pm modi subramanian letter:ਸੁਸ਼ਾਂਤ ਸਿੰਘ ਰਾਜਪੂਤ ਦੀ SUCIDE ਦੇ ਕੇਸ ਵਿੱਚ ਸੁਸ਼ਾਂਤ ਦੇ ਪ੍ਰਸ਼ੰਸਕ ਲਗਾਤਾਰ ਕਰ ਰਹੇ ਹਨ CBI ਜਾਂਚ ਦੀ ਮੰਗ । ਨਾ ਸਿਰਫ ਪ੍ਰਸ਼ੰਸਕ ਬਲਕਿ ਕੁੱਝ ਨੇਤਾ ਅਤੇ ਅਭਿਨੇਤਾ ਵੀ ਇਸ ਦਿ ਮੰਗ ਕਰ ਰਹੇ ਹਨ ।ਬੀਤੇ ਦਿਨੀ ਭਾਜਪਾ ਸੰਸਦ ਸੁਬ੍ਰਮਨਯਮ ਸੁਆਮੀ ਨੇ ਸੁਸ਼ਾਂਤ ਸਿੰਘ ਦੇ ਕੇਸ ਨੂੰ ਲੈ ਕੇ PM ਮੋਦੀ ਦੇ ਕੋਲ CBI ਜਾਂਚ ਦੀ ਮੰਗ ਲਈ ਇੱਕ ਚਿੱਠੀ ਲਿਖੀ ਸੀ । ਜੋ ਕਿ PM ਮੋਦੀ ਵੱਲੋਂ ਸਵੀਕਾਰ ਕਰ ਲਈ ਗਈ ਹੈ । ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਸੁਬ੍ਰਮਨਯਮ ਦੇ ਵਕੀਲ ਨੇ ਟਵੀਟ ਕੀਤਾ ਹੈ ਕਿ ਸੁਬ੍ਰਮਨਯਮ ਸੁਆਮੀ ਵੱਲੋਂ ਸੁਸ਼ਾਂਤ ਸਿੰਘ ਦੀ ਮੋਤ ਤੇ CBI ਦੀ ਜਾਂਚ ਲਈ ਲਿਖੀ ਗਈ ਚਿੱਠੀ ਨੂੰ PM ਮੋਦੀ ਵੱਲੋਂ ਸਵੀਕਾਰ ਕਰ ਲਿਆ ਗਿਆ ਹੈ।
ਇਸ ਟਵੀਟ ਨੂੰ ਦੇਖਦੇ ਹੋਏ ਕੰਗਨਾਂ ਰਨੋਟ ਦੀ ਟੀਮ ਨੇ ਕੰਗਨਾ ਵੱਲੋ ਟਿਪਣੀ ਕੀਤੀ ਹੈ ਕਿ ਸਾਨੂੰ ਉਮੀਦ ਹੈ ਕਿ ਸਾਡੀ ਸੰਵੇਦਨਸ਼ੀਲ ਅਤੇ ਜ਼ਿੰਮੇਵਾਰ ਸਰਕਾਰ ਵੱਲੋ ਸੁਸ਼ਾਂਤ ਸਿੰਘ ਨੂੰ ਇੰਨਸਾਫ ਮਿਲੇਗਾ ਅਤੇ ਹੁਣ ਵੀ ਕਈ ਲੋਕ ਹਨ ਜੋ ਫਿਲਮ ਮਾਫੀਆ ਵੱਲੋ ਟਾਰਗੇਟ ਅਤੇ ਬਦਨਾਮ ਕੀਤੇ ਜਾਂਦੇ ਹਨ । ਸਤਿਕਾਰਯੋਗ ਪ੍ਰਧਾਨਮੰਤ੍ਰੀ ਜੀ ਬਹੁਤ-ਬਹੁਤ ਧੰਨਵਾਦ।
ਸੁਬ੍ਰਮਨਯਮ ਸੁਆਮੀ ਦੇ ਵਕੀਲ ਨੇ ਉਹਨਾਂ ਦਾ ਪੱਖ ਰੱਖਦਿਆ ਕਿਹਾ ਹੈ ਕਿ CBI ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਬਾਲੀਵੁੱਡ ਚ’ ਅੰਡਰਵਲਡ ਨਾਲ ਜੁੜੇ ਕੁੱਝ ਵੱਡੇ ਨਾਮ ਮੁੰਬਈ ਪੁਲਿਸ ਤੇ ਦਬਾਅ ਪਾ ਰਹੇ ਹਨ ।ਇਹ ਵੀ ਦੱਸ ਦੇਈਏ ਕਿ ਸੁਆਮੀ ਨੇ ਇਸ ਕੰਮ ਦੀ ਦੇਖ-ਰੇਖ ਲਈ ਵਕੀਲ ਈ੍ਰਸ਼ਕਰਣ ਭੰਡਾਰੀ ਨੂੰ ਕੰਮ ਤੇ ਰੱਖਿਆ ਹੈ । ਸੁਬ੍ਰਮਨਯਮ ਸੁਆਮੀ ਤੋਂ ਪਹਿਲਾ ਵੀ ਸ਼ੇਖਰ ਸੁਮਨ ਤੇ ਰੂਪਾ ਗਾਗੂੰਲੀ ਅਤੇ ਪੱਪੂ ਯਾਦਵ ਵਰਗੀਆ ਕਈ ਮਹਾਨ ਹਸਤੀਆ ਇਸ ਮਾਮਲੇ ਵਿੱਚ CBI ਜਾਂਚ ਦੀ ਮੰਗ ਕਰ ਚੁੱਕੇ ਹਨ।