ਸ਼ਾਹਰੁਖ ਖਾਨ ਦੀ ਫਿਲਮ ‘ਜਵਾਨ’ ਨੇ ਕਮਾਲ ਕਰ ਦਿੱਤਾ ਹੈ। ਫਿਲਮ ਨੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ‘ਤੇ ਬਾਕਸ ਆਫਿਸ ‘ਤੇ ਤਾਂ ਰਿਕਾਰਡ ਬਣਾਇਆ ਹੀ ਸੀ, ਹੁਣ OTT ਦੀ ਦੁਨੀਆ ਵਿੱਚ ਵੀ ਰਿਕਾਰਡ ਬਣਾ ਦਿੱਤਾ ਹੈ। ਦਰਅਸਲ, ਸ਼ਾਹਰੁਖ ਦੀ ‘ਜਵਾਨ’ OTT ਪਲੇਟਫਾਰਮ ‘ਤੇ ਸਭ ਤੋਂ ਜ਼ਿਆਦਾ ਦੇਖੀ ਜਾਣ ਵਾਲੀ ਫਿਲਮ ਬਣ ਗਈ ਹੈ। ਸ਼ਾਹਰੁਖ ਖਾਨ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ ਤੇ ਉਨ੍ਹਾਂ ਨੇ ਇੱਕ ਸਪੈਸ਼ਲ ਪੋਸਟ ਵਿੱਚ ਦੇਸ਼ ਦੀ ਜਨਤਾ ਦਾ ਧੰਨਵਾਦ ਕੀਤਾ ਹੈ।
ਜਵਾਨ ਫਿਲਮ 7 ਸਤੰਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਸੀ ਤੇ ਉਸਨੇ ਬਾਕਸ ਆਫਿਸ ‘ਤੇ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ। ਇਹ 2023 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ। ਇਸ ਤੋਂ ਇਲਾਵਾ ਹੋਰ ਵੀ ਕਈ ਰਿਕਾਰਡ ਬਣਾਏ। ਜਿਸ ਤੋਂ ਬਾਅਦ ਹੁਣ OTT ‘ਤੇ ਵੀ ‘ਜਵਾਨ’ ਨੇ ਆਪਣਾ ਜਲਵਾ ਦਿਖਾ ਦਿੱਤਾ ਹੈ।
ਇਹ ਵੀ ਪੜ੍ਹੋ: ਸੂਫੀ ਗਾਇਕ ਕੰਵਰ ਗਰੇਵਾਲ ਨੂੰ ਵੱਡਾ ਝਟਕਾ, ਮਾਤਾ ਮਨਜੀਤ ਕੌਰ ਦਾ ਹੋਇਆ ਦਿਹਾਂਤ
ਸ਼ਾਹਰੁਖ ਦੀ ਜਵਾਨ ਨੂੰ 2 ਨਵੰਬਰ ਨੂੰ Netflix ‘ਤੇ ਰਿਲੀਜ਼ ਕੀਤਾ ਗਿਆ ਸੀ ਤੇ ਹੁਣ ਇਹ Netflix ਇੰਡੀਆ ਦੀ ਸਭ ਤੋਂ ਜ਼ਿਆਦਾ ਦੇਖੀ ਜਾਣ ਵਾਲੀ ਫਿਲਮ ਬਣ ਗਈ ਹੈ। ਇਸ ਦੀ ਜਾਣਕਾਰੀ Netflix ਨੇ ਦਿੱਤੀ ਹੈ। ਇਸ OTT ਪਲੇਟਫਾਰਮ ਨੇ ਆਪਣੇ ਟਵਿੱਟਰ ਹੈਂਡਲ ‘ਤੇ ਲਿਖਿਆ, “ਵਿਕਰਮ ਰਾਠੌੜ ਨੇ ਹੁਣ ਸਾਡੇ ਦਿਲਾਂ ‘ਤੇ ਰਿਕਾਰਡ ਕਬਜ਼ਾ ਕਰ ਲਿਆ ਹੈ। ‘ਜਵਾਨ’ ਹੁਣ ਇੰਡੀਆ ਵਿੱਚ Netflix ‘ਤੇ ਸਾਰੀਆਂ ਭਾਸ਼ਾਵਾਂ ਵਿੱਚ ਲਾਂਚ ਦੇ ਪਹਿਲੇ 2 ਹਫਤਿਆਂ ਵਿੱਚ ਸਭ ਤੋਂ ਜ਼ਿਆਦਾ ਦੇਖੀ ਜਾਣ ਵਾਲੀ ਦਿਲਾਂ ਬਣ ਗਈ ਹੈ।
ਦੱਸ ਦੇਈਏ ਕਿ ‘ਜਵਾਨ’ ਨੂੰ Netflix ਇੰਡੀਆ ‘ਤੇ 3.7 ਮਿਲੀਅਨ ਵਿਊਜ਼ ਮਿਲੇ ਹਨ। ਇਸ ਫਿਲਮ ਨੂੰ ਹੁਣ ਤੱਕ ਇੱਕ ਕਰੋੜ ਸੱਠ ਲੱਖ ਘੰਟਿਆਂ ਤੱਕ ਦੇਖਿਆ ਜਾ ਚੁੱਕਿਆ ਹੈ। ਸ਼ਾਹਰੁਖ ਨੇ ‘ਜਵਾਨ’ ਦੀ ਇਸ ਨਵੀਂ ਸਫਲਤਾ ‘ਤੇ ਸਾਰਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ‘ਜਵਾਨ’ ਨੇਟਫਲਿਕਸ ‘ਤੇ ਇੰਡੀਆ ਵਿੱਚ ਸਭ ਤੋਂ ਜ਼ਿਆਦਾ ਦੇਖੀ ਜਾਣ ਵਾਲਾਈ ਫਿਲਮ ਹੈ। ਦਿਲਮ ਦਾ ਐਕਸਟੇਂਡੈਂਡ ਵਰਜਨ ਰਿਲੀਜ਼ ਕਰਨਾ ਫੈਨਜ਼ ਦੇ ਅਟੁੱਟ ਪਿਆਰ ਤੇ ਸਮਰਥਨ ਦੇ ਪ੍ਰਤੀ ਸਾਡਾ ਧੰਨਵਾਦ ਕਰਨ ਦਾ ਇੱਕ ਤਰੀਕਾ ਸੀ।
ਵੀਡੀਓ ਲਈ ਕਲਿੱਕ ਕਰੋ : –