Sandeep nahar found dead: ਫਿਲਮੀ ਦੁਨੀਆ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ‘ਐਮਐਸ ਧੋਨੀ – ਦਿ ਅਨਟੋਲਡ ਸਟੋਰੀ’ ਅਤੇ ਕੇਸਰੀ ਵਰਗੀਆਂ ਫਿਲਮਾਂ ‘ਚ ਕੰਮ ਕਰ ਚੁੱਕੇ ਅਭਿਨੇਤਾ ਸੰਦੀਪ ਨਾਹਰ,ਨੇ ਮੁੰਬਈ ‘ਚ ਖੁਦਕੁਸ਼ੀ ਕਰ ਲਈ। ਪੁਲਿਸ ਦੇ ਅਨੁਸਾਰ ਅਭਿਨੇਤਾ ਸੰਦੀਪ ਨਾਹਰ ਨੇ ਮੁੰਬਈ ਦੇ ਗੋਰੇਗਾਓਂ ਵਿੱਚ ਆਪਣੇ ਘਰ ਵਿੱਚ ਖੁਦਕੁਸ਼ੀ ਕੀਤੀ ਹੈ।ਮੁੰਬਈ ਪੁਲਿਸ ਦੇ ਅਨੁਸਾਰ ਅਭਿਨੇਤਾ ਦਾ ਅਕਸਰ ਆਪਣੀ ਪਤਨੀ ਨਾਲ ਝਗੜਾ ਹੁੰਦਾ ਸੀ ਅਤੇ ਇਸ ਕਾਰਨ ਪ੍ਰੇਸ਼ਾਨ ਹੋ ਕੇ ਸੰਦੀਪ ਨੇ ਫੇਸਬੁੱਕ ‘ਤੇ ਖੁਦਕੁਸ਼ੀ’ ਦੀ ਗੱਲ ਲਿਖੀ ਅਤੇ ਆਪਣਾ ਵੀਡੀਓ ਮੈਸਜ ਵੀ ਅਪਲੋਡ ਕੀਤਾ। ਜਿਵੇਂ ਹੀ ਸਾਈਬਰ ਪੁਲਿਸ ਨੂੰ ਵਾਇਰਲ ਹੋਏ ਸੰਦੇਸ਼ ਬਾਰੇ ਜਾਣਕਾਰੀ ਮਿਲੀ, ਉਨ੍ਹਾਂ ਨੇ ਫੇਸਬੁੱਕ ਨਾਲ ਸੰਪਰਕ ਕੀਤਾ ਅਤੇ ਉਸ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ, ਪਰ ਉਦੋਂ ਤੱਕ ਸੰਦੀਪ ਨੇ ਆਤਮਹੱਤਿਆ ਕਰ ਲਈ ਸੀ। ਗੋਰੇਗਾਓਂ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸੰਦੀਪ ਨਾਹਰ ਨੇ ਫੇਸਬੁਕ ਤੇ ਇੱਕ ਵੀਡੀਓ ਸਾਂਝਾ ਕੀਤਾ। ਉਸ ਵੀਡੀਓ ਵਿੱਚ ਉਸਨੇ ਆਪਣੀ ਪਤਨੀ ਕੰਚਨ ਸ਼ਰਮਾ ਉੱਤੇ ਗੰਭੀਰ ਦੋਸ਼ ਲਗਾਏ ਅਤੇ ਇਹ ਵੀ ਦੱਸਿਆ ਕਿ ਉਸਦੀ ਮਾਨਸਿਕ ਸਥਿਤੀ ਠੀਕ ਨਹੀਂ ਹੈ। ਉਸ ਨੇ ਵੀਡੀਓ ਵਿੱਚ ਕਿਹਾ, ‘ਤੁਸੀਂ ਮੈਨੂੰ ਕਈ ਫਿਲਮਾਂ ਵਿੱਚ ਵੇਖਿਆ ਹੋਵੇਗਾ। ਮੈਂ ਐਮ ਐਸ ਧੋਨੀ ਵਿਚ ਛੋਟੂ ਭਾਈਆ ਦੀ ਭੂਮਿਕਾ ਨਿਭਾਈ। ਅੱਜ, ਇਸ ਵੀਡੀਓ ਨੂੰ ਬਣਾਉਣ ਦਾ ਮੱਕਸਦ ਇਹ ਹੈ ਕਿ ਸਾਡੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆ ਰਹੀਆਂ ਹਨ। ਮੈਂ ਦਿਮਾਗੀ ਤੌਰ ‘ਤੇ ਠੀਕ ਨਹੀਂ ਹਾਂ, ਇਸਦਾ ਕਾਰਨ ਮੇਰੀ ਪਤਨੀ ਕੰਚਨ ਸ਼ਰਮਾ ਹੈ।ਡੇੜ ਦੋ ਸਾਲ ਤੋਂ ਮੈਂ ਟਰਾਮਾ (ਸਦਮੇ) ਵਿੱਚੋਂ ਲੰਘ ਰਿਹਾ ਹਾਂ। ਮੈਂ ਆਪਣੀ ਪਤਨੀ ਨੂੰ ਵਾਰ ਵਾਰ ਸਮਝਾਇਆ ਹੈ।365 ਦਿਨ ਲੜਨਾ ਠੀਕ ਨਹੀਂ ਹੈ। ਹਰ ਰੋਜ਼ ਖੁਦਕੁਸ਼ੀ ਬਾਰੇ ਗੱਲ ਕਰਨਾ ਸਹੀ ਨਹੀਂ ਹੈ। ਉਹ ਕਹਿੰਦੀ ਹੈ ਕਿ ਮੈਂ ਮਰ ਜਾਵਾਂਗੀ ਅਤੇ ਤੁਹਾਨੂੰ ਫਸਾਵਾਂਗੀ।
ਅੱਗੋਂ ਸੰਦੀਪ ਨੇ ਕਿਹਾ ਸੀ, “ਮੈਂ ਪਰੇਸ਼ਾਨ ਹੋ ਗਿਆ ਹਾਂ। ਮੇਰੇ ਪਰਿਵਾਰ ਨਾਲ ਬਦਸਲੂਕੀ ਕਰਦੀ ਹੈ। ਮਾਂ ਨੂੰ ਗਾਲ੍ਹਾਂ ਕੱਢਦੀ ਹੈ। ਮੈਂ ਉਸਦੇ ਸਾਹਮਣੇ ਘਰ ਵਾਲਿਆਂ ਦਾ ਫੋਨ ਨਹੀਂ ਚੁੱਕ ਸਕਦਾ। ਮੇਰਾ ਨਾਮ ਕਿਸੇ ਨਾਲ ਵੀ ਜੋੜ ਦਿੰਦੀ ਹੈ। ਸ਼ੱਕ ਕਰਦੀ ਹੈ। ਸ਼ੱਕ ਦਾ ਇਲਾਜ਼ ਨਹੀਂ ਹੈ। ਉਹ ਹਾਲ ਹੀ ਵਿੱਚ ਘਰੋਂ ਭੱਜ ਗਈ ਸੀ। ਮੈਂ ਭਾਲ ਕਰਨੀ ਸ਼ੁਰੂ ਕਰ ਦਿੱਤੀ. ਉਸਦੀ ਮਾਂ ਉਸਦਾ ਸਮਰਥਨ ਕਰਦੀ ਹੈ ਅਤੇ ਕੇਸ ਦਰਜ ਕਰਨ ਦੀ ਧਮਕੀ ਵੀ ਦਿੰਦੀ ਹੈ।”ਤੁਹਾਨੂੰ ਦੱਸ ਦੇਈਏ ਕਿ ਅਦਾਕਾਰ ਸੰਦੀਪ ਨਾਹਰ ਨੇ ਫਿਲਮ ‘ਐਮਐਸ ਧੋਨੀ’ ਵਿੱਚ ਧੋਨੀ ਦੇ ਦੋਸਤ ਦੀ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਉਸਨੇ ਫਿਲਮ ‘ਕੇਸਰੀ’ ਵਿੱਚ ਇੱਕ ਸਿਪਾਹੀ ਦੀ ਭੂਮਿਕਾ ਨਿਭਾਈ। ਦੋਵਾਂ ਫਿਲਮਾਂ ਵਿੱਚ ਉਸ ਦੀ ਅਦਾਕਾਰੀ ਨੂੰ ਦਰਸ਼ਕਾਂ ਨੇ ਪਸੰਦ ਕੀਤਾ ਸੀ। ਉਸਨੇ ਕਈ ਸੀਰੀਅਲਾਂ ਵਿੱਚ ਵੀ ਕੰਮ ਕੀਤਾ। ਫਿਲਹਾਲ, ਸੰਦੀਪ ਦੀ ਪੋਸਟ ਨੂੰ ਵੇਖਦਿਆਂ ਅਜਿਹਾ ਲੱਗਦਾ ਹੈ ਕਿ ਉਸਨੇ ਘਰ ਵਿੱਚ ਚੱਲ ਰਹੀਆਂ ਸਮੱਸਿਆਵਾਂ ਦੇ ਕਾਰਨ ਇਹ ਕਦਮ ਚੁੱਕਿਆ ਹੈ। ਪੁਲਿਸ ਇਸ ਮਾਮਲੇ ਵਿੱਚ ਜਾਂਚ ਕਰ ਰਹੀ ਹੈ।