nawazuddin reaction sexual harrasment:ਬਾਲੀਵੁਡ ਦੇ ਮੰਨੇ ਪ੍ਰਮੰਨੇ ਅਦਾਕਾਰ ਨਵਾਜੁਦੀਨ ਸਿੱਧੀਕੀ ਇਨ੍ਹਾਂ ਦਿਨੀਂ ਆਪਣੀ ਨਿਜੀ ਜਿੰਦਗੀ ਦੇ ਕਾਰਨ ਤੋਂ ਜਬਰਦਸਤ ਸੁਰਖੀਆਂ ਵਿੱਚ ਬਣੇ ਹੋਏ ਹਨ। ਉਨ੍ਹਾਂ ਦੀ ਪਤਨੀ ਆਲੀਆ ਨੇ ਓਨਾ ਤੇ ਗੰਭੀਰ ਇਲਜਾਮ ਲਗਾਉਂਦੇ ਹੋਏ ਸੋਸ਼ਲ ਮੀਡੀਆ ਤੇ ਬਵਾਲ ਮਚਾ ਦਿੱਤਾ ਸੀ। ਉੱਥੇ ਹੀ ਸਿਰਫ ਨਵਾਜ ਹੀ ਨਹੀਂ ਬਲਕਿ ਉਨ੍ਹਾਂ ਦੇ ਭਰਾ ਮਿਨਾਜੁਧੀਨ ਵੀ ਉਦੋਂ ਜਬਰਦਸਤ ਸੁਰਖੀਆਂ ਵਿੱਚ ਆ ਗਈ।ਜਦੋਂ ਓਨਾ ਤੇ ਭਤੀਜੀ ਨੇ ਯੌਨ ਸੋਸ਼ਣ ਦਾ ਇਲਜਾਮ ਲਗਾਇਆ ਸੀ।ਹੁਣ ਹਾਲ ਹੀ ਵਿੱਚ ਨਵਜਾਦੁੀਨ ਤੋਂ ਇਸ ਮਾਮਲੇ ਤੇ ਸਵਾਲ ਕੀਤਾ ਗਿਆ । ਉਨ੍ਹਾਂ ਨੇ ਆਪਣੇ ਭਰਾ ਤੇ ਲੱਗੇ ਇਲਜਾਮਾਂ ਤੇ ਪਹਿਲੀ ਵਾਰ ਚੁੱਪੀ ਤੋੜੀ ਪਰ ਉਨ੍ਹਾਂ ਨੇ ਜੋ ਕਿਹਾ ਕਿ ਉਸ ਤੋਂ ਜਾਹਿਰ ਹੈ ਕਿ ਉਹ ਖੁਦ ਵੀ ਹਾਲਾਤਾਂ ਨੂੰ ਸਮਝ ਨਹੀਂ ਪਾ ਰਹੇ ਹਨ।
ਨਵਾਜੁਦੀਨ ਸਿੱਦੀਕੀ ਦੇ ਭਰਾ ਦੇ ਖਿਲਾਫ ਭਤੀਜੀ ਨੇ ਦਿੱਲੀ ਦੇ ਜਾਮੀਆ ਨਗਰ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਮਾਮਲਾ ਉਸ ਸਮੇਂ ਦਾ ਹੈ, ਜਦੋਂ ਉਹ 9 ਸਾਲ ਦੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਦੋਂ ਮੈ ਬੱਚੀ ਸੀ, ਮੈਨੂੰ ਕੋਈ ਸਮਝ ਨਹੀਂ ਸੀ। ਮੇਰੇ ਨਾਲ ਵੀ ਹਿੰਸਾ ਵੀ ਹੋਈ ਜਦੋਂ ਵੱਡੀ ਹੋਈ ਤਾਂ ਅਹਿਸਾਸ ਹੋਇਆ ਕਿ ਮੇਰੇ ਅੰਕਲ ਚਾਚਾ ਨੇ ਮੇਰੇ ਨਾਲ ਗਲਤ ਕੀਤਾ। ਉਨ੍ਹਾਂ ਦਾ ਟਚ ਗਲਤ ਸੀ।ਭਤੀਜੀ ਦਾ ਇਲਜਾਮ ਇਹ ਵੀ ਹੈ ਕਿ ਮਿਨਾਜੁਦੀਨ ਨੂੰ ਉਨ੍ਹਾਂ ਦੇ ਵੱਡਾ ਭਰਾ ਨਵਾਜੁਦੀਨ ਦਾ ਸਾਥ ਮਿਲ ਰਿਹਾ ਹੈ।
