ranjan sehgal passed away:ਬਾਲੀਵੁਡ ਦੇ ਲਈ ਇਹ ਸਾਲ ਬੇਹੱਦ ਦੁੱਖਦ ਰਿਹਾ ਹੈ। ਪਿਛਲੇ ਕੁੱਝ ਮਹੀਨੇ ਵਿੱਚ ਕਈ ਵੱਡੀਆਂ ਹਸਤੀਆਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।ਅਦਾਕਾਰ ਰੰਜਨ ਸਹਿਗਲ ਦਾ ਸ਼ਨੀਵਾਰ ਨੂੰ ਦੇਹਾਂਤ ਹੋ ਗਿਆ , ਤੁਹਾਨੂੰ ਦੱਸ ਦੇਈਏ ਕਿ ਉਹ ਕੇਵਲ 36 ਸਾਲ ਦੇ ਸਨ , ਡਾਕਟਰਾਂ ਮੁਤਾਬਿਕ ਉਨ੍ਹਾਂ ਦੀ ਮੌਤ ਕਾਰਡਿਐਕ ਅਰੈਸਟ ਨਾਲ ਹੋਈ ਹੈ।ਰੰਜਨ ਆਪਣੇ ਹੌਮ ਟਾਊਨ ਪੰਜਾਬ ਦੇ ਜੀਰਕਪੁਰ ਵਿੱਚ ਸਨ , ਤਬੀਅਤ ਖਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਚੰਡੀਗੜ੍ਹ ਲੈ ਕੇ ਜਾਇਆ ਗਿਆ।
ਸ਼ਨੀਵਾਰ ਦੀ ਸਵੇਰੇ ਰੰਜਨ ਦੀ ਤਬੀਅਤ ਅਚਾਨਕ ਖਰਾਬ ਹੋਈ ਤਾਂ ਜਿਸ ਤੋਂ ਬਾਅਦ ਉਨ੍ਹਾਂ ਨੂੰ ਪੀਜੀਆਈ ਲੈ ਕੇ ਜਾਇਆ ਗਿਆ। ਵੈਂਟੀਲੇਟਰ ਦੀ ਡਿਮਾਂਤ ਕੀਤੀ ਗਈ ਪਰ ਤੁਰੰਤ ਵੈਂਟੀਲੇਟਰ ਨਾ ਮਿਲ ਪਾਉਣ ਤੋਂ ਕੁੱਝ ਹੀ ਦੇਰ ਵਿੱਚ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।ਤੁਹਾਨੂੰ ਦੱਸ ਦੇਈਏ ਕਿ ਰੰਜਨ ਕਾਫੀ ਦਿਨਾਂ ਤੋਂ ਬਿਮਾਰ ਚਲ ਰਹੇ ਸਨ। ਮੁੰਬਈ ਵਿੱਚ ਇਕੱਲੇ ਹੋਣ ਦੇ ਕਾਰਨ ਉਹ ਵਾਪਿਸ ਆਪਣੇ ਹੌਮ ਟਾਊਨ ਵਾਪਿਸ ਆ ਗਏ ਸਨ। ਸਾਂਹ ਲੈਣ ਵਿੱਚ ਪਰੇਸ਼ਾਨੀ ਹੋਣ ਤੇ ਰੰਜਨ ਦਾ ਕੋਵਿਡ ਟੈਸਟ ਵੀ ਕਰਵਾਇਆ ਗਿਆ, ਜੋ ਕਿ ਨੈਗੇਟਿਵ ਆਇਆ ਸੀ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਬਾਲੀਵੁਡ ਅਤੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ।ਰੰਜਨ ਨੇ ਟੀਵੀ ਅਤੇ ਬਾਲੀਵੁਡ ਦੇ ਇਲਾਵਾ ਪੰਜਾਬੀ ਫਿਲਮ ਇੰਡਸਟਰੀ ਵਿੱਚ ਕਾਫੀ ਕੰਮ ਕੀਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਰੰਜਨ ਸਹਿਗਲ ਨੇ ਥਿਏਟਰ ਤੋਂ ਫਿਲਮੀ ਦੁਨੀਆ ਤੱਕ ਦਾ ਸਫਰ ਤੈਅ ਕੀਤਾ। ਉਨ੍ਹਾਂ ਨੇ ਪੜਾਈ ਲਿਖਾਈ ਚੰਡੀਗੜ੍ਹ ਤੋਂ ਕੀਤੀ ਸੀ। ਰੰਜਨ ਸਹਿਗਲ ਟੀਵੀ ਸ਼ੋਅ ਕ੍ਰਾਈਮ ਪੈਟਰੋਲ, ਰਿਸ਼ਤੋਂ ਸੇ ਬੜੀ ਪ੍ਰਥਾ, ਸਾਵਧਾਨ ਇੰਡੀਆ ਦੇ ਇਲਾਵਾ ਸ਼ਾਹਰੁਖ ਦੇ ਨਾਲ ਫਿਲਮ ਜੀਰੋ, ਰਣਦੀਪ ਹੁੱਡਾ ਅਤੇ ਐਸ਼ਵਰਿਆ ਰਾਏ ਨਾਲ ਫਿਲਮ ਸਰਬਜੀਤ ਵਿੱਚ ਨਜ਼ਰ ਆ ਚੁੱਕੇ ਹਨ।
ਰੰਜਨ ਦੇ ਸਕੂਲੀ ਦਿਨਾਂ ਵਿੱਚ ਹੀ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ। ਕਾਲਜ ਦੇ ਦਿਨਾਂ ਉਹ ਖੁਦ ਹੀ ਪਾਰਟ ਟਾਈਮ ਕੰਮ ਕਰਕੇ ਪੈਸੇ ਕਮਾਉਂਦੇ ਸਨ। ਕਾਲਜ ਵਿੱਚ ਪੜਦੇ ਹੋਏ ਰੰਜਨ ਨੇ ਥਿਏਟਰ ਗਰੁੱਪ ਜੁਆਈਨ ਕਰ ਲਿਆ ਅਤੇ ਇੱਥੋਂ ਹੀ ਉਨ੍ਹਾਂ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਸਾਲ 2014 ਵਿੱਚ ਰੰਜਨ ਨੇ ਆਰਟਿਸਟ ਨਵਿਆ ਛਾਬੜਾ ਦੇ ਨਾਲ ਵਿਆਹ ਕੀਤਾ ਪੲ ਕੁੱਝ ਹੀ ਸਮੇਂ ਬਾਅਦ ਦੋਹਾਂ ਦਾ ਤਲਾਕ ਹੋ ਗਿਆ।