sandalwood drug case crime branch notive to vivek wife:ਸੈਂਡਲਵੁੱਡ ਡਰੱਗ ਦੇ ਮਾਮਲੇ ਵਿਚ ਹੁਣ ਤੱਕ ਕਈ ਵੱਡੇ ਨਾਮ ਸਾਹਮਣੇ ਆ ਚੁੱਕੇ ਹਨ। ਕੁਝ ਪੈਡਲਰਜ਼ ਵੀ ਫੜੇ ਗਏ ਹਨ। ਇਸ ਦੇ ਨਾਲ ਹੀ ਅਦਾਕਾਰਾ ਰਾਗਿਨੀ ਦਿਵੇਦੀ ਅਤੇ ਸੰਜਨਾ ਗਾਲਰਾਨੀ ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਕਰਨਾਟਕ ਦੇ ਸਾਬਕਾ ਮੰਤਰੀ ਜੀਵਰਾਜ ਅਲਵਾ ਦੇ ਬੇਟੇ ਆਦਿੱਤਯ ਅਲਵਾ ‘ਤੇ ਵੀ ਕੰਨੜ ਫਿਲਮ ਇੰਡਸਟਰੀ ਦੇ ਗਾਇਕਾਂ ਅਤੇ ਅਦਾਕਾਰਾਂ ਨੂੰ ਕਥਿਤ ਤੌਰ’ ਤੇ ਡਰੱਗ ਸਪਲਾਈ ਕਰਨ ਦਾ ਦੋਸ਼ ਹੈ।ਹੁਣ, ਸੈਂਡਲਵੁੱਡ ਡਰੱਗ ਕੇਸ ਵਿਚ ਭਰਾ ਅਦਿੱਤਯ ਅਲਵਾ ਦੇ ਸੰਪਰਕ ਨੂੰ ਵੇਖਦੇ ਹੋਏ ਸਿਟੀ ਕ੍ਰਾਈਮ ਬ੍ਰਾਂਚ ਬੰਗਲੌਰ ਨੇ ਪ੍ਰਿਯੰਕਾ ਅਲਵਾ ਓਬਰਾਏ ਨੂੰ ਨੋਟਿਸ ਦਿੱਤਾ ਹੈ।
ਵਿਵੇਕ ਓਬਰਾਏ ਦੇ ਘਰ ਤੇ ਪੁਲਿਸ ਦੀ ਛਾਪੇਮਾਰੀ-ਦੱਸ ਦਈਏ ਕਿ ਬੈਂਗਲੁਰੂ ਪੁਲਿਸ ਨੇ ਵਿਵੇਕ ਓਬਰਾਏ ਦੇ ਘਰ ਛਾਪਾ ਮਾਰਿਆ ਸੀ। ਛਾਪੇਮਾਰੀ ਵਿਵੇਕ ਓਬਰਾਏ ਦੇ ਜੀਜਾ ਆਦਿੱਤਯ ਅਲਵਾ ਦੇ ਕੇਸ ਵਿੱਚ ਕੀਤੀ ਗਈ ਸੀ। ਬੰਗਲੁਰੂ ਪੁਲਿਸ ਸਰਚ ਵਾਰੰਟ ਲੈ ਕੇ ਜੁਹੂ ਵਿੱਚ ਵਿਵੇਕ ਓਬਰਾਏ ਦੇ ਘਰ ਪਹੁੰਚੀ।
https://www.instagram.com/p/CFywFI5Hpxj/
ਦੱਸ ਦੇਈਏ ਕਿ ਬੈਂਗਲੁਰੂ ਪੁਲਿਸ ਦੀ ਸੈਂਟਰਲ ਕ੍ਰਾਈਮ ਬ੍ਰਾਂਚ ਨੇ 2.5 ਘੰਟੇ ਵਿਵੇਕ ਦੇ ਘਰ ਦੀ ਜਾਂਚ ਕੀਤੀ। ਸੀ ਸੀ ਬੀ ਦੀ ਟੀਮ ਵਿੱਚ ਦੋ ਇੰਸਪੈਕਟਰ ਅਤੇ ਇੱਕ ਮਹਿਲਾ ਅਧਿਕਾਰੀ ਸ਼ਾਮਲ ਸਨ। ਪੁਲਿਸ ਮੁਲਾਜ਼ਮ ਦੁਪਹਿਰ 1 ਵਜੇ ਦੇ ਕਰੀਬ ਵਿਵੇਕ ਦੇ ਘਰ ਪਹੁੰਚੇ।ਇਕ ਪੁਲਿਸ ਅਧਿਕਾਰੀ ਨੇ ਇਸ ਛਾਪੇਮਾਰੀ ਬਾਰੇ ਕਿਹਾ ਸੀ, ‘ਆਦਿਤਿਆ ਅਲਵਾ ਫਰਾਰ ਹੈ। ਵਿਵੇਕ ਓਬਰਾਏ ਉਸ ਦਾ ਰਿਸ਼ਤੇਦਾਰ ਹੈ ਅਤੇ ਸਾਨੂੰ ਪਤਾ ਚੱਲਿਆ ਕਿ ਆਦਿੱਤਿਆ ਉਸ ਦੇ ਘਰ ਵਿੱਚ ਲੁਕਿਆ ਹੋਇਆ ਹੈ। ਇਸ ਲਈ ਅਸੀਂ ਜਾਂਚ ਕਰਨਾ ਚਾਹੁੰਦੇ ਸੀ। ਇਸਦੇ ਲਈ, ਅਦਾਲਤ ਤੋਂ ਇੱਕ ਵਾਰੰਟ ਲਿਆ ਗਿਆ ਸੀ ਅਤੇ ਸਾਡੀ ਕ੍ਰਾਈਮ ਬ੍ਰਾਂਚ ਦੀ ਟੀਮ ਬੰਗਲੁਰੂ ਤੋਂ ਮੁੰਬਈ ਵਿੱਚ ਉਨ੍ਹਾਂ ਦੇ ਘਰ ਗਈ।