ਆਮਿਰ ਖਾਨ ਦੀ ਫਿਲਮ ਲਾਲ ਸਿੰਘ ਚੱਢਾ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਨੂੰ ਰਿਲੀਜ਼ ਤੋਂ ਪਹਿਲਾਂ ਹੀ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋਸ਼ਲ ਮੀਡੀਆ `ਤੇ ਇਸ ਫ਼ਿਲਮ ਨੂੰ ਬਾਈਕਾਟ ਕਰਨ ਦੀ ਮੁਹਿੰਮ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ। ਜਿਸ ਦਾ ਅਸਰ ਵੀ ਹੁਣ ਦੇਖਣ ਨੂੰ ਮਿਲ ਰਿਹਾ ਹੈ। ਆਮਿਰ ਅਤੇ ਕਰੀਨਾ ਨੇ ਵੀ ਫਿਲਮ ਦਾ ਬਾਈਕਾਟ ਨਾ ਕਰਨ ਦੀ ਅਪੀਲ ਕੀਤੀ ਸੀ, ਪਰ ਹੁਣ ਮੋਨਾ ਸਿੰਘ ਨੇ ਵੀ ਇਸ ਮੁੱਦੇ ‘ਤੇ ਗੱਲ ਕੀਤੀ ਹੈ। ਆਪਣੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ ਕਿ ਆਮਿਰ ਖ਼ਾਨ ਇੱਕ ਸੀਨੀਅਰ ਐਕਟਰ ਹਨ। ਉਨ੍ਹਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਉਹ ਇਹ ਸਭ ਡਿਜ਼ਰਵ ਨਹੀਂ ਕਰਦੇ ਹਨ। ਇਸ ਦੇ ਨਾਲ ਹੀ ਫਿਲਮ ਤਿੰਨ ਦਿਨਾਂ ਵਿੱਚ ਸਿਰਫ 27 ਕਰੋੜ ਦੀ ਕਮਾਈ ਕਰ ਸਕੀ ਹੈ।
ਮੋਨਾ ਸਿੰਘ ਨੇ ਕਿਹਾ ਕਿ ਮੈਂ ਇਸ ਬਾਈਕਾਟ ਦੇ ਟਰੇਂਡ ਤੋਂ ਬਹੁਤ ਦੁਖੀ ਹਾਂ। ਮੈਨੂੰ ਸਮਝ ਨਹੀਂ ਆ ਰਿਹਾ ਕਿ ਆਮਿਰ ਨੇ ਕੀ ਕੀਤਾ ਹੈ, ਜੋ ਉਹ ਇਹ ਡਿਜ਼ਰਵ ਕਰਦੇ ਹਨ? ਉਹ ਪਿਛਲੇ 30 ਸਾਲਾਂ ਤੋਂ ਦੇਸ਼ ਦੇ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ। ਹਾਂ, ਮੈਨੂੰ ਇੱਕ ਗੱਲ ਦਾ ਯਕੀਨ ਸੀ ਕਿ ਜੇਕਰ ਬਾਈਕਾਟ ਕਰਨ ਵਾਲਿਆਂ ਨੂੰ ਪਤਾ ਲੱਗ ਜਾਵੇਗਾ ਕਿ ਇਹ ਫ਼ਿਲਮ ਹਰ ਭਾਰਤੀ ਨੂੰ ਪਸੰਦ ਆ ਰਹੀ ਹੈ, ਤਾਂ ਉਹ ਵੀ ਸਿਨੇਮਾਘਰਾਂ ਤੱਕ ਪਹੁੰਚ ਜਾਣਗੇ।
ਇਹ ਵੀ ਪੜ੍ਹੋ: ਆਜ਼ਾਦੀ ਦਿਹਾੜੇ ਮੌਕੇ CM ਭਗਵੰਤ ਮਾਨ ਨੇ ਲਹਿਰਾਇਆ ਤਿਰੰਗਾ ਤੇ ਪੰਜਾਬੀਆਂ ਨਾਲ ਕੀਤੇ ਇਹ ਵੱਡੇ ਵਾਅਦੇ
ਦੱਸ ਦੇਈਏ ਕਿ ਰਿਪੋਰਟਾਂ ਮੁਤਾਬਕ 180 ਕਰੋੜ ਦੇ ਬਜਟ ਵਿੱਚ ਬਣੀ ‘ਲਾਲ ਸਿੰਘ ਚੱਢਾ’ ਨੇ ਤੀਜੇ ਦਿਨ (ਸ਼ਨੀਵਾਰ) ਕਰੀਬ 8.75 ਕਰੋੜ ਦਾ ਕਾਰੋਬਾਰ ਕੀਤਾ ਹੈ। ਇਸ ਤੋਂ ਪਹਿਲਾਂ ਫਿਲਮ ਨੇ ਦੂਜੇ ਦਿਨ 7.26 ਕਰੋੜ ਅਤੇ ਪਹਿਲੇ ਦਿਨ 11.7 ਕਰੋੜ ਦੀ ਕਮਾਈ ਕੀਤੀ ਸੀ। ਇਸ ਹਿਸਾਬ ਨਾਲ ਫਿਲਮ ਨੇ ਹੁਣ ਤੱਕ 3 ਦਿਨਾਂ ‘ਚ ਭਾਰਤ ਵਿੱਚ ਹੁਣ ਤੱਕ 27.71 ਕਰੋੜ ਰੁਪਏ ਦਾ ਬਾਕਸ ਆਫਿਸ ਕਲੈਕਸ਼ਨ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: