nusrat jhan first anniversary:ਤ੍ਰਿਣਮੂਲ ਕਾਂਗਰੇਸ ਦੀ ਸਾਂਸਦ ਅਤੇ ਬੰਗਲਾ ਸਿਨੇਮਾ ਦੀ ਅਦਾਕਾਰਾ ਨੁਸਰਤ ਜਿੱਥੇ 19 ਜੂਨ ਨੂੰ ਆਪਣੀ ਪਹਿਲੀ ਵੈਡਿੰਗ ਐਨੀਵਰਸਰੀ ਮਨਾ ਰਹੀ ਹੈ।ਅਦਾਕਾਰਾ ਨੇ ਸੋਸ਼ਲ ਮੀਡੀਆ ਤੇ ਆਪਣੇ ਪਤੀ ਨਿਖਿਲ ਜੈਨ ਨੂੰ ਵੈਡਿੰਗ ਐਨੀਵਰਸਿਰੀ ਵਿਸ਼ ਕੀਤੀ ਹੈ। ਨੂਸਰਤ ਨੇ ਪਤੀ ਨੂੰ ਵਰ੍ਹੇਗੰਢ ਵਿਸ਼ ਕਰਦੇ ਹੋਏ ਲਿਖਿਆ ‘ ਤੁਸੀਂ ਮੇਰੇ ਅੱਜ ਹੋ , ਕੱਲ ਵੀ । ਮੈਂ ਹਮੇਸ਼ਾ ਤੁਹਾਨੂੰ ਪੂਰੇ ਦਿਲ ਨਾਲ ਪਿਆਰ ਕਰਾਂਗੀ ਕਿਉਂਕਿ ਰੀਅਲ ਸਟੋਰੀਜ ਦੀ ਐਡਿੰਗ ਨਹੀਂ ਹੁੰਦੀ ਹੈ, ਹੈਪੀ ਐਨੀਵਰਸਿਰੀ ਲਵ।
ਇਸ ਦੇ ਨਾਲ ਹੀ ਨੁਸਰਤ ਨੇ ਨਿਖਿਲ ਨਾਲ ਇੱਕ ਖੂਬਸੂਰਤ ਤਸਵੀਰ ਵੀ ਸ਼ੇਅਰ ਕੀਤੀ ਹੈ।ਤਸਵੀਰ ਵਿੱਚ ਦੋਵੇਂ ਰੋਮਾਂਟਿਕ ਪੋਜ ਦਿੰਦੇ ਹੋਏ ਨਜ਼ਰ ਆ ਰਹੇ ਹਨ ਨਾਲ ਹੀ ਦੋਹਾਂ ਦੀ ਕੈਮਿਟਸਰੀ ਵੀ ਜਬਰਦਸਤ ਹੈ। ਦੱਸ ਦੇਈਏ ਕਿ ਨੁਸਰਤ ਦਾ ਵਿਆਹ 29 ਜੂਨ 2019 ਨੂੰ ਟਰਕੀ ਦੇ ਬੈਡਰੂਮ ਸਿਟੀ ਵਿੱਚ ਨਿਖਿਲ ਜੈਨ ਨਾਲ ਵਿਆਹ ਹੋਇਆ ਸੀ।ਨੁਸਰਤ ਦਾ ਵਿਆਹ ਖੂਬ ਚਰਚਾ ਵਿੱਚ ਰਿਹਾ ਸੀ।ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਕਾਫੀ ਵਾਇਰਲ ਹੋਈਆਂ ਸਨ।ਨੁਸਰਤ ਅਤੇ ਨਿਖਿਲ ਨੇ ਲੰਬੇ ਸਮੇਂ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਵਿਆਹ ਕੀਤਾ ਸੀ।
