satish shah corona positive:ਸੀਨੀਅਰ ਅਦਾਕਾਰ ਸਤੀਸ਼ ਸ਼ਾਹ ਨੇ ਸੋਸ਼ਲ ਮੀਡੀਆ ਤੇ ਦੱਸਿਆ ਕਿ ਉਹ ਪਿਛਲੇ ਮਹੀਨੇ ਕੋੋਰੋਨਾ ਪਾਜੀਟਿਵ ਸਨ ਪਰ ਮੈਡਿਕਲ ਸਟਾਫ ਦੇ ਕੋਸ਼ਿਸ਼ਾਂ ਤੋਂ ਉਹ ਮੈਡਿਕਲ ਸਟਾਫ ਦੀ ਕੋਸ਼ਿਸ਼ਾਂ ਉਹ ਹੁਣ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ।ਸਾਰਾਭਾਈ vs ਸਾਰਾਭਾਈ ਅਤੇ ਯੇ ਜੋ ਹੈ ਜਿੰਦਗੀ ਵਰਗੇ ਪ੍ਰੋਜੈਕਟਜ਼ ਵਿੱਚ ਨਜ਼ਰ ਆ ਚੁੱਕੇ ਸਤੀਸ਼ 20 ਜੁਲਾਈ ਨੂੰ ਲੀਲਾਵਤੀ ਹਸਪਤਾ; ਵਿੱਚ ਭਰਤੀ ਹੋਏ ਸਨ।ਇਸਦੇ ਬਾਅਦ ਉਹ 28 ਜੁਲਾਈ ਕੋਰੋਨਾ ਨੈਗੇਟਿਵ ਹੋਣ ਤੋਂ ਬਾਅਦ ਡਿਸਚਾਰਜ ਹੋਏ ਸਨ। ਉਨ੍ਹਾਂਨੇ ਕਿਹਾ ਕਿ ਮੈਂ ਹੁਣ ਇੱਕਦਮ ਠੀਕ ਹਾਂ। ਪ੍ਰੋਟੋਕਾਲ ਦੇ ਹਿਸਾਬ ਤੋਂ ਮੈਨੂੰ ਆਪਣੇ ਆਪਨੂੰ 11 ਅਗਸਤ ਤੱਕ ਕੁਆਰੰਟੀਨ ਕਰਨਾ ਸੀ।ਮੈਨੂੰ ਬੁਖਾਰ ਸੀ ਜਿਸ ਤੋਂ ਬਾਅਦ ਮੈਂ ਦਵਾਈਆਂ ਦੇ ਸਹਾਰੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਫਿਰ ਮੈਨੂੰ ਕੋਰੋਨਾ ਟੈਸਟ ਦੇ ਲਈ ਕਹਿਾ ਗਿਆ ਅਤੇ ਮੈਂ ਕੋਰੋਨਾ ਨਾਲ ਪਾਜੀਟਿਵ ਪਾਇਆ ਗਿਆ। ਇਸ ਤੋਂ ਬਾਅਦ ਮੈਨੂੰ ਜਲਦ ਹਸਤਪਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਹਸਤਪਾਲ ਤੋਂ ਇਲਾਜ ਕਰਵਾਓ , ਡਾਕਟਰ ਤੁਹਾਨੂੰ ਮਾਨੀਟਰ ਕਰਦੇ ਹਨ ਅਤੇ ਇਸ ਦੇ ਚਲਦੇ ਤੁਸੀਂ ਮੁਸ਼ਕਿਲਾਂ ਤੋਂ ਬਚ ਸਕਦੇ ਹੋ।
ਸ਼ਾਹ ਨੇ ਅੱਗੇ ਕਿਹਾ ਕਿ ਤੁਹਾਨੂੰ ਕੋਰੋਨਾ ਨੂੰ ਲੈ ਕੇ ਘਬਰਾਉਣ ਦੀ ਲੋੜ ਨਹੀਂ ਹੈ।ਜੇਕਰ ਤੁਸੀਂ ਅਜਿਹਾ ਕਰਦੇ ਹੋ ਕਿ ਤਾਂ ਇਹ ਤੁਹਾਡੀ ਸਿਹਤ ਦੀਆਂ ਮੁਸ਼ਕਿਲਾਂ ਨੂੰ ਹੋਰ ਵਧਾ ਸਕਦਾ ਹੈ।ਮੇਰੇ ਕੇਸ ਵਿੱਚ ਮੈਂ ਆਪਣੀ ਉਮਰ ਦੇ ਚਲਦੇ ਥੋੜਾ ਟੈਂਸ਼ਨ ਵਿੱਚ ਸੀ ਪਰ ਹੁਣ ਮੈਂ ਬਿਲਕੁਲ ਠੀਕ ਹਾਂ ਅਤੇ ਲੋਕਾਂ ਨੂੰ ਵੀ ਪਾਜੀਟਿਵਿਟੀ ਰਹਿਣ ਦੀ ਸਲਾਹ ਦਵਾਂਗਾ।ਇਸ ਤੋਂ ਪਹਿਲਾਂ ਸ਼ਾਹ ਨੇ ਟਵਿੱਟਰ ਤੇ ਆਪਣੀ ਵਧੀਆ ਸਿਹਤ ਦੇ ਲਈ ਮੈਡਿਕਲ ਸਟਾਫ ਨੂੰ ਧੰਨਵਾਦ ਦਿੱਤਾ ਸੀ।
ਫਿਲਮ ਐਂਡ ਟੀਵੀ ਇੰਸਟੀਟਿਊਟ ਆਫ ਇੰਡੀਆ ਦੇ ਗ੍ਰੈਜੁਏਟ ਸ਼ਾਹ ਪਿਛਲੇ ਚਾਰ ਦਹਾਕਿਆਂ ਤੋਂ ਟੀਵੀ ਅਤੇ ਫਿਲਮਾਂ ਵਿੱਚ ਐਕਟਿਵ ਹਨ।ਉਹ ਕੁੰਦਨ ਸ਼ਾਹ ਦੀ ਫਿਲਮਾਂ ਜਾਨੇ ਭੀ ਦੋ ਯਾਰੋਂ, ਸੂਰਜ ਬੜਜਾਤਿਆ ਦੀ ਫਿਲਮ ਹਮ ਆਪਕੇ ਹੈੰਕੌਨ , ਹਮ ਹਮ ਸਾਥ-ਸਾਥ ਹੈਂ ਅਤੇ ਫਰਾਹ ਖਾਨ ਦੀ ਐਕਸ਼ਨ ਕਾਮੇਡੀ ਮੈਂ ਹੁੰ ਨਾ ਦੇ ਜਰੀਏ ਫੈਨਜ਼ ਦੇ ਵਿੱਚ ਪ੍ਰਸਿੱਧੀ ਹਾਸਿਲ ਕਰ ਚੁੱਕੇ ਹਨ।ਉਹ ਪਿਛਲੀ ਵਾਰ ਸਕ੍ਰੀਨ ਤੇ ਸਾਲ 2017 ਵਿੱਚ ਕਾਮੇਡੀ ਸਾਰਾਭਾਈ vs ਸਾਰਾਭਾਈ ਵਿੱਚ ਨਜ਼ਰ ਆਏ ਸਨ।