saif family bhopal notice:ਭੋਪਾਲ ਵਿੱਚ ਸੈਫ ਅਲੀ ਖਾਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਕੋਲ ਅਰਬਾਂ ਦੀ ਪਰਾਪਰਟੀ ਹੈ।ਪਰਾਪਰਟੀ ਨੂੰ ਲੈ ਕੇ ਕੁੱਝ ਵਿਵਾਦ ਵੀ ਹੈ।ਇਸ ਮਾਮਲੇ 20 ਜੁਲਾਈ ਨੂੰ ਕੋਰਟ ਵਿੱਚ ਸੁਣਵਾਈ ਹੈ। ਇਸ ਨੂੰ ਲੈ ਕੇ ਕੋਰਟ ਵਿੱਚ ਸ਼ਰਮਿਲਾ ਟੈਗੋਰ, ਸੈਫ ਅਲੀ ਖਾਨ ਅਤੇ ਸੋਹਾ ਅਲੀ ਖਾਨ ਨੂੰ ਕੋਰਟ ਵਿੱਚ ਮੌਜੂਦ ਹੋਣ ਦੇ ਲਈ ਕਿਹਾ ਹੈ।ਦਰਅਸਲ, ਭੋਪਾਨ ਦੀ ਪੁਰਾਣੀ ਰਿਆਸਤ ਦੇ ਪਿੰਡਾਂ ਵਿੱਚ ਸ਼ਾਮਿਲ ਰਹੀ ਦੱਸ ਪਿੰਡਾਂ ਦੀ ਜਮੀਨ ਨੂੰ ਲੈ ਕੇ ਕੋਰਟ ਵਿੱਚ ਸੁਣਵਾਈ ਹੈ।ਇਹ ਸੁਣਵਾਈ ਭੋਪਾਲ ਸੰਭਾਗ ਦੇ ਉੱਤੇ ਕਮਿਸ਼ਨਰ ਐਚਐਸ ਮੀਨਾ ਦੇ ਕੋਰਟ ਵਿੱਚ ਹੋਵੇਗਾ।ਨੋਟਿਸ ਵਿੱਚ ਸਾਫ ਕਿਹਾ ਗਿਆ ਹੈ ਕਿ ਸਾਰੇ ਲੋਕਾਂ ਨੂੰ ਪੁਰਾਣਾ ਸਕੱਤਰੇਤ ਸਥਿਤ ਅਪਰ ਕਮਿਸ਼ਨਰ ਦੇ ਕੋਰਟ ਵਿੱਚ ਪੇਸ਼ ਹੋਣਾ ਹੈ।ਸਮੇਂ 20 ਜੁਲਾਈ ਨੂੰ ਸਵੇਰੇ ਸਾਢੇ ਦੱਸ ਵਜੇ ਤੈਅ ਕੀਤਾ ਗਿਆ ਹੈ।ਜੇਕਰ ਇਹ ਖੁਦ ਨਹੀਂ ਆਏ ਤਾਂ ਆਪਣੇ ਵਕੀਲ ਨੂੰ ਭੇਜ ਸਕਦੇ ਹਨ।
ਕੀ ਹੈ ਮਾਮਲਾ-ਜਾਣਕਾਰੀ ਅਨੁਸਾਰ ਇਹ ਵਿਵਾਦ ਚਿਕਲੋਦ ਖੇਤਰ ਦੇ ਜਮੀਨ ਦੀ ਹੈ।ਇੱਕ ਦਰਜਨ ਤੋਂ ਜਿਆਦਾ ਪਿੰਡ ਵਿੱਚ ਚਾਰ ਹਜ਼ਾਰ ਏਕੜ ਜਮੀਨ ਦੀ ਸੀਲਿੰਗ ਕੀਤੀ ਜਾਣੀ ਹੈ।ਇਸ ਸਿਲਸਿਲੇ ਵਿੱਚ ਨਵਾਬ ਪਰਿਵਾਰ ਦੇ ਸਾਰੇ ਵਾਰਿਸਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।ਖਬਰਾਂ ਅਨੁਸਾਰ ਐਮਪੀ ਸ਼ਾਸਵ ਵਿੱਰੁਧ ਐਚਐਸ ਨਵਾਬ , ਮੇਹਰਤਾਜ ਨਵਾਬ, ਸਾਜਿਦਾ ਸੁਲਤਾਨ ਬੇਗਮ ਅਤੇ ਉਨ੍ਹਾਂ ਵਾਰਿਸਾਂ ਸਾਲੇਹਾ ਸੁਲਤਾਨ ਆਮੇਰ ਬਿਨ ਜੰਗ ਅਤੇ ਹੋਰਾਂ ਦੇ ਵਿੱਚ ਕਈ ਸਾਲਾਂ ਤੋਂ ਵਿਵਾਦ ਹੈ।
ਸੀਲਿੰਗ ਤੋਂ ਬਚ ਗਈ ਸੀ ਜਮੀਨ-ਦਰਅਸਲ, ਦੋ ਸਾਲ ਪਹਿਲਾਂ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਰਾਜਸਵ ਦਾ ਰਿਕਾਰਡ ਖੰਗਾਲਿਆ ਗਿਆ ਸੀ। ਉਸ ਵਿੱਚ ਸਾਰੀਆਂ ਜਮੀਨਾਂ ਆਈਆਂ ਸਨ। ਚਿਕਲੋਦ ਕਲਾਂ , ਅਮਰਥੋਨ, ਸ਼ਾਹਬਾਦ ਤਿਲੇਂਡੀ, ਝਾਗਰ ਨਗਰੀ , ਇਮਲਿਆ , ਹਿਸੰਹਿਪੁਰ, ਦਾਦਰੋਦ, ਬਿਜੋਰ ਅਤੇ ਸਿਮਰੋਦਾ ਦੀਆਂ ਜਮੀਨਾਂ ਹਨ।ਲਾਪਰਵਾਹੀ ਦੇ ਕਾਰਨ ਤੋਂ ਇਨ੍ਹਾਂ ਜਮੀਨਾਂ ਨੂੰ ਸਾਸ਼ਨ ਪੱਧਰ ਤੋਂ ਸਿਲਿੰਗ ਵਿੱਚ ਨਹੀਂ ਲਿਆ ਗਿਆ ਸੀ। ਹੁਣ ਸੁਣਵਾਈ ਅਤੇ ਫੈਸਲੇ ਤੋਂ ਬਾਅਦ ਇਹ ਸਾਫ ਹੋਵੇਗਾ ਕਿ ਜਮੀਨ ਦਾ ਮਾਲਕ ਕੌਣ ਹੈ।ਤੁਹਾਨੂੰ ਦੱਸ ਦੇਈਏ ਕਿ ਭੋਪਾਲ ਨਵਾਬ ਦੇ ਵਾਰਿਸਾਂ ਅਤੇ ਦੱਸ ਪਿੰਡਾਂ ਦੀਆਂ ਜਮੀਨਾਂ ਦੇ ਵਿਵਾਦ ਵਿੱਚ ਸੁਣਵਾਈ ਹੋਵੇਗੀ।