rajat mukherjee passes away:ਬਾਲੀਵੁੱਡ ਫਿਲਮ ਇੰਡਸਟਰੀ ਨੂੰ ਇੱਕ ਵਾਰ ਫਿਰ ਤੋਂ ਵੱਡਾ ਝਟਕਾ ਲੱਗਿਆ ਹੈ। ਮੰਨੇ ਪ੍ਰਮੰਨੇ ਫਿਲਮ ਡਾਇਰੈਕਟਰ ਰਜਤ ਮੁਖਰਜੀ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦਾ ਦੇਹਾਂਤ ਬੀਤੀ ਰਾਤ ਜੈਅਪੁਰ ਵਿੱਚ ਹੋਇਆ ਹੈ।ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਅਪ੍ਰੈਲ ਦੇ ਮਹੀਨੇ ਤੋਂ ਹੀ ਕਿਡਨੀ ਦੀ ਕੁੱਝ ਪਰੇਸ਼ਾਨੀ ਸੀ, ਜਿਸਦੇ ਚਲਦੇ ਉਹ ਹਸਪਤਾਲ ਵਿੱਚ ਭਰਤੀ ਹੋਏ ਸਨ।ਇਹ ਖਬਰ ਸੁਣ ਕੇ ਅਦਾਕਾਰ ਮਨੋਜ ਬਾਜਪੇਈ ਵੀ ਸਦਮੇ ਵਿੱਚ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਜਰੀਏ ਰਜਤ ਮੁਖਰਜੀ ਦੇ ਦੇਹਾਂਤ ਤੇ ਦੁੱਖ ਜਤਾਉਂਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।ਤੁਹਾਨੂੰ ਦੱਸ ਦੇਈੇਏ ਕਿ ਰਜਤ ਮੁਖਰਜੀ ਮੁੰਬਈ ਵਿੱਚ ਰਹਿੰਦੇ ਸਨ ਪਰ ਲਾਕਡਾਊਨ ਹੋਣ ਤੋਂ ਬਾਅਦ ਤੋਂ ਉਹ ਆਪਣੇ ਸ਼ਹਿਰ ਜੈਅਪੁਰ ਚਲੇ ਗਏ ਸਨ।ਉੱਥੇ ਹੀ ਕੱਲ ਰਾਤ ਉਨ੍ਹਾਂ ਨੇ ਆਖਿਰੀ ਸਾਂਹ ਲਏ ਹਨ।ਉਹ ਕਿਡਨੀ ਦੇ ਨਾਲ ਜੁੜੀ ਬੀਮਾਰੀ ਤੋਂ ਜੂਝ ਹੀ ਰਹੇ ਸਨ ਪਰ ਇਸ ਦੇ ਨਾਲ ਹੀ ਉਨ੍ਹਾਂ ਨੂੰ ਫੇਫੜਿਆਂ ਵਿੱਚ ਇਨਫੈਕਸ਼ਨ ਹੋਣ ਦੀ ਗੱਲ ਸਾਹਮਣੇ ਆਈ ਹੈ।ਨਿਰਦੇਸ਼ਕ ਰਜਤ ਮੁਖਰਜੀ ਆਪਣੀ ਫਿਲਮ ਪਿਆਰ ਤੂਨੇ ਕਿਆ ਕੀਆ, ਰੋਡ, ਲਵ ਇਨ ਨੇਪਾਲ ਅਤੇ ਉਮੀਦ ਵਰਗੀਆਂ ਕਈ ਫਿਲਮਾਂ ਦੇ ਲਈ ਜਾਣੇ ਜਾਂਦੇ ਸਨ।
ਰਜਤ ਮੁਖਰਜੀ ਦੇ ਦੇਹਾਂਤ ਤੇ ਅਦਾਕਾਰ ਮਨੋਜ ਬਾਜਪੇਈ ਨੇ ਟਵੀਟ ਕੀਤਾ ਹੈ।ਉਨ੍ਹਾਂ ਨੇ ਲਿਖਿਆ ‘ ਮੇਰੇ ਦੋਸਤ ਅਤੇ ਰੋਡ ਦੇ ਨਿਰਦੇਸ਼ਕ, ਰਜਤ ਮੁਖਰਜੀ ਦਾ ਅੱਜ ਸਵੇਰੇ ਜੈਅਪੂਰ ਵਿੱਚ ਬੀਮਾਰੀ ਦੇ ਨਾਲ ਲੰਬੀ ਲੜਾਈ ਤੋਂ ਬਾਅਦ ਉਨ੍ਹਾਂ ਦਾ ਦੇਹਾਂਤ ਹੋ ਗਿਆ। ਰਜਤ ਦੀ ਆਤਮਾ ਨੂੰ ਸ਼ਾਂਤੀ ਮਿਲੇ!ਫਿਰ ਵੀ ਅਸੀਂ ਵਿਸ਼ਵਾਸ ਨਹੀਂ ਕਰ ਸਕਦੇ ਹਾਂ ਕਿ ਅਸੀਂ ਕਦੇ ਵੀ ਨਹੀਂ ਮਿਲਾਂਗੇ ਜਾਂ ਆਪਣੇ ਕੰਮ ਤੇ ਕਦੇ ਵੀ ਚਰਚਾ ਨਹੀਂ ਕਰਾਂਗੇ, ਖੁਸ਼ ਰਹਿਣ ਜਿੱਥੇ ਵੀ ਰਹਿਣ।
ਇਹ ਹੀ ਨਹੀਂ ਰਜਤ ਮੁਖਰਜੀ ਦੇ ਦੇਹਾਂਤ ਤੇ ਹੰਸਲ ਮਿਹਤਾ ਨੇ ਟਵੀਟ ਕੀਤਾ, ਅਜੇ ਸਾਡੇ ਇੱਕ ਪਿਆਰੇ ਦੋਸਤ ਦੇ ਦੇਹਾਂਤ ਦੇ ਬਾਰੇ ਵਿੱਚ ਖਬਰ ਮਿਲੀ।ਪਿਆਰ ਤੂਨੇ ਕਿਆ ਕਿਆ ਅਤੇ ਰੋਡ ਦੇ ਰਜਤ ਮੁਖਰਜੀ ਬਾਂਬੇ ਵਿੱਚ ਸਾਡੇ ਸ਼ੁਰੂਆਤੀ, ਸ਼ੁਰੂਆਤੀ ਸੰਘਰਸ਼ਾਂ ਦੇ, ਇੱਕ ਦੋਸਤ ਸਨ, ਕਈ ਭੋਜਨ, ਓਲਡ ਮਾਂਕ ਦੀ ਕਈ ਬੋਤਲਾਂ ਖਤਮ ਰੇ ਹੋਈਆਂ ਅਤੇ ਕਈ ਅਗਲੀ ਦੁਨੀਆ ਵਿੱਚ ਹੋਣੀ ਹੈ,ਪਿਆਰੇ ਦੋਸਤ, ਤੁਸੀਂ ਯਾਦ ਰਹੋਗੇ।