਜ ਫਿਲਮਜ਼ ਨੇ ਸੈੱਟ ਨੂੰ ਬਣਾਈ ਰੱਖਿਆ ਕਿਉਂਕਿ ਉਨ੍ਹਾਂ ਨੂੰ ਉਮੀਦ ਸੀ ਕਿ ਸਥਿਤੀ ‘ਚ ਜਲਦ ਸੁਧਾਰ ਆਵੇਗਾ। ਹਾਲਾਂਕਿ, ਹੁਣ ਕੁਝ ਹੀ ਹਫ਼ਤਿਆਂ ਬਾਅਦ ਮੌਨਸੂਨ ਆਉਣ ਵਾਲੀ ਹੈ, ਤਾਂ ਇਸ ਸੈੱਟ ਨੂੰ ਲੰਬੇ ਸਮੇਂ ਤਕ ਬਣਾਈ ਰੱਖਣਾ ਆਸਾਨ ਨਹੀਂ ਹੈ। ਮਾਨੁਸ਼ੀ ਛਿੱਲਰ ਨੇ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਸਾਰੀਆਂ ਰਾਜ ਸਰਕਾਰਾਂ ਨੂੰ ਗਰੀਬਾਂ ਨੂੰ ਵੰਡਣ ਲਈ ਰਾਸ਼ਨ ਦੇ ਨਾਲ ਨਾਲ ਸੈਨੇਟਰੀ ਪੈਡ ਵੀ ਮੁਹੱਈਆ ਕਰਵਾਉਣੇ ਚਾਹੀਦੇ ਹਨ।
ਮਾਨੁਸ਼ੀ ਨੇ ਜ਼ਰੂਰੀ ਚੀਜ਼ਾਂ ਦੀ ਸੂਚੀ ‘ਚ ਸੈਨੇਟਰੀ ਪੈਡ ਸ਼ਾਮਿਲ ਕਰਨ ਲਈ ਸਰਕਾਰ ਦਾ ਧੰਨਵਾਦ ਕੀਤਾ। ਮਿਸ ਵਰਲਡ ਮਤਲਬ ਕਿ ਮਾਨੁਸ਼ੀ ਛਿੱਲਰ ਸਮਾਜਿਕ ਕੰਮਾਂ ਲਈ ਕਾਫੀ ਸੰਸਥਾਵਾਂ ਨਾਲ ਜੁੜੀ ਹੋਈ ਹੈ ਅਤੇ ਔਰਤਾਂ ਨਾਲ ਜੁੜੇ ਮੁੱਦਿਆਂ ‘ਤੇ ਆਪਣੀ ਰਾਏ ਵੀ ਸਮੇਂ ਸਮੇਂ ‘ਤੇ ਜ਼ਾਹਿਰ ਕਰਦੀ ਰਹਿੰਦੀ ਹੈ। ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਔਰਤਾਂ ਅਤੇ ਬੱਚਿਆਂ ਲਈ ਬਹੁਤ ਸਾਰੀਆਂ ਸੰਸਥਾਵਾਂ ਨਾਲ ਕੰਮ ਕੀਤਾ ਹੈ। ਕੁਝ ਦਿਨ ਪਹਿਲਾਂ ਮਾਨੁਸ਼ੀ ਛਿੱਲਰ ਨੇ ਸਾਬਕਾ ਮਿਸ ਵਰਡ ਦੀ ਪੋਰਟੋਰੀਕੋ ਤੇ ਸਟੀਫਨੀ ਡੇਲ ਵੇੈਲੇ ਅਤੇ ਮੈਕਸੀਕੋ ਦੀ ਵੈਨਸ ਪੋਸਟ ਨਾਲ ਮਿਲ ਕੇ ਯੂਨੈਸਿਫ ਦੀ ਪਹਿਲਕਦਮੀ ਦੌਰਾਨ ਲੋਕਾਂ ਨੂੰ ਕੋਰੋਨਾ ਵਾਇਰਸ ਬਾਰੇ ਜਾਗਰੂਕ ਕੀਤਾ ਸੀ ਅਤੇ ਉਨ੍ਹਾਂ ਦੀ ਵਕਾਲਤ ਵੀ ਕੀਤੀ ਸੀ।