pooja break silence sadak 2:ਆਲੀਆ ਭੱਟ, ਸੰਜੇ ਦੱਤ ਅਤੇ ਆਦਿੱਤਿਆ ਰਾਏ ਕਪੂਰ ਦੀ ਅਪਕਮਿੰਗ ਫਿਲਮ ਸੜਕ-2 ਇਸ ਸਮੇਂ ਕਾਫੀ ਚਰਚਾ ਵਿੱਚ ਹਨ।ਇਸਦੀ ਚਰਚਾ ਵਿੱਚ ਰਹਿਣ ਦਾ ਕਾਰਨ ਫਿਲਮ ਦੀ ਤਾਰੀਫ ਨਹੀਂ , ਬਲਕਿ ਇਸਦੀ ਟ੍ਰੋਲਿੰਗ ਹੈ।ਹਾਲ ਹੀ ਵਿੱਚ ਸੜਕ-2 ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਜਿਸ ਨੂੰ ਲੋਕਾਂ ਨੇ ਜੰਮ ਕੇ ਟ੍ਰੋਲ ਕੀਤਾ। ਆਮਤੌਰ ਤੇ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਉਸਦੇ ਵਿਊਜ ਅਤੇ ਲਾਈਕਸ ਤੇ ਜਿਆਦਾ ਗੱਲਬਾਤ ਕੀਤੀ ਜਾਂਦੀ ਹੈ।ਪਰ ਸੜਕ-2 ਦੇ ਟ੍ਰੇਲਰ ਦੇ ਡਿਸਲਾਈਕ ਦੇ ਬਾਰੇ ਵਿੱਚ ਜਿਆਦਾ ਚਰਚਾ ਹੋ ਰਹੀ ਹੈ।ਟ੍ਰੇਲਰ ਨੂੰ ਜਿੰਨੇ ਲੋਕਾਂ ਨੇ ਲਾਈਕ ਕੀਤਾ ਹੈ।ਜਦੋਂ ਕਿ 6.1 ਮਿਲਿਅਨ ਲੋਕਾਂ ਨੇ ਡਿਸਲਾਈਕ ਕੀਤਾ ਹੈ।ਸੰਜੇ ਦੱਤ ਨੂੰ ਛੱਡ ਕੇ ਫਿਲਮ ਦੀ ਸਟਾਰ ਕਾਸਟ ਨੂੰ ਜੰਮ ਕੇ ਟ੍ਰੋਲ ਕੀਤਾ ਜਾ ਰਿਹਾ ਹੈ ਪਰ ਅਦਾਕਾਰਾ ਪੂਜਾ ਭੱਟ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਹੈ।ਬਲਕਿ ਉਨ੍ਹਾਂ ਨੂੰ ਤਾਂ ਇਸ ਗੱਲ ਦੀ ਖੁਸ਼ੀ ਹੈ ਕਿ ਟ੍ਰੇਲਰ ਨੰਬਰ ਵਨ ਤੇ ਟ੍ਰੈਂਡ ਕਰ ਰਿਹਾ ਹੈ।
ਦਰਅਸਲ, ਇੱਕ ਫੈਨ ਨੇ ਪੂਜਾ ਨੂੰ ਟੈਗ ਕਰਦੇ ਹੋਏ ਟਵੀਟ ਕੀਤਾ ਕਿ ਤੁਸੀਂ ਹੇਟਰਜ਼ ਦੀ ਚਿੰਤਾ ਬਿਲਕੁਲ ਨਾ ਕਰੋ 4.2 ਮਿਲਿਅਨ ਡਿਸਲਾਈਕ ਹੋਣ ਦੇ ਬਾਵਜੂਦ ਸੜਕ-2 ਦਾ ਟ੍ਰੇਲਰ ਨੰਬਰ ਵਨ ਤੇ ਟ੍ਰੈਂਡ ਕਰ ਰਿਹਾ ਹੈ।ਫੈਨ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਪੂਜਾ ਨੇ ਕਿਹਾ ਕਿ ਮੈਂ ਬਿਲਕੁਲ ਚਿੰਤਾ ਨਹੀਂ ਕਰ ਰਹੀ!ਲਵਰਜ਼ ਅਤੇ ਹੇਟਰਜ਼ ਇੱਕ ਸਿੱਕੇ ਦੇ ਦੋ ਪਹਿਲੂ ਹਨ। ਉਹ ਸਾਨੂੰ ਆਪਣਾ ਕੀਮਤੀ ਸਮਾਂ ਦੇ ਰਹੇ ਹਨ ਇਸਲਈ ਉਨ੍ਹਾਂ ਦੀ ਤਾਰੀਫ ਬਣਦੀ ਹੈ, ਕਿਉਂਕਿ ਉਹ ਸਾਨੂੰ ਟ੍ਰੈਂਡ ਕਰਵਾਉਣ ਦੇ ਲਈ ਇੰਨੀ ਮਿਹਨਤ ਕਰ ਰਹੇ ਹਨ। ਤੁਹਾਡੇ ਸਾਰਿਆਂ ਦੇ ਦੁਆਵਾਂ ਦੇ ਲਈ ਧੰਨਵਾਦ। ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਵਿੱਚ ਪੂਜਾ ਭੱਟ ਵੀ ਅਦਾਕਾਰੀ ਦੀ ਦੁਨੀਆ ਵਿੱਚ ਵਾਪਸੀ ਕਰ ਰਹੀ ਹੈ। ਫਿਲਮ ਦਾ ਡਾਇਰੈਕਸ਼ਨ ਮੇਸ਼ ਭੱਟ ਨੇ ਕੀਤਾ ਹੈ।
ਦਰਅਸਲ ਤੁਹਾਨੂੰ ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿੱਚ ਰਿਆ ਚਕਰਵਰਤੀ ਦੇ ਜਰੀਏ ਮਹੇਸ਼ ਭੱਟ ਦਾ ਨਾਮ ਉਛਾਲਣ ਤੇ ਭੱਟ ਪਰਿਵਾਰ ਟ੍ਰੋਲਰਜ਼ ਅਤੇ ਸੁਸ਼ਾਂਤ ਦੇ ਫੈਨਜ਼ ਦੇ ਨਿਸ਼ਾਨੇ ਤੇ ਆ ਗਿਆ ਹੈ।ਆਲੀਆ ਭੱਟ ਨੂੰ ਲਗਾਤਾਰ ਟਵਿੱਟਰ ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਇਹ ਹੀ ਕਾਰਨ ਹੈ ਕਿ ਸੜਕ-2 ਨੂੰ ਬਾਇਕੋਟ ਕਰਨ ਤੱਕ ਦੀ ਮੰਗ ਕੀਤੀ ਜਾ ਰਹੀ ਹੈ।