ਇਸ ਮਾਮਲੇ ਤੇ ਮੀਡੀਆ ਨਾਲ ਗੱਲਬਾਤ ਦੌਰਾਨ ਨਵਾਜੁਦੀਨ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਪਹਿਲੀ ਵਾਰ ਉਸ ਤੇ ਗੱਲਬਾਤ ਕੀਤੀ ਹੈ।ਇਸ ਤੇ ਜਦੋਂ ਨਵਾਜ ਤੋਂ ਪੁੱਛਿਆ ਗਿਆ ਤਾਂ ਉਹ ਜਵਾਬ ਦੇਣ ਦੇ ਮੂਡ ਵਿੱਚ ਨਹੀਂ ਦਿਖੇ।ਉਨ੍ਹਾਂ ਨੇ ਕਿਹਾ ਕਿ ਤੁਹਾਡੀ ਚਿੰਤਾ ਦੇ ਲਈ ਧੰਨਵਾਦ ਪਰ ਇਸ ਤੇ ਕੋਈ ਕਮੈਂਟ ਨਹੀਂ ਕਰ ਸਕਦਾ। ਨਵਾਜ ਦੇ ਭਰਾ ਨੇ ਤਾਂ ਇਸ ਮਾਮਲੇ ਤੇ ਸਫਾਈ ਦਿੱਤੀ ਹੈ ਪਰ ਖੁਦ ਨਵਾਬ ਇਸ ਮਾਮਲੇ ਤੇ ਜਵਾਬ ਦੇਣ ਤੋਂ ਬਚ ਰਹੇ ਹਨ।ਮਿਨਾਜੁਦੀਨ ਨੇ ਪਿਛੇ ਕੁੱਝ ਦਿਨਾਂ ਪਹਿਲਾਂ ਸਫਾਈ ਦਿੰਦੇ ਹੋਏ ਕਿਹਾ ਸ਼ੀ ਕਿ ਇਸ ਝੂਠੀ ਖਬਰ ਨੂੰ ਮੀਡੀਆ ਵਿੱਚ ਫੈਲਾਉਣ ਵਾਲੇ ਸ਼ਖਸ ਦੇ ਇਰਾਦਿਆਂ ਦਾ ਸਾਫ ਪਤਾ ਚਲਦਾ ਹੈ। ਸੱਚ ਜਲਦ ਹੀ ਸਭ ਦੇ ਸਾਹਮਣੇ ਆ ਜਾਵੇਗਾ।
ਉੱਥੇ ਹੀ ਖਬਰਾਂ ਅਨੁਸਾਰ ਨਵਾਜੁਦੀਨ ਦੀ ਭਤੀਜੀ ਨੇ ਓਨਾ ਤੇ ਗੰਭੀਰ ਇਲਜਾਮ ਲਗਾਏ ਹਨ।ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਭਤੀਜੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਵੱਡੇ ਪਾਪਾ ਨਵਾਜ ਨੇ ਮੈਨੂੰ ਉਸ ਦਿਨ ਕਾਲ ਕੀਤਾ ਸੀ। ਜਿਸ ਦਿਨ ਮੈਂ ਐਫਆਈਆਰ ਫਾਈਲ ਕੀਤੀ ਸੀ।ਉਨ੍ਹਾਂ ਨੇ ਮੇਰੇ ਤੋਂ ਪੁੱਛਿਆ ਕਿ ਤੂੰ ਇਸ ਤਰ੍ਹਾਂ ਕਿਉਂ ਕਰ ਰਹੀ ਹੈ? ਮੈਂ ਕਿਹਾ ਕਿ ਮੈਂ ਤੁਹਾਨੂੰ ਆਪਣੇ ਹਾਲਤਾਂ ਬਾਰੇ ਹਮੇਸ਼ਾ ਦੱਸਿਆ ਪਰ ਤੁਸੀਂ ਕਦੇ ਮੇਰੀ ਮਦਦ ਨਹੀਂ ਕੀਤੀ, ਉੱਥੇ ਹੀ ਅਜਿਹੇ ਹਾਲਾਤਾਂ ਵਿੱਚ ਨਵਾਜ ਦੇ ਭਰਾ ਦਾ ਵਿਵਾਦ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ।