sana married anas quitting industry:ਸਨਾ ਖ਼ਾਨ ਏਨੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਚਰਚਾ ਵਿੱਚ ਹੈ । ਹਾਲ ਹੀ ਵਿੱਚ ਸਨਾ ਤੇ ਉਸ ਦੇ ਪਤੀ ਅਨਸ ਦੀਆਂ ਹਨੀਮੂਨ ਦੀਆ ਤਸਵੀਰਾਂ ਵਾਇਰਲ ਹੋਈਆਂ ਹਨ । ਇਸ ਸਭ ਦੇ ਚਲਦੇ ਸਨਾ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਉਸ ਦਾ ਵਿਆਹ ਹੋਇਆ । ਸਨਾ ਨੇ ਦੱਸਿਆ ਕਿ ਉਹ ਪਹਿਲੀ ਵਾਰ ਅਨਸ ਨੂੰ 2017 ਵਿੱਚ ਮੱਕਾ ਵਿੱਚ ਮਿਲੀ ਸੀ । ਬਹੁਤ ਛੋਟੀ ਜਿਹੀ ਮੀਟਿੰਗ ਸੀ । ਉਸ ਸਮੇਂ ਮੈਂ ਘਰ ਵਾਪਿਸ ਆਉਣਾ ਸੀ । ਇਸ ਤੋਂ ਬਾਅਦ 2018 ਵਿੱਚ ਸਾਡਾ ਫਿਰ ਸੰਪਰਕ ਹੋਇਆ ਕਿਉਂਕਿ ਮੈਂ ਆਪਣੇ ਧਰਮ ਨੂੰ ਲੈ ਕੇ ਕਈ ਸਵਾਲ ਪੁੱਛਣੇ ਸੀ । ਇਸ ਤੋਂ ਬਾਅਦ 2020 ਵਿੱਚ ਅਸੀਂ ਫਿਰ ਸੰਪਰਕ ਵਿੱਚ ਆਏ’ ।
ਜਦੋਂ ਸਨਾ ਨੂੰ ਉਹਨਾਂ ਦੇ ਬ੍ਰੇਕਅਪ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ‘ਜਿਹੜੀ ਜ਼ਿੰਦਗੀ ਮੈਂ ਪਿੱਛੇ ਛੱਡ ਆਈ ਹਾਂ ਉਸ ਵਿੱਚ ਬੁਅਏਫ੍ਰੈਂਡ ਹੋਣਾ ਆਮ ਗੱਲ ਹੈ । ਇਹ ਕੁਝ ਚੀਜ਼ਾਂ ਹਨ ਜਿਨ੍ਹਾਂ ਤੇ ਮੈਨੂੰ ਇਤਰਾਜ਼ ਹੈ’ ਭਵਿੱਖ ਵਿੱਚ ਮੈਂ ਜ਼ਿੰਮੇਵਾਰ ਮਾਂ ਬਣਨਾ ਚਾਹੁੰਦੀ ਹਾਂ । ਮੈਨੂੰ ਲੱਗਦਾ ਹੈ ਕਿ ਸਾਡੇ ਬੱਚੇ ਉਹ ਸਭ ਕੁਝ ਫਾਲੋ ਕਰਦੇ ਹਨ, ਜੋ ਅਸੀਂ ਕਰਦੇ ਤੇ ਸੋਚਦੇ ਹਾਂ’ । ਵਿਆਹ ਦੇ ਫੈਸਲੇ ਨੂੰ ਲੈ ਕੇ ਸਨਾ ਨੇ ਕਿਹਾ ਕਿ ‘ਉਹਨਾਂ ਨੇ ਇਹ ਫੈਸਲਾ ਕੋਈ ਜਲਦਬਾਜ਼ੀ ਵਿੱਚ ਨਹੀਂ ਸੀ ਲਿਆ । ਇਸ ਤਰ੍ਹਾਂ ਦਾ ਇਨਸਾਨ ਪਾਉਣ ਲਈ ਕਈ ਸਾਲਾਂ ਦੀਆਂ ਦੁਆਵਾਂ ਹੁੰਦੀਆਂ ਹਨ । ਅਨਸ ਸ਼ਰੀਫ ਹੈ ਤੇ ਉਸ ਵਿੱਚ ਹੰਕਾਰ ਨਹੀਂ’। ਵਿਆਹ ਦੇ ਫੈਸਲੇ ਤੇ ਸਨਾ ਨੇ ਕਿਹਾ -ਇਹ ਕੋਈ ਜਲਦਬਾਜ਼ੀ ਦਾ ਫੈਸਲਾ ਨਹੀਂ ਸੀ , ਅਜਿਹੇ ਇਨਸਾਨ ਨੂੰ ਪਾਉਣ ਦੇ ਲਈ ਮੈਂ ਸਾਲਾਂ ਤੱਕ ਪ੍ਰਾਥਨਾਵਾਂ ਕੀਤੀਆਂ ਹਨ। ਉਨ੍ਹਾਂ ਦੇ ਅੰਦਰ ਜੋ ਚੀਜ ਮੈਨੂੰ ਸਭ ਤੋਂ ਚੰਗੀ ਲਗੀ ਉਹ ਹੈ ਅਨਸ ਸ਼ਰੀਫ ਹਨ।
ਉਹਨਾਂ ਦੇ ਅੰਦਰ ਸ਼ਰਮ ਹੈ , ਉਹ ਜੱਜ ਮੈਂਟਲ ਨਹੀਂ ਹਨ। ਉਹਨਾਂ ਨੇ ਇਕ ਵਾਰ ਮੈਨੂੰ ਕਿਹਾ ਸੀ ” ਜੇਕਰ ਕੋਈ ਚੀਜ ਗਟਰ ਵਿੱਚ ਡਿੱਗ ਜਾਵੇ ਤਾਂ ਉਸਦੇ ਉੱਤੇ ਤੁਸੀਂ 10 ਬਾਲਟੀ ਪਾਣੀ ਵੀ ਪਾ ਦੋ , ਉਹ ਸਾਫ ਨਹੀਂ ਹੁੰਦੀ ਪਰ ਤੁਸੀਂ ਉਸ ਨੂੰ ਗਟਰ ਤੋਂ ਬਾਹਰ ਕੱਢ ਕੇ ਇਕ ਗਲਾਸ ਪਾਣੀ ਪਾ ਦੋ , ਉਹ ਸਾਫ ਹੋ ਜਾਂਦੀ ਹੈ , ਉਹਨਾਂ ਦੀ ਇਸ ਗੱਲ ਨੇ ਮੇਰੇ ਤੇ ਡੂੰਗਾ ਅਸਰ ਪਾਇਆ। ਫਿਮਿਲੀ ਯੋਜਨਾਬੰਦੀ ‘ਤੇ ਹੰਸਤੇ ਨੇ ਕਿਹਾ- ਮੇਰੇ ਪਤੀ ਚਾਹੁੰਦੇ ਹਨ ਕਿ ਮੈਂ ਪੂਰਾ ਸਮਾਂ ਲਵਾਂ . ਪਰ ਮੈਨੂੰ ਯਕੀਨ ਤੋਂ ਜਲਦ ਮਾਂ ਬਣਨਾ ਪਸੰਦ ਕਰਾਂਗੀ। ਸਨਾ ਨੇ ਜਦੋਂ ਸ਼ੋਬੀਜ਼ ਨੂੰ ਛੱਡ ਦਿੱਤਾ, ਉਸਨੇ ਇਸ ਨੂੰ ਗਲਤ ਪੇਸ਼ੇਵਰ ਦਸਿਆ ਅਤੇ ਇਸਦੇ ਬਾਰੇ ਕਿਹਾ, ” ਬਹੁਤ ਸਾਰੇ ਲੋਕਾਂ ਨੇ ਮੈਨੂੰ ਕਿਹਾ ਕਿ ਮੈਨੂੰ ਕਾਫ਼ੀ ਲੰਬੇ ਸਮੇਂ ‘ਤੇ ਪਤਾ ਕਿਉਂ ਚੱਲਿਆ ਕਿ ਇਹ ਗਲਤ ਪ੍ਰੋਫੈਸ਼ਨ ਸੀ ਪਰ ਬਹੁਤ ਸਾਰੀਆਂ ਚੀਜਾਂ ਤੋਂ ਜਲਦੀ ਮਹਿਸੂਸ ਨਹੀਂ ਹੁੰਦੀਆਂ ।ਤੁਸੀਂ ਇਸ ਤਰ੍ਹਾਂ ਦੀ ਗਲੈਮਰ ਅਤੇ ਨਾਮ ਪ੍ਰਾਪਤ ਕਰੋਗੇ, ਪਰ ਕੁਝ ਸੋਚਣ ਦੇ ਲਈ ਦਿਮਾਗ ਨਹੀਂ ਚਲਦਾ ਤਾਂ ਤੁਸੀਂ ਸਹੀ ਫੈਸਲਾ ਨਹੀਂ ਲੈ ਪਾਂਦੇ ਹੋ।