ਨਿਖਿਲ ਦੀ ਗੱਲ ਕਰੀਏ ਤਾਂ ਉਹ ਪੇਸ਼ੇ ਤੋਂ ਐਂਟਰਪ੍ਰਿਊਨੋਰ ਹਨ ਅਤੇ ਟੈਕਸਟਾਈਲ ਬਿਜਨੈਸ ਚਲਾਉਂਦੇ ਹਨ।ਤੁਹਾਨੂੰ ਦੱਸ ਦੇਈਏ ਕਿ ਜਿੱਥੇ ਨੁਸਰਤ ਅਦਾਕਾਰਾ ਹੈ ਅਤੇ ਉਹ ਅਕਸਰ ਹੀ ਚਰਚਾ ਵਿੱਚ ਰਹਿੰਦੀ ਹੈ। ਕੁੱਝ ਸਮੇਂ ਪਹਿਲਾਂ ਜਦੋਂ ਅਮਫਾਨ ਤੂਫਾਨ ਨੇ ਪੱਛਮ ਬੰਗਾਲ ਵਿੱਚ ਤਬਾਹੀ ਮਚਾਈ ਸੀ ਤਾਂ ਨੁਸਰਤ ਜਿੱਥੇ ਵੀ ਆਪਣੇ ਚੋਣ ਖੇਤਰ ਵਿੱਚ ਜਾਇਜਾ ਲੈਣ ਪਹੁੰਚੀ ਸੀ। ਉਨ੍ਹਾਂ ਦੀਆਂ ਤਸਵੀਰਾਂ ਕਾਫੀ ਵਾਇਰਲ ਹੋਈਆਂ ਸਨ।
ਨੁਸਰਤ ਦੀ ਵੈਡਿੰਗ ਸੈਰੇਮਨੀ ਪ੍ਰਾਈਵੇਟ ਰਹੀ ਜਿਸ ਵਿੱਚ ਕੁੱਝ ਹੀ ਮਹਿਮਾਨ ਸ਼ਾਮਿਲ ਹੋਏ ਸਨ।ਵਿਆਹ ਹਿੰਦੂ ਅਤੇ ਕ੍ਰਿਸ਼ਿਅਨ ਰੀਤੀ ਰਿਵਾਜ ਨਾਲ ਹੋਇਆ ਸੀ। ਨੁਸਰਤ ਅਤੇ ਨਿਖਿਲ ਨੇ ਵਿਆਹ ਦੇ ਮੌਕੇ ਤੇ ਮਸ਼ਹੂਰ ਫੈਸ਼ਨ ਡਿਜਾਈਨਰ ਸਬਿਆਸਾਚੀ ਮੁਖਰਜੀ ਦੇ ਡਿਜਾਈਨ ਕੀਤੇ ਹੋਏ ਕੱਪੜੇ ਪਾਏ।ਲਾਲ ਜੋੜੇ ਵਿੱਚ ਨੂਸਰਤ ਬੇਹੱਦ ਖੂਬਸੂਰਤ ਲੱਗ ਰਹੀ ਸੀ।ਇਸ ਨਾਲ ਜੇਕਰ ਵਿਆਹ ਦੀਆਂ ਤਸਵੀਰਾਂ ਵੀ ਗੱਲ ਕਰੀਏ ਤਾਂ ਨੁਸਰਤ ਜਹਾਂ ਅਤੇ ਨਿਖਿਲ ਜੈਨ ਰੋਮਾਂਟਿਕ ਪੋਜ ਵਿੱਚ ਦਿਖਾਈ ਦੇ ਰਹੇ ਹਨ।ਨੁਸਰਤ ਨੇ ਲਾਲ ਅਤੇ ਸਫੇਦ ਰੰਗ ਦੀ ਸਾੜੀ ਪਾਈ ਹੋਈ ਹੈ।ਉੱਥੇ ਹੀ ਨਿਖਿਲ ਵੀ ਸ਼ੇਰਵਾਨੀ ਵਿੱਚ ਖੂਬ ਜੱਚ ਰਹੇ ਹਨ।