shahrukh ranbir arjun name in drugs case:ਇੱਕ ਨਿਜ਼ੀ ਚੈਨਲ ਦੇ ਇਕ ਰਿਪੋਰਟ ਵਿਚ ਦਾਅਵਾ ਕੀਤਾ ਹੈ ਕਿ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੀ ਜਾਂਚ ਵਿਚ ਸ਼ਾਹਰੁਖ ਖਾਨ, ਰਣਬੀਰ ਕਪੂਰ, ਦੀਨੋ ਮੋਰੀਆ ਅਤੇ ਅਰਜੁਨ ਰਾਮਪਾਲ ਦਾ ਨਾਮ ਲਿਆ ਗਿਆ ਹੈ। ਇਸ ‘ਤੇ ਐਨਸੀਬੀ ਨੇ ਕਿਹਾ ਕਿ ਬਿਨਾਂ ਕਿਸੇ ਸਬੂਤ ਦੇ ਐਸਆਰਏ ਬਾਰੇ ਕੁਝ ਖ਼ਬਰਾਂ ਚੱਲ ਰਹੀਆਂ ਹਨ। ਦਰਅਸਲ, ਇੱਕ ਨਿਜ਼ੀ ਚੈਨਲ ਦੀ ਰਿਪੋਰਟ ਦੇ ਮੁਤਾਬਿਕ , ਐਨਸੀਬੀ ਦੇ ਇੱਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਉੱਤੇ ਬਾਲੀਵੁੱਡ ਦੇ ਵੱਡੇ ਨਾਮਾਂ ਦਾ ਖੁਲਾਸਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਮੰਗਲਵਾਰ ਨੂੰ ਕਿਸੀ ਨਿਜੀ ਚੈਨਲ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਨਸ਼ਿਆਂ ਦੇ ਮਾਮਲੇ ਵਿਚ ਐਨਸੀਬੀ ਤਿੰਨ ਸੁਪਰਸਟਾਰਜ਼ ਤੋਂ ਜਲਦੀ ਪੁੱਛਗਿੱਛ ਕਰ ਸਕਦੀ ਹੈ ਜਿਨ੍ਹਾਂ ਨੇ ਦੀਪਿਕਾ ਪਾਦੂਕੋਣ ਨਾਲ ਕੰਮ ਕੀਤਾ ਹੈ। ਇਨ੍ਹਾਂ ਅਦਾਕਾਰਾਂ ਦੇ ਨਾਮ ਐਸ, ਆਰ ਅਤੇ ਏ ਨਾਲ ਸ਼ੁਰੂ ਹੁੰਦੇ ਹਨ। ਤਿੰਨ ਸਿਤਾਰਿਆਂ ਦਾ ਨਾਮ ਕਥਿਤ ਤੌਰ ‘ਤੇ ਨਿਰਮਾਤਾ ਸ਼ਿਤਿਜ ਪ੍ਰਸਾਦ ਨੇ ਲਿਆ ਸੀ।
ਸੂਤਰਾਂ ਦੇ ਅਨੁਸਾਰ, ਏ ਦੇ ਨਾਮ ਨਾਲ ਸ਼ੁਰੂਆਤ ਕਰਨ ਵਾਲੇ ਅਭਿਨੇਤਾ ਨਸ਼ੀਲੇ ਪਦਾਰਥ ਲੈਂਦੇ ਸਨ ਅਤੇ ਸੰਪਰਕ ਵਿੱਚ ਰਹਿੰਦੇ ਲੋਕਾਂ ਨੂੰ ਨਸ਼ਾ ਦਿੰਦੇ ਸਨ। ਦੱਸ ਦੇਈਏ ਕਿ 26 ਸਤੰਬਰ ਨੂੰ ਨਸ਼ਿਆਂ ਦੇ ਮਾਮਲੇ ਵਿਚ ਐਨਸੀਬੀ ਨੇ ਅਦਾਕਾਰਾ ਦੀਪਿਕਾ ਪਾਦੂਕੋਣ, ਸ਼ਰਧਾ ਕਪੂਰ ਅਤੇ ਸਾਰਾ ਅਲੀ ਖਾਨ ਦੇ ਬਿਆਨ ਦਰਜ ਕੀਤੇ ਸਨ। ਉਸੇ ਹੀ ਦਿਨ, ਐਨਸੀਬੀ ਨੇ ਧਰਮ ਪ੍ਰੋਡਕਸ਼ਨ ਦੇ ਕਾਰਜਕਾਰੀ ਨਿਰਮਾਤਾ ਸ਼ਿਤਿਜ ਪ੍ਰਸਾਦ ਨੂੰ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕੀਤਾ ਹੈ। ਏਜੰਸੀ ਇਸ ਮਾਮਲੇ ਵਿਚ ਹੁਣ ਤਕ ਘੱਟੋ ਘੱਟ 18 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਖਾਸ ਗੱਲ ਇਹ ਗੱਲ ਇਹ ਹੈ ਕਿ ਕੇਂਦਰੀ ਏਜੰਸੀ ਐਨਸੀਬੀ ਨੇ ਅਦਾਕਾਰਾ ਰੀਆ ਚੱਕਰਵਰਤੀ ਨੂੰ 9 ਸਤੰਬਰ ਨੂੰ ਗ੍ਰਿਫਤਾਰ ਕੀਤਾ ਸੀ। ਮੰਗਲਵਾਰ ਨੂੰ ਬੰਬੇ ਹਾਈ ਕੋਰਟ ਵਿੱਚ ਰਿਆ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਹੋਈ। ਅਦਾਲਤ ਨੇ ਇਸ ਕੇਸ ਵਿੱਚ ਫੈਸਲਾ ਰਾਖਵਾਂ ਰੱਖ ਲਿਆ ਹੈ। ਰਿਆ ਚੱਕਰਵਰਤੀ ਦੀ ਜ਼ਮਾਨਤ ਦਾ ਵਿਰੋਧ ਕਰਦਿਆਂ, ਐਨਸੀਬੀ ਨੇ ਕਿਹਾ ਕਿ ਅਦਾਕਾਰਾ ਅਤੇ ਉਸ ਦਾ ਭਰਾ ਸ਼ੌਵਿਕ ਚੱਕਰਵਰਤੀ ‘ਮਸ਼ਹੂਰ ਸ਼ਖਸੀਅਤਾਂ ਅਤੇ ਨਸ਼ਾ ਸਪਲਾਈ ਕਰਨ ਵਾਲਿਆਂ ਨਾਲ ਜੁੜੇ ਨਸ਼ਿਆਂ ਦੇ ਸਰਗਰਮ ਸਮੂਹ ਦੇ ਮੈਂਬਰ’ ਸਨ। ਸੁਸ਼ਾਂਤ ਸਿੰਘ ਰਾਜਪੂਤ ਦੀ 14 ਜੂਨ ਨੂੰ ਹੋਈ ਮੌਤ ਤੋਂ ਬਾਅਦ ਨਸ਼ਿਆਂ ਨਾਲ ਜੁੜੇ ਮਾਮਲੇ ਸਾਹਮਣੇ ਆਏ ਸਨ। ਸੀਬੀਆਈ ਸੁਸ਼ਾਂਤ ਮਾਮਲੇ ਦੀ ਜਾਂਚ ਕਰ ਰਹੀ ਹੈ। ਸੋਮਵਾਰ ਨੂੰ ਏਮਜ਼ ਨੇ ਆਪਣੀ ