shahrukh home covered plastic:ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ । ਇਸ ਵਾਇਰਸ ਕਾਰਨ ਦੁਨੀਆ ਭਰ ‘ਚ ਲੱਖਾਂ ਦੀ ਗਿਣਤੀ ‘ਚ ਲੋਕ ਆਪਣੀ ਜ਼ਿੰਦਗੀ ਗੁਆ ਚੁੱਕੇ ਹਨ । ਜਦੋਂਕਿ ਕਈ ਲੋਕ ਇਸ ਦੀ ਲਪੇਟ ‘ਚ ਆ ਚੁੱਕੇ ਹਨ । ਦਿੱਲੀ ‘ਚ ਜਿੱਥੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ । ਉੱਥੇ ਮੁੰਬਈ ‘ਚ ਵੀ ਕੋਰੋਨਾ ਮਰੀਜ਼ਾਂ ਦੀ ਰਫਤਾਰ ਵੱਧਦੀ ਜਾ ਰਹੀ ਹੈ ।
ਹੁਣ ਤੱਕ ਕਈ ਸੈਲੀਬ੍ਰੇਟੀ ਵੀ ਇਸ ਦੀ ਲਪੇਟ ‘ਚ ਆ ਚੁੱਕੇ ਜਿਸ ‘ਚ ਬਿੱਗ ਬੀ, ਰੇਖਾ ਦੇ ਘਰ ‘ਚ ਵੀ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ । ਇਨ੍ਹਾਂ ਸਿਤਾਰਿਆਂ ਨੂੰ ਵੇਖਦੇ ਹੋਏ ਹੁਣ ਕਈ ਸੈਲੀਬ੍ਰੇਟੀਜ਼ ਪੂਰੀ ਸਾਵਧਾਨੀ ਵਰਤ ਰਹੇ ਹਨ । ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਨੇ ਆਪਣੇ ਬੰਗਲੇ ਨੂੰ ਪਲਾਸਟਿਕ ਨਾਲ ਕਵਰ ਕਰ ਲਿਆ ਹੈ ।ਉਨ੍ਹਾਂ ਨੇ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਸ਼ਾਇਦ ਇਹ ਕਦਮ ਚੁੱਕਿਆ ਹੈ । ਦੱਸ ਦਈਏ ਕਿ ਸ਼ਾਹਰੁਖ ਖ਼ਾਨ ਆਪਣੇ ਤਿੰਨਾਂ ਬੱਚਿਆਂ ਅਤੇ ਪਤਨੀ ਗੌਰੀ ਦੇ ਨਾਲ ਇਸੇ ਬੰਗਲੇ ‘ਚ ਰਹਿੰਦੇ ਹਨ । ਸ਼ਾਹਰੁਖ ਨੇ ਆਪਣਾ ਪੰਜ ਮੰਜ਼ਿਲਾ ਦਫ਼ਤਰ ਵੀ ਕੋਰੋਨਾ ਮਰੀਜ਼ਾਂ ਦੇ ਇਲਾਜ਼ ਲਈ ਬੀਐੱਮਸੀ ਨੂੰ ਦਿੱਤਾ ਹੈ। ਅਜਿਹਾ ਹੀ ਮੰਨਿਆ ਜਾ ਰਿਹਾ ਹੈ ਕਿ ਸ਼ਾਹਰੁਖ ਨੇ ਕਵਰ ਕੋਰੋਨਾ ਦੇ ਡਰ ਤੋਂ ਨਹੀਂ ਬਲਕਿ ਮੀਂਹ ਦੇ ਡਰ ਤੋਂ ਲਗਾਇਆ ਹੈ।
https://www.instagram.com/p/B_vXiwsFNvU/
ਸ਼ਾਹਰੁਖ ਖਾਨ ਦਾ ਪੂਰਾ ਘਰ ਸਫੇਦ ਰੰਗ ਦੀ ਪਲਾਸਟਿਕ ਨਾਲ ਕਵਰ ਹੈ। ਜਦੋਂ ਤੋਂ WHO ਨੂੰ ਇਹ ਮੰਨਿਆ ਹੈ ਕਿ ਕੋਰੋਨਾ ਵਾਇਰਸ ਹਵਾਵਾਂ ਵਿੱਚ ਵੀ ਹੈ ਸਾਰਿਆਂ ਦਾ ਆਪਣੇ -ਆਪਣੇ ਘਰਾਂ ਵਿੱਚ ਰਹਿਣਾ ਜਰੂਰੀ ਹੈ।ਕੋਰੋਨਾ ਵਾਇਰਸ ਦੇ ਮਾਮਲੇ ਦੇਸ਼ਭਰ ਵਿੱਚ ਵੱਡੀ ਤੇਜੀ ਨਾਲ ਵੱਧ ਰਹੇ ਹਨ। ਸ਼ਾਹਰੁਖ ਖਾਨ ਫੈਮਿਲੀ ਦੇ ਨਾਲ ਘਰ ਵਿੱਚ ਕੁਆਲਿਟੀ ਟਾਈਮ ਸਪੈਂਡ ਕਰ ਰਹੇ ਹਨ। ਉੱਥੇ ਹੀ ਸ਼ਾਹਰੁਖ ਖਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਾਹਰੁਖ ਖਾਨ ਨੇ ਫਿਲਮਾਂ ਤੋਂ ਦੂਰੀ ਬਣਾ ਲਈ ਹੈ। ਉਹ ਸਾਲ 2018 ਵਿੱਚ ਜੀਰੋ ਤੋਂ ਬਾਅਦ ਤੋਂ ਕਿਸੇ ਵੀ ਫਿਲਮ ਵੀ ਨਜ਼ਰ ਨਹੀਂ ਆਏ ਹਨ। ਸ਼ਾਹਰੁਖ ਖਾਨ ਜਲਦ ਹੀ ਅਦਾਕਾਰੀ ਦੇ ਦੁਨੀਆ ਵਿੱਚ ਵਾਪਿਸ ਕਦਮ ਰੱਖਣ ਦੀ ਬੇਰਕਰਾਰ ਹੈ। ਉਹ ਰਾਜਕੁਮਾਰ ਹਿਰਾਨੀ ਦੇ ਨਾਲ ਮਿਲ ਕੇ ਇਮਿਗਰੇਸ਼ਨ ਤੇ ਬਣੀ ਫਿਲਮ ਵਿੱਚ ਕੰਮ ਕਰਦੇ ਨਜ਼ਰ ਆਉਣਗੇ। ਫਿਲਹਾਲ ਇਸਦੀ ਸ਼ੂਟਿੰਗ ਹੋਣਾ ਬਾਕੀ ਹੈ।