sapna chaudhary share first picture of son:ਸਪਨਾ ਚੌਧਰੀ ਜਿਨ੍ਹਾਂ ਦੇ ਘਰ ਕੁਝ ਦਿਨ ਪਹਿਲਾਂ ਬੇਟੇ ਨੇ ਜਨਮ ਲਿਆ ਹੈ । ਉਸਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ । ਜਿਸ ਨੂੰ ਸਪਨਾ ਚੌਧਰੀ ਨੇ ਆਪਣੇ ਆਫੀਸ਼ੀਅਲ ਟਵਿੱਟਰ ਹੈਂਡਲ ‘ਤੇ ਸ਼ੇਅਰ ਕੀਤਾ ਹੈ । ਇਸ ਤਸਵੀਰ ‘ਚ ਸਪਨਾ ਆਪਣੇ ਬੇਟੇ ਨੂੰ ਕਿੱਸ ਕਰਦੀ ਹੋਈ ਨਜ਼ਰ ਆ ਰਹੀ ਹੈ ।ਸੋਸ਼ਲ ਮੀਡੀਆ ‘ਤੇ ਇਹ ਤਸਵੀਰ ਖੂਬ ਵਾਇਰਲ ਹੋ ਰਹੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਸਪਨਾ ਚੌਧਰੀ ਨੇ ਲਿਖਿਆ ਕਿ ‘ਮਿੱਤਰੋ ਸਾਡੇ ਘਰ ‘ਚ ਨਵਾਂ ਮਹਿਮਾਨ ਆਇਆ ਹੈ, ਮੈਂ ਮਾਂ ਬਣ ਗਈ ਹਾਂ। ਤੁਹਾਡੇ ਸਭ ਦੇ ਆਸ਼ੀਰਵਾਦ ਦੀ ਲੋੜ ਹੈ’ ।ਦਰਅਸਲ ਉਨ੍ਹਾਂ ਦਾ ਵਿਆਹ ਵੀਰ ਸਾਹੂ ਦੇ ਨਾਲ ਜਨਵਰੀ ‘ਚ ਹੋਇਆ ਸੀ ਅਤੇ ਕੋਰਟ ‘ਚ ਹੋਏ ਇਸ ਵਿਆਹ ਨੂੰ ਇਸ ਲਈ ਗੁਪਤ ਰੱਖਿਆ ਗਿਆ ਸੀ ਕਿਉਂਕਿ ਵੀਰ ਸਾਹੂ ਦੇ ਘਰ ਕਿਸੇ ਦਾ ਦਿਹਾਂਤ ਹੋ ਗਿਆ ਸੀ । ਇਸ ਖਬਰ ਦੀ ਪੁਸ਼ਟੀ ਸਪਨਾ ਚੌਧਰੀ ਦੀ ਮਾਂ ਨੇ ਕੀਤੀ ਸੀ ।ਗਾਇਕਾ ਸਪਨਾ ਚੌਧਰੀ ਦੇ ਘਰ ਬੀਤੇ ਦਿਨ ਬੇਟੇ ਨੇ ਜਨਮ ਲਿਆ ਹੈ।ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਵਧਾਈ ਦੇਣ ਵਾਲੇ ਪਹੁੰਚ ਰਹੇ ਨੇ । ਇਸ ਦੇ ਨਾਲ ਹੀ ਪ੍ਰਸ਼ੰਸਕਾਂ ਵੱਲੋਂ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ ।
ਪਰ ਇਸ ਦੇ ਨਾਲ ਹੀ ਪ੍ਰਸ਼ੰਸਕ ਇਹ ਸਵਾਲ ਵੀ ਉਠਾ ਰਹੇ ਨੇ ਕਿ ਜੇ ਜਨਵਰੀ ‘ਚ ਸਪਨਾ ਨੇ ਵਿਆਹ ਕਰਵਾ ਲਿਆ ਸੀ ਤਾਂ ਇਹ ਖਬਰ ਹੁਣ ਤੱਕ ਛਿਪਾਈ ਕਿਉਂ ਰੱਖੀ ਗਈ ।ਜਿਸ ਤੋਂ ਬਾਅਦ ਸਪਨਾ ਦੀ ਭੈਣ ਨੇ ਇਸ ਦਾ ਖੁਲਾਸਾ ਕਰਦਿਆਂ ਕਿਹਾ ਕਿ ਸਪਨਾ ਚੌਧਰੀ ਦੇ ਪਤੀ ਵੀਰ ਸਾਹੂ ਦੇ ਕਿਸੇ ਰਿਸ਼ਤੇਦਾਰ ਦੀ ਮੌਤ ਹੋ ਗਈ ਸੀ । ਜਿਸ ਕਾਰਨ ਇਸ ਵਿਆਹ ਨੂੰ ਗੁਪਤ ਰੱਖਿਆ ਗਿਆ ਸੀ ।ਇਸ ਤੋਂ ਬਾਅਦ ਲਾਕਡਾਊਨ ਹੋ ਗਿਆ ਜਿਸ ਕਾਰਨ ਵਿਆਹ ਦਾ ਕਿਸੇ ਨੂੰ ਵੀ ਪਤਾ ਨਹੀਂ ਲੱਗ ਸਕਿਆ । ਇਸ ਦੇ ਨਾਲ ਹੀ ਉਹ ਆਪਣੇ ਭਾਣਜੇ ਦੇ ਜਨਮ ‘ਤੇ ਲੱਡੂ ਵੰਡਦੀ ਹੋਈ ਵੀ ਨਜ਼ਰ ਆਈ ।