neena-gupta-daughter-hitler:ਨੀਨਾ ਗੁਪਤਾ ਨੂੰ ਬਾਲੀਵੁੱਡ ਇੰਡਸਟਰੀ ਦਾ ਕਾਫੀ ਸੁਲਝਿਆ ਹੋਇਆ ਨਾਂ ਮੰਨਿਆ ਜਾਦਾ ਹੈ।ਉਸਨੇ ਟੀ.ਵੀ ਜਗਤ ਅਤੇ ਫਿਲਮ ਇੰਡਸਟਰੀ ਵਿੱਚ ਲੰਮਾ ਸਮਾਂ ਗੁਜ਼ਾਰਿਆਂ ਅਤੇ ਹੁਣ ਵੀ ਲਗਾਤਾਰ ਕੰੰਮ ਰਹੀ ਹੈ।ਉਸਨੇ ਸਵਰਗ,ਯਲਗਾਰ,ਮਹਾਤਮਾ ਗਾਧੀ,ਵੀਰ,ਹੈਲੋ ਜ਼ਿੰਦਗੀ,ਮੁਲਕ,ਬਧਾਈ ਹੋ,ਪੰਗਾ,ਸ਼ੁੱਭ ਮੰਗਲ ਜਿਆਦਾ ਸਾਵਧਾਨ ਵਰਗੀਆਂ ਕਰੀਬ 50 ਤੋ ਵੱਧ ਫਿਲਮਾਂ ਲਈ ਯਾਦਗਾਰੀ ਰੋਲ ਨਿਭਾਏ ਹਨ।ਉਸਨੂੰ ਦੋ ਰਾਸ਼ਟਰੀ ਤੇ ਇੱਕ ਫਿਲਮ ਫੇਅਰ ਅੇਵਾਰਡ ਵੀ ਮਿਲ ਚੁੱਕਾ ਹੈ।ਆਪਣੇ ਫਿਲਮੀ ਸਫਰ ਦੌਰਾਨ ਉਸਦਾ ਨਾਮ ਕਈ ਅੇੈਕਟਰਾਂ ਜਾਂ ਨਾਨ ਐੇਕਟਰਾਂ ਨਾਲ ਜੁੜਿਆ।ਪਰ ਇੱਕ ਸਮਾਂ ਇਸ ਤਰ੍ਹਾਂ ਦਾ ਵੀ ਸੀ ਜਦੋਂ ਨੀਨਾ ਗੁਪਤਾ ਆਪਣੇ ਰਿਲੇਸ਼ਨ ਨੂੰ ਲੈ ਕੇ ਚਰਚਾ ਵਿੱਚ ਆਈ ਸੀ ।
ਸਾਲ 1987 ਵਿੱਚ ਉਹਨਾਂ ਨੇ ਵੈਸਟ ਇੰਡੀਜ ਦੇ ਕ੍ਰਿਕੇਟਰ ਵਿਵਿਅਨ ਰਿਚਡਸ ਨਾਲ ਸਬੰਧ ਬਣਾਏ ਸਨ ।ਇਸ ਜੋੜੀ ਨੇ ਭਾਵੇਂ ਵਿਆਹ ਨਹੀਂ ਸੀ ਕੀਤਾ ਪਰ ਦੋਵੇਂ ਇੱਕ ਬੇਟੀ ਦੇ ਮਾਂ ਬਾਪ ਜ਼ਰੂਰ ਬਣ ਗਏ ਸਨ । ਜਿਸ ਸਮੇਂ ਨੀਨਾ ਨੇ ਬੇਟੀ ਨੂੰ ਜਨਮ ਦਿੱਤਾ ਉਸ ਸਮੇਂ ਉਸ ਕੋਲ ਏਨੇਂ ਪੈਸੇ ਨਹੀਂ ਸਨ ਕਿ ਉਹ ਬੇਟੀ ਦਾ ਪਾਲਣ ਪੋਸ਼ਣ ਕਰ ਸਕਦੀ ।ਇਸ ਦੇ ਬਾਵਜੂਦ ਉਸ ਨੇ ਬੇਟੀ ਨੂੰ ਜਨਮ ਦਿੱਤਾ ਬੇਟੀ ਦਾ ਨਾਂਅ ਉਸ ਨੇ ਮਸਾਬਾ ਰੱਖਿਆ ।ਘਰ ਵਿੱਚ ਪਿਤਾ ਦਾ ਸਾਇਆ ਨਾ ਹੋਣ ਕਰਕੇ ਨੀਨਾ ਨੇ ਆਪਣੀ ਬੇਟੀ ਦਾ ਪਾਲਣ ਪੋਸ਼ਣ ਬਹੁਤ ਸਖਤੀ ਨਾਲ ਕੀਤਾ ।ਉਹ ਆਪਣੀ ਬੇਟੀ ਲਈ ਇੱਕ ਵੱਖਰਾ ਹੀ ਰੂਪ ਧਾਰਨ ਕਰ ਚੁੱਕੀ ਸੀ।
ਉਸਦੇ ਅੰਦਰ ਮਾਂ ਦੀ ਮਮਤਾ ਵੀ ਬਹੁਤ ਸੀ।ਪਰ ਸਿੰਗਲ ਮਦਰ ਹੋਣ ਕਾਰਨ ਉਸਦੇ ਉੱਪਰ ਜ਼ਿੰਮੇਵਾਰੀਆ ਦਾ ਭਾਰ ਵੀ ਸੀ।ਇਸਲਈ ਨੇ ਮਸਾਬਾ ਲਈ ਨਿਯਮ ਏਨੇ ਸਖਤ ਬਣਾਏ ਕਿ ਉਹ ਆਪਣੇ ਆਪ ਨੂੰ ਹਿਟਲਰ ਮੰਨਣ ਲੱਗ ਗਈ ਸੀ।ਨੀਨਾ ਨੇ ਇਸ ਸਭ ਦਾ ਖੁਲਾਸਾ ਹੁਣ ਕੀਤਾ ਹੈ । ਨਿੱਜੀ ਜ਼ਿੰਦਗੀ ਵਿੱਚ ਨੀਨਾ ਕਾਫੀ ਚਰਚਾ ਵਿੱਚ ਰਹੀ ਹੈ ਪਤੀ ਤੋਂ ਵੱਖ ਹੋ ਕੇ ਉਸ ਨੇ ਹੀ ਮਸਾਬਾ ਦਾ ਪਾਲਣ ਪੋਸ਼ਣ ਕੀਤਾ ਹੈ । ਇਸ ਤੋਂ ਬਾਅਦ ਨੀਨਾ ਨੇ 2008 ਵਿੱਚ ਨੀਨਾ ਨੇ ਵਿਵੇਕ ਮਹਿਰਾ ਨਾਲ ਵਿਆਹ ਕੀਤਾ ਸੀ ।ਨੀਨਾ ਦੀ ਬੇਟੀ ਮਸਾਬਾ ਵੀ ਇੱਕ ਕਾਮਯਾਬ ਫੈਸ਼ਨ ਡਿਜ਼ਾਇਨਰ ਹੈ।