saroj khan health update:ਫਿਲਮ ਮੇਕਰ ਅਨੁਭਵ ਸਿਨਹਾ ਨੇ ਸੋਸ਼ਲ ਮੀਡੀਆ ਤੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਦਿੱਗਜ਼ ਕੋਰਿਓਗ੍ਰਾਫਰ ਸਰੋਜ ਖਾਨ ਦੀ ਸਿਹਤ ਹੁਣ ਠੀਕ ਹੈ ਅਤੇ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ।ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਇੱਕ ਜਾਂ ਦੋ ਦਿਨ ਵਿੱਚ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਜਾਵੇਗਾ। ਸਾਂਹ ਲੈਣ ਵਿੱਚ ਮੁਸ਼ਕਿਲ ਸਮੇਂ ਦੇ ਚਲਦੇ ਸਰੋਜ ਖਾਨ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਸਿਨਹਾ ਨੇ ਬੁੱਧਵਾਰ ਦੀ ਸਵੇਰੇ ਟਵੀਟ ਤੇ ਇਹ ਵੀ ਕਿਹਾ ਸੀ ਕਿ 71 ਸਾਲ ਮੰਨੀ ਪ੍ਰਮੰਨੀ ਕੋਰਿਓਗ੍ਰਾਫਰ ਨੂੰ ਸ਼ਨੀਵਾਰ ਬਾਂਦਰਾ ਦੇ ਗੁਰੂ ਨਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਅਤੇ ਇੱਥੇ ਕੀਤੇ ਗਏ ਸਾਰੇ ਜਰੂਰੀ ਜਾਂਚ ਵਿੱਚ ਇਸ ਗੱਲ ਦਾ ਪਤਾ ਚਲਿਆ ਹੈ ਉਹ ਕੋਵਿਡ-19 ਦੇ ਨੈਗੇਟਿਵ ਹਨ। ਅਨੁਭਵ ਨੇ ਅੱਗੇ ਟਵੀਟ ਕੀਤਾ ਅਤੇ ਕਿਹਾ ਕਿ ਸਰੋਜ ਜੀ ਦੀ ਦੇਖਭਾਲ ਕਰ ਰਹੇ ਲੋਕਾਂ ਨਾਲ ਅਜੇ ਗੱਲਬਾਤ ਕੀਤੀ।
ਉਹ ਹਸਪਤਾਲ ਵਿੱਚ ਜਰੂਰ ਹਨ ਪਰ ਠੀਕ ਹਨ। ਇੱਕ ਜਾਂ ਦੋ ਦਿਨ ਵਿੱਚ ਉਨ੍ਹਾਂ ਨੂੰ ਡਿਸਚਾਰਜ ਕਰ ਦਿੱਤਾ ਜਾਵੇਗਾ। ਟੈਂਸ਼ਨ ਵਾਲੀ ਕੋਈ ਗੱਲ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਲਿਖਿਆ ‘ ਉਹ ਰੈਗੁਲਰ ਚੇਕਅੱਪ ਦੇ ਲਈ ਗਈ ਹੋਈ ਹੈ। ਉਨ੍ਹਾਂ ਨੂੰ ਕਮਜੋਰੀ ਮਹਿਸੂਸ ਹੋ ਰਹੀ ਸੀ ਤਾਂ ਐਡਮਿਟ ਕਰਵਾ ਦਿੱਤਾ ਗਿਆ। ਉਨ੍ਹਾਂ ਦਾ ਕੋਵਿਡ ਟੈਸਟ ਵੀ ਹੋਇਆ , ਜਿਸਾਦ ਨਤੀਜਾ ਨੈਗੇਟਿਵ ਆਇਆ ਹੈ।
ਦੱਸ ਦੇਈਏ ਕਿ ਸਰੋਜ ਖਾਨ ਦੇ ਫੈਨਜ਼ ਨੂੰ ਜਦੋਂ ਸਰੋਜ ਖਾਨ ਦੇ ਹਸਪਤਾਲ ਵਿੱਚ ਐਡਮਿਟ ਹੋਣ ਦੇ ਬਾਰੇ ਵਿੱਚ ਪਤਾ ਚਲਿਆ ਤਾਂ ਸਾਰੇ ਉਨ੍ਹਾਂ ਦੇ ਜਲਦ ਠੀਕ ਹੋਣ ਲਈ ਅਰਦਾਸ ਕਰ ਰਹੇ ਸਨ ।ਤੁਹਾਨੂੰ ਦੱਸ ਦੇਈੇਏ ਕਿ ਸਰੋਜ ਖਾਨ ਨੇ ਆਪਣੇ ਚਾਰ ਦਹਾਕੇ ਦੇ ਕਰੀਅਰ ਵਿੱਚ ਦੋ ਹਜ਼ਾਰ ਤੋਂ ਜਿਆਦਾ ਗੀਤਾਂ ਨੂੰ ਕੋਰਿਓਗ੍ਰਾਫ ਕੀਤਾ ਹੈ।ਇਸ ਵਿੱਚ ਡੋਲਾ ਰੇ, ਇੱਕ ਦੋ ਤਿੰਨ, ਯੇ ਇਸ਼ਕ ਹਾਏ, ਤਬਾਹ ਹੋ ਗਏ, ਧਕ ਧਕ ਕਰਨੇ ਲੱਗਾ, ਹਵਾ ਹਵਾਈ ਵਰਗੇ ਗੀਤ ਸ਼ਾਮਿਲ ਹਨ।ਸਰੋਜ ਖਾਨ ਨੇ ਆਪਣਾ ਪਿਛਲਾ ਗੀਥ ਕਲੰਕ ਵਿੱਚ ਕੋਰਿਓਗ੍ਰਾਫ ਕੀਤਾ ਸੀ।ਸਾਂਗ ਤਬਾਹ ਹੋ ਗਏ ਨੂ ਮਾਧੁਰੀ ਦੀਕਿਸ਼ਤ ਤੇ ਫਿਲਮਾਇਆ ਗਿਆ ਸੀ।