rakulpreet did not reach ncb summons in durg case:ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਤੋਂ ਬਾਅਦ ਬਾਲੀਵੁੱਡ ਦੀਆਂ ਹਸਤੀਆਂ ਬਾਰੇ ਕਈ ਖੁਲਾਸੇ ਹੋ ਰਹੇ ਹਨ । ਰੀਆ ਚੱਕਰਵਰਤੀ ਦੀ ਗ੍ਰਿਫਤਾਰੀ ਤੋਂ ਬਾਅਦ ਬਾਲੀਵੁੱਡ ‘ਚ ਡਰੱਗਸ ਦੇ ਇਸਤੇਮਾਲ ‘ਤੇ ਵੀ ਇੱਕ ਤੋਂ ਬਾਅਦ ਹਸਤੀਆਂ ਦੇ ਨਾਂਅ ਸਾਹਮਣੇ ਆ ਰਹੇ ਹਨ ।ਐਕਟਰੈੱਸ ਰਕੁਲਪ੍ਰੀਤ ਸਿੰਘ ਨੂੰ ਵੀ ਇਸ ਮਾਮਲੇ ‘ਚ ਸੰਮਨ ਭੇਜਿਆ ਗਿਆ ਸੀ । ਪਰ ਸੰਮਨ ਮਿਲਣ ਦੇ ਬਾਵਜੂਦ ਰਕੁਲਪ੍ਰੀਤ ਹਾਜ਼ਰ ਨਹੀਂ ਹੋਈ । ਅਭਿਨੇਤਰੀ ਰਕੁਲਪ੍ਰੀਤ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਉਸ ਨੂੰ ਸੰਮਨ ਨਹੀਂ ਮਿਲੇ ਹਨ ।ਜਿਸ ਤੋਂ ਬਾਅਦ ਐੱਨਸੀਬੀ ਨੇ ਕਿਹਾ ਸੀ ਕਿ ਰਕੁਲਪ੍ਰੀਤ ਬਹਾਨੇ ਕਰ ਰਹੀ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੜ ਤੋਂ ਸੰਮਨ ਭੇਜਿਆ ਗਿਆ ਹੈ । ਐੱਨਸੀਬੀ ਨੇ ਅਭਿਨੇਤਰੀਆਂ ਦੀਪਿਕਾ ਪਾਦੂਕੋਨ, ਸਾਰਾ ਅਲੀ ਖਾਨ ਤੇ ਸ਼ਰਧਾ ਕਪੂਰ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਹੈ।25 ਨੂੰ ਦੀਪਿਕਾ ਪਾਦੂਕੋਨ ਤੇ 26 ਸਤੰਬਰ ਨੂੰ ਸਾਰਾ ਅਲੀ ਖਾਨਾ ਤੇ ਸ਼ਰਧਾ ਕਪੂਰ ਤੋਂ ਐੱਨਸੀਬੀ ਦੇ ਦਫ਼ਤਰ ‘ਚ ਪੁੱਛਗਿੱਛ ਹੋਵੇਗੀ। ਦੀਪਿਕਾ ਫਿਲਹਾਲ ਗੋਆ ‘ਚ ਹੈ ਤੇ ਉਨ੍ਹਾਂ ਦੇ ਅੱਜ ਮੁੰਬਈ ਵਾਪਸ ਆਉਣ ਦੀ ਉਮੀਦ ਹੈ।ਬਾਲੀਵੁੱਡ ਡਰੱਗ ਕਨੈਕਸ਼ਨ ਮਾਮਲੇ ‘ਚ ਹੁਣ ਤਕ ਗਿਫ਼ਤਾਰ ਕੀਤੀ ਗਏ ਕਰੀਬ 19 ਲੋਕਾਂ ਤੋਂ ਪੁੱਛਗਿੱਛ ਤੇ ਕੁਝ ਵ੍ਹਾਟਸਐੱਟ ਚੈਟ ‘ਚ ਲੋਕਾਂ ਦੇ ਨਾਂ ਸਾਹਮਣੇ ਆਏ ਹਨ।
ਜਯਾ ਸਾਹਾ, ਜੋ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਪ੍ਰਤਿਭਾ ਪ੍ਰਬੰਧਕ ਸੀ, ਉਸ ਨੇ ਪੁੱਛਗਿੱਛ ਵਿਚ ਕੁਝ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ। ਪਹਿਲਾਂ ਦੀਪਿਕਾ ਦੀ ਮੈਨੇਜਰ ਕਰਿਸ਼ਮਾ ਪ੍ਰਕਾਸ਼ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ, ਪਰ ਖਰਾਬ ਸਿਹਤ ਕਾਰਨ ਉਸ ਨੇ ਹੋਰ ਸਮਾਂ ਮੰਗਿਆ। ਕਰਿਸ਼ਮਾ ਨੂੰ ਸ਼ੁੱਕਰਵਾਰ ਨੂੰ ਪੇਸ਼ ਹੋਣ ਤੋਂ ਛੋਟ ਮਿਲੀ ਹੈ। ਐਨਸੀਬੀ ਦੇ ਸੂਤਰਾਂ ਨੇ ਦੱਸਿਆ ਕਿ ਕਰਿਸ਼ਮਾ ਦੇ ਵਟਸਐਪ ਚੈਟ ਵਿੱਚ ਨਸ਼ਿਆਂ ਬਾਰੇ ਇੱਕ ‘ਡੀ’ ਨਾਲ ਹੋਈ ਗੱਲਬਾਤ ਦਾ ਖੁਲਾਸਾ ਹੋਇਆ ਸੀ। ਐਨਸੀਬੀ ਜਾਣਨਾ ਚਾਹੁੰਦਾ ਹੈ ਕਿ ‘ਡੀ’ ਨਾਮ ਦਾ ਇਹ ਵਿਅਕਤੀ ਕੌਣ ਹੈ।