sara ali khan reached mumbai ncb calls:ਸੁਸ਼ਾਂਤ ਸਿੰਘ ਰਾਜਪੂਤ ਕੇਸਾਂ ਵਿਚ ਡਰੈਗਸ ਐਂਗਲ ਦੇ ਜੁੜਤੇ ਬਹੁਤ ਸਾਰੇ ਬਾਲੀਵੁੱਡ ਹਸਤੀਆਂ ਦੇ ਨਾਮ ਆਉਣ ਲੱਗੇ ਹਨ।ਸੈਫ ਅਲੀ ਖਾਨ ਅਤੇ ਅਮ੍ਰਿਤਾ ਸਿੰਘ ਦੀ ਬੇਟੀ ਸਾਰਾ ਅਲੀ ਖਾਨ ਦਾ ਨਾਮ ਵੀ ਆਇਆ ਹੈ।ਹੁਣ ਐਨਸੀਬੀ ਨੇ ਸਾਰਾ ਅਲੀ ਖਾਨ ਨੂੰ ਸਮਨ ਭੇਜਿਆ ਹੈ।ਉਸ ਨੂੰ ਐੈਨਸੀਬੀ ਨੇ ਪੁੱਛਗਿੱਛ ਲਈ 26 ਸਤੰਬਰ ਬੁਲਾਇਆ ਹੈ।ਤੁਹਾਨੂੰ ਦੱਸ ਦੇਈਏ ਕਿ ਸਾਰਾ ਅਲੀ ਖਾਨ ਮੁੰਬਈ ਏਅਰਪੋਰਟ ਪਹੁੰਚ ਗਈ ਹੈ ਅਤੇ ਸਾਰਾ ਅਲੀ ਖਾਨ ਗੋਵਾ ਤੋਂ ਮੁੰਬਈ ਪਹੁੰਚ ਗਈ ਹੈ ਅਤੇ ਏਅਰਪੋਰਟ ‘ਤੇ ਕੜੀ ਸਿਕਯੋਰਿਟੀ ਕਰ ਦਿੱਤੀ ਹੈ।ਦੱਸ ਦੇਈਏ ਕਿ ਗੋਆ ਏਅਰਪੋਰਟ ਤੇ ਸਾਰਾ ਅਲੀ ਖਾਨ ਨੇ ਮੀਡੀਆ ਨੂੰ ਵੇਖ ਮੂੰਹ ਫੇਰ ਲਿਆ।ਖਬਰਾਂ ਹਨ ਕਿ ਸਾਰਾ ਅਲੀ ਖਾਨ ਦੇ ਖਿਲਾਫ ਕਈ ਅਜਿਹੇ ਸਬੂਤ ਮਿਲੇ ਹਨ।ਜਿਸਦੀ ਵਜ੍ਹਾ ਤੋਂ ਐਨਸੀਬੀ ਸਾਰਾ ਤੋਂ ਪੁੱਛਗਿਛ ਕਰਨਾ ਚਾਹੁੰਦੀ ਹੈ।ਰਿਆ ਚੱਕਰਬਰਤੀ ਨੇ ਵੀ ਸਾਰਾ ਅਲੀ ਖਾਨ ਦਾ ਜਿਕਰ ਕੀਤਾ ਹੈ, ਰਿਆ ਨੇ ਦੱਸਿਆ ਕਿ ਸਾਰਾ ਅਤੇ ਸੁਸ਼ਾਂਤ ਇਕੱਠੇ ਸਮਾਕ ਕਰਿਆ ਕਰਦੇ ਸੀ।ਪਾਵਨਾ ਫਾਰਮ ਹਾਊਸ ਤੇ ਦੋਹਾਂ ਇਕੱਠੇ ਵਿੱਚ ਡੱਰਗਜ਼ ਵੀ ਲਿਆ ਕਰਦੇ ਸਨ ਅਤੇ ਪਾਰਟੀ ਵੀ ਕਰਦੇ ਸਨ।ਕੇਦਾਰਨਾਥ ਦੇ ਸੈੱਟ ਤੇ ਦੋਵੇਂ ਸੁਸ਼ਾਂਤ ਅਤੇ ਸਾਰਾ ਨੇ ਵੀਡ ਦਾ ਸੇਵਨ ਕਰਿਆ ਕਰਦੇ ਸੀ।

ਦੱਸ ਦੇਈਏ ਕਿ ਸਾਰਾ ਅਲੀ ਖਾਨ ਨੇ ਫਿਲਮ ਕੇਦਾਰਾਨਾਥ ਤੋਂ ਫਿਲਮਾਂ ਵਿੱਚ ਡੈਬਿਊ ਕੀਤਾ ਸੀ ਅਤੇ ਇਸ ਫਿਲਮ ਵਿੱਚ ਉਹ ਸੁਸ਼ਾਂਤ ਸਿੰਘ ਰਾਜਪੂਤ ਦੇ ਓਪੋਜਿਟ ਨਜ਼ਰ ਆਈ ਸੀ।ਦੱਸ ਦੇਈਏ ਕਿ ਸੁਸ਼ਾਂਤ ਕੇਸ ਵਿੱਚ ਜੁੜੇ ਲੋਕਾਂ ਰਿਆ ਚੱਕਰਬਰਤੀ, ਜਯਾ ਸਾਹਾ, ਡੱਰਗਜ਼ ਪੈਡਲਰਜ਼ ਆਦਿ ਨੇ ਬਾਲੀਵੁਡ ਦੇ ਕਈ ਵੱਡੇ ਸਿਤਾਰਿਆਂ ਦੇ ਨਾਮਾਂ ਦੇ ਖੁਲਾਸੇ ਕੀਤੇ ਹਨ।ਐਨਸੀਬੀ ਦੀ ਰਡਾਰ ਤੇ ਇਸ ਸਮੇਂ 50 ਬਾਲੀਵੁਡ ਸਿਤਾਰੇ ਹਨ।ਅਦਾਕਾਰਾ ਦੀਪਿਕਾ ਪਾਦੁਕੋਣ ਨੂੰ ਵੀ ਐਨਸੀਬੀ ਨੇ ਸਮਨ ਭੇਜਿਆ ਹੈ।ਉਸ ਨੂੰ 25 ਸਤੰਬਰ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਹੈ। ਦੀਪਿਕਾ ਦੀ ਡਰੱਗ ਚੈਟ ਸਾਹਮਣੇ ਆਈ ਸੀ ਅਤੇ ਕੁਆਨ ਕੰਪਨੀ ਦੀ ਮੈਨੇਜਰ ਕਰਿਸ਼ਮਾ ਦੇ ਨਾਲ ਦੀਪਿਕਾ ਦੀ ਡਰੱਗ ਚੈਟ ਸਾਹਮਣੇ ਆਈ ਸੀ।ਚੈਟ ਵਿੱੱਚ ਦੀਪਿਕਾ ਕਰਿਸ਼ਮਾ ਤੋਂ ਪੁੱਛ ਰਹੀ ਸੀ-ਮਾਲ ਹੈ ਕਿਆ, ਹੁਣ ਐਨਸੀਬੀ ਨੇ ਅਦਾਕਾਰਾਂ ਨੂੰ ਸਮਨ ਭੇਜਿਆ ਹੈ।ਉੱਥੇ ਹੀ ਸ਼ਰਧਾ ਕਪੂਰ ਦੀ ਵੀ ਜਯਾ ਸਾਹਾ ਨਾਲ ਡਰੱਗ ਚੈਟ ਸਾਹਮਣੇ ਆ ਗਈ ਹੈ।ਤੁਹਾਨੂੰ ਦੱਸ ਦੇਈਏ ਸਾਰਾ ਅਲੀ ਖਾਨ ਤੋਂ ਇਲਾਵਾ ਰਕੁਲ ਪ੍ਰੀਤ ਸਿੰਘ, ਸਿਮੋਨ ਖੰਬਾਟਾ , ਨਮ੍ਰਰਤਾ ਸ਼ਿਰੋਡਕਰ ਤੇ ਸ਼ਰਧਾ ਕਪੂਰ ਦੇ ਨਾਮ ਸਾਹਮਣੇ ਆ ਚੁੱਕੇ ਹਨ।























