neha actress birthday special:ਨੇਹਾ ਦਾ ਜਨਮ 27 ਅਗਸਤ, 1980 ਨੂੰ ਕੋਚੀਨ, ਭਾਰਤ ਵਿਚ ਪੰਜਾਬੀ ਬੋਲਣ ਵਾਲੇ ਧੂਪੀਆ ਪਰਿਵਾਰ ਵਿਚ ਹੋਇਆ ਸੀ ਅਤੇ ਜਿਵੇਂ ਕਿ ਜ਼ਿਆਦਾਤਰ ਪੰਜਾਬੀ ਅਤੇ ਸਿੱਖ ਪਰਿਵਾਰਾਂ ਦੇ ਰਿਵਾਜ ਅਨੁਸਾਰ ਉਸ ਦਾ ਨਾਮ ‘ਛੋਟੂ’ ਰੱਖਿਆ ਜਾਂਦਾ ਸੀ। ਉਸ ਦੇ ਡੈਡੀ ਇੰਡੀਅਨ ਨੇਵੀ ਵਿਚ ਇੱਕ ਅਧਿਕਾਰੀ ਹਨ, “ਪ੍ਰਦੀਪ ਸਿੰਘ ਧੂਪੀਆ”। ਉਸਦੀ ਮੰਮੀ ਮਨਪਿੰਦਰ ਘਰੇਲੂ ਗ੍ਰਹਿਣੀ ਹੈ ਅਤੇ ਉਸਦਾ ਇੱਕ ਭਰਾ ਹਰਦੀਪ ਹੈ ਜੋ ਕਿ ਜੈੱਟ ਏਅਰਵੇਜ਼ ਵਿੱਚ ਕੰਮ ਕਰਦਾ ਹੈ।ਬਚਪਨ ਵਿਚ ਹੀ ਉਸਨੇ ਆਪਣੀ ਸਕੂਲ ਵਿਜਾਗ ਤੋਂ, ਫਿਰ ਨੇਵਲ ਪਬਲਿਕ ਸਕੂਲ ਵਿਚ ਪੂਰੀ ਕੀਤੀ ਅਤੇ ਆਖਰਕਾਰ ਉਸਨੇ ਜੀਸਸ ਐਂਡ ਮੈਰੀ ਕਾਲਜ ਤੋਂ ਇਤਿਹਾਸ ਵਿਚ ਗ੍ਰੈਜੂਏਸ਼ਨ ਕੀਤੀ.ਉਸਨੇ ਰਾਜਧਾਨੀ (1999) ਸੀਰੀਅਲ ਰਾਹੀ ਆਪਣੇ ਕੈਰੀਅਰ ਦੀ ਸੁਰੂਆਤ ਕੀਤੀ।ਫਿਰ ਉਹ ਕਈ ਟੀਵੀ ਇਸ਼ਤਿਹਾਰਾਂ, ਰੈਂਪ ਸ਼ੋਅ, ਅਤੇ ਦੋ ਸੰਗੀਤ ਵਿਡੀਓਜ਼ ਵਿੱਚ ਦਿਖਾਈ ਦਿੱਤੀ ਹੈ।
ਬਾਲੀਵੁੱਡ ਅਦਾਕਾਰਾ, ਸੇਲਿਨਾ ਜੇਤਲੀ ਤੋਂ ਇਹ ਖ਼ਿਤਾਬ ਆਪਣੇ ਹੱਥ ਵਿੱਚ ਲੈਂਦਿਆਂ ਉਸ ਨੂੰ ਭਾਰਤ ਵਿੱਚ ਤੁਰੰਤ ਪ੍ਰਸਿੱਧੀ ਮਿਲੀ ਜਦੋਂ ਉਸਨੂੰ ‘ਮਿਸ ਇੰਡੀਆ 2002’ ਦਾ ਤਾਜ ਮਿਿਲਆ। ਨੇਹਾ ‘ਮਿਸ ਯੂਨੀਵਰਸ 2002’ ਵਿੱਚ ਚੋਟੀ ਦੇ 10 ਵਿੱਚ ਸ਼ਾਮਲ ਹੋਈ।ਉਸਨੇ 1997 ਵਿੱਚ ਜਬ ਪਿਆਰ ਕਿਆ ਤੋ ਡਰਨਾ ਕਿਆ (1997) ਨਾਲ ਫਿਲਮ ਸਕ੍ਰੀਨ ਤੇ ਆਪਣੀ ਸ਼ੁਰੂਆਤ ਕੀਤੀ ਸੀ. ਫਿਰ ਸਾਲ 2003 ਦੌਰਾਨ ਉਹ ਦੋ ਤੇਲਗੂ ਫਿਲਮਾਂ ਵਿੱਚ ਨਜ਼ਰ ਆਈ, ਇਸ ਤੋਂ ਪਹਿਲਾਂ ਇੱਕ ਬਾਲੀਵੁੱਡ ਦੇ ਫਿਲਮ ਕਿਆਮਤ: ਸਿਟੀ ਅੰਡਰ ਥ੍ਰੈਟ (2003) ਵਿੱਚ ਵੀ ਉਸ ਨੇ ਆਪਣੀ ਪਹਿਲੀ ਵੱਡੀ ਭੂਮਿਕਾ ਨਿਭਾਈ ਸੀ।ਕਿਆਮਤ ਵਿਚ ਉਸਦੀ ਸ਼ਾਨਦਾਰੀ ਅੇਕਟਿੰਗ ਲਈ ਉਸਨੂੰ ਤਿੰਨ ਅੇਵਾਰਡ ਵੀ ਦਿੱਤੇ ਗਏ।
ਅਤੇ 2002 ਵਿੱਚ ਉਸਨੂੰ ਫੇਮਿਨਾ ਮਿਸ ਇੰਡੀਆ ਅੇੈਵਾਰਡ ਦਿੱਤਾ ਗਿਆ। ਨੇਹਾ ਧੁਪੀਆ ਚੁੱਪ-ਚੁਪਕੇ,ਸਿੰਘ ਇੰਜ ਕਿੰਗ,ਮਹਾਰਥੀ,ਰੰਗੀਲੇ,ਅੇਕਸ਼ਨ ਰੀਪਲੇ,ਹਿੰਦੀ ਮੀਡੀਅਮ,ਤੁਮਹਾਰੀ ਸੁੱਲੂ, ਸਮੇਤ ਕਈ ਫਿਲਮਾਂ ਵਿੱਚ ਆਪਣੀ ਸਫਲ ਅਦਾਕਾਰੀ ਦਿਖਾ ਚੁੱਕੀ ਹੈ।ਉਸਦਾ ਵਿਆਹ ਮਸ਼ਹੂਰ ਕ੍ਰਿਕੇਟਰ “ਬਿਸ਼ਨ ਸਿੰਘ ਬੇਦੀ” ਦੇ ਪੁੱਤਰ ਅਮਗਦ ਬੇਦੀ ਨਾਲ ਹੋਇਆ ਹੈ।ਦੋਵੇਂ ਲਗਭਗ 4 ਸਾਲ ਇੱਕ ਦੂਜੇ ਨੂੰ ਡੇਟ ਕਰਦੇ ਰਹੇ ਸਿ ਵਿੱਚ “ ਯੇੈ ਨੋ” ਫੇਕਟਰ ਵੀ ਕਾਫੀ ਅਹਿਮ ਰਿਹਾ।ਅੰਗਦ ਨੇ ਨੇਹਾ ਨੂੰ ਪਹਿਲੀ ਵਾਰ ਜਿਮ ਵਿੱਚ ਵੇਖਿਆ ਸੀ।ਜਦੋਂ ਉਹ ਦਿੱਲੀ ਵਿੱਚ ਅੰਡਰ-19 ਖੇਡਦਾ ਸੀ।ਅਤੇ ਉਹ ਮਿਸ ਇੰਡੀਆ ਮੁਕਾਬਲੇ ਦੀ ਤਿਆਰੀ ਕਰ ਰਹੀ ਸੀ।ਹਿੰਦੁਸਤਾਨ ਟਾਈਮਜ਼ ਨੂੰ ਦਿੱਤੀ ਇੱਕ ਇੰਟਰਵਿਊ ਦੋਰਾਨ ਨੇਹਾ ਨੇ ਕਿਹਾ ਸੀ ਕਿ ਉਸ ਨੂੰ ਅੰਗਦ ਨਾਲ ਆਪਣੇ ਵਿਆਹ ਦੀ ਯੋਜਨਾ ਬਣਾਉਣ ਲਈ ਵਧੇਰੇ ਸਮਾਂ ਨਾ ਮਿਲਣ ਦਾ ਕੋਈ ਪਛਤਾਵਾ ਨਹੀਂ ਹੈ।“ਕਈ ਵਾਰ ਜ਼ਿੰਦਗੀ ਵਿਚ ਸਭ ਤੋਂ ਵਧੀਆ ਚੀਜ਼ਾਂ ਬਹੁਤ ਜਲਦੀ ਹੁੰਦੀਆਂ ਹਨ ਪਰ ਮੈਨੂੰ ਇਸ ‘ਤੇ ਪਛਤਾਵਾ ਨਹੀਂ ਹੁੰਦਾ.।ਜੇ ਮੈਨੂੰ ਆਪਣੇ ਵਿਆਹ ਦੀ ਤਿਆਰੀ ਲਈ ਛੇ ਮਹੀਨੇ ਜਾਂ ਇਕ ਸਾਲ ਵੀ ਦਿੱਤਾ ਜਾਂਦਾ।ਤਾਂ ਮੈਂ ਇਕ ਛੋਟਾ ਜਿਹਾ ਵਿਆਹ ਕਰਵਾਉਣਾ ਸੀ, ਬੇਬੀ ਗੁਲਾਬੀ ਵਿਚ ਵਿਆਹ ਕਰਵਾਉਣਾ ਸੀ ਅਤੇ ਇਕ ਅਨੰਦ ਕਾਰਜ ਕਰਨਾ ਸੀ ਅਤੇ ਅੰਗਦ ਨਾਲ ਦੁਬਾਰਾ ਵਿਆਹ ਕਰਵਾਉਣਾ ਚਾਹਾਂਗੀ।ਉਹਨਾਂ ਦੀ ਇੱਕ ਬੇਟੀ ਹੈ।ਮੇਹਰ ਜੋ ਕਿ ਨਵੰਬਰ ਵਿਚ ਉਹ ਦੋ ਸਾਲਾਂ ਦੀ ਹੋ ਜਾਵੇਗੀ।ਖੁਸ਼ਮਿਜ਼ਾਜ ਅੰਦਾਜ਼ ਵਾਲੀ ਨੇਹਾ ਨੂੰ ਆਉ ਸਾਰੇ ਕਹੀਏ “ ਹੈਪੀ ਬਰਥਡੇ ਨੇਹਾ”।