rhea emotional sushant film:ਸੁਸ਼ਾਂਤ ਸਿੰਘ ਰਾਜਪੂਤ ਦੀ ਆਖਿਰੀ ਫਿਲਮ 24 ਜੁਲਾਈ ਨੂੰ ਸ਼ਾਮ 7:30 ਵਜੇ ਰਿਲੀਜ਼ ਹੋ ਰਹੀ ਹੈ।ਇਸ ਫਿਲਮ ਨੂੰ ਡਿਜਨੀ ਹਾਟਸਟਾਰ ਤੇ ਰਿਲੀਜ਼ ਕੀਤਾ ਜਾ ਰਿਹਾ ਹੈ।ਸੁਸ਼ਾਂਤ ਦੀ ਇਸ ਫਿਲਮ ਨੂੰ ਲੈ ਕੇ ਫੈਨਜ਼ ਅਤੇ ਅਦਾਕਾਰ ਦੇ ਰਿਸ਼ਤੇਦਾਰ ਵੀ ਕਾਫੀ ਭਾਵੁਕ ਮਹਿਸੂਸ ਹੋ ਰਹੇ ਹਨ।ਹੁਣ ਸੁਸ਼ਾਂਤ ਦੀ ਗਰਲਫਰੈਂਡ ਰਿਆ ਚਕਰਵਰਤੀ ਨੇ ਵੀ ਇਮੋਸ਼ਨਲ ਪੋਸਟ ਕੀਤਾ ਹੈ। ਸੁਸ਼ਾਂਤ ਦੀ ਫਿਲਮ ਦਿਲ ਬੇਚਾਰਾ ਦਾ ਪੋਸਟਰ ਸ਼ੇਅਰ ਕਰਦੇ ਹੋਏ ਰਿਆ ਨੇ ਲਿਖਿਆ ‘ ਤੈਨੂੰ ਦੇਖਣ ਦੇ ਲਈ ਮੈਂ ਆਪਣੇ ਅੰਦਰ ਦੀ ਪੂਰੀ ਹਿੰਮਤ ਆਪਣੇ ਅੰਦਰ ਪੈਦਾ ਕਰਾਂਗੀ, ਤੂੰ ਇੱਥੇ ਮੇਰੇ ਨਾਲ ਹੈਂ, ਮੈਨੂੰ ਪਤਾ ਹੈ ਤੂੰ ਹੈ। ਰਿਆ ਨੇ ਅੱਗੇ ਲਿਖਿਆ ‘ ਮੈਂ ਤੈਨੂੰ ਅਤੇ ਤੁਹਾਡੇ ਪਿਆਰ ਨੂੰ ਸੈਲੀਬਰੇਟ ਕਰਾਂਗੀ, ਤੂੰ ਮੇਰੀ ਜਿੰਦਗੀ ਦੇ ਹੀਰੋ ਹੋ..ਮੈਨੂੰ ਪਤਾ ਹੈ ਕਿ ਤੂੰ ਇਸ ਫਿਲਮ ਨੂੰ ਸਾਡੇ ਸਾਰਿਆਂ ਦੇ ਨਾਲ ਦੇਖੋਗੇ।
ਪਰ ਰਿਚਾ ਚਕਰਬਰਤੀ ਦੇ ਇਹ ਜਜਬਾਤ ਸੋਸ਼ਲ ਮੀਡੀਆ ਯੂਜਰਜ਼ ਨੂੰ ਕੁੱਝ ਰਾਸ ਨਹੀਂ ਆ ਰਹੇ ਹਨ। ਉਨ੍ਹਾਂ ਨੇ ਇੱਕ ਵਾਰ ਫਿਰ ਤੋਂ ਅਦਾਕਾਰਾ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ।ਲੋਕ ਉਨ੍ਹਾਂ ਨੂੰ ਫੇਕ ਅਤੇ ਉਨ੍ਹਾਂ ਦੇ ਇਮੋਸ਼ਨਜ਼ ਨੂੰ ਓਵਰ ਐਕਟਿੰਗ ਦੱਸ ਰਹੇ ਹਨ।ਇੱਕ ਯੂਜਰ ਨੇ ਲਿਖਿਆ ‘ ਇਹ ਸਭ ਕਿਉਂ ਕਰ ਰਹੀ ਹੋ ਹੁਣ?ਦੂਜੇ ਇੱਕ ਸ਼ਖਸ ਨੇ ਲਿਖਿਆ ‘ ਵਾਹ, ਕੀ ਗੇਮ ਖੇਡ ਰਹੀ ਹੋ ਤੂੰ? ਲੋਕ ਰਿਆ ਦੇ ਪੋਸਟ ਨੂੰ ਹਿਪੋਕ੍ਰੇਸੀ ਦੱਸ ਰਹੇ ਹਨ। ਉਂਝ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰਿਆ ਬੁਰੀ ਤਰ੍ਹਾਂ ਟ੍ਰੋਲ ਹੋਈ ਹੋਵੇ।ਜਦੋਂ ਤੋਂ ਸੁਸਾਂਤ ਸਿੰਘ ਰਾਜਪੂਤ ਦਾ ਦੇਹਾਂਤ ਹੋਇਆ ਹੈ ਰਿਆ ਲਗਾਤਾਰ ਟ੍ਰੋਲਰਜ਼ ਦੇ ਨਿਸ਼ਾਨੇ ਤੇ ਬਣੀ ਹੋਈ ਹੈ।ਪਹਿਲੀ ਵਾਰ ਜਦੋਂ ਰਿਆ ਨੇ ਸੁਸ਼ਾਂਤ ਦੇ ਲਈ ਭਾਵੁਕ ਨੋਟ ਲਿਖਿਆ ਸੀ ਉਦੋਂ ਵੀ ਅਤੇ ਉਸ ਸਮੇਂ ਵੀ ਰਿਆ ਟ੍ਰੋਲ ਹੋਈ ਜਦੋਂ ਉਨ੍ਹਾਂ ਨੇ ਸੁਸ਼ਾਂਤ ਕੇਸ ਵਿੱਚ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ।
ਇਹ ਹੀ ਨਹੀਂ ਰਿਆ ਚਕਰਬਰਤੀ ਨੇ ਅਮਿਤ ਸ਼ਾਹ ਨੂੰ ਸੁਸ਼ਾਂਤ ਨੂੰ ਇਨਸਾਫ ਦਿਲਵਾਉਣ ਦੀ ਅਪੀਲ ਕੀਤੀ ਸੀ।ਉਨ੍ਹਾਂ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ ਸੀ’ ਮਾਣਯੋਗ ਅਮਿਤ ਸ਼ਾਹ ਸਰ, ਮੈਂ ਸੁਸ਼ਾਂਤ ਸਿੰਘ ਰਾਜਪੂਤ ਦੀ ਗਰਲਫ੍ਰੈਂਡ ਰਿਆ ਚਕਰਵਰਤੀ ਹਾਂ, ਉਸਦੀ ਅਚਾਨਕ ਹੋਈ ਮੌਤ ਨੂੰ ਇੱਕ ਮਹੀਨੇ ਤੋਂ ਜਿਆਦਾ ਹੋ ਚੁੱਕਿਆ ਹੈ। ਮੈਨੂੰ ਸਰਕਾਰ ਤੇ ਪੂਰਾ ਭਰੋਸਾ ਹੈ ਹਾਲਾਂਕਿ ਇਨਸਾਫ ਦੀ ਤਲਾਸ਼ ਵਿੱਚ ਮੈਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਇਸ ਮਾਮਲੇ ਵਿੱਚ ਸੀਬੀਆਈ ਜਾਂਚ ਸ਼ੁਰੂ ਕਰਵਾਓ।ਟ੍ਰੋਲਰਜ਼ ਸੁਸ਼ਾਂਤ ਦੇ ਲਈ ਕੀਤੇ ਗਏ ਰਿਆ ਦੇ ਹਰ ਪੋਸਟ ਨੂੰ ਡਰਾਮੇਬਾਜੀ ਕਰਾਰ ਦੇ ਰਹੇ ਹਨ।ਦਰਅਸਲ, ਕਈ ਲੋਕ ਸੁਸ਼ਾਂਤ ਦੀ ਖੁਦਕੁਸ਼ੀ ਦਾ ਜਿੰਮੇਦਾਰ ਰਿਆ ਨੂੰ ਮੰਨ ਰਹੇ ਹਨ।ਇਸਲਈ ਉਹ ਲਗਾਤਾਰ ਰਿਆ ਨੂੰ ਨਿਸ਼ਾਨੇ ਤੇ ਲੈ ਰਹੇ ਹਨ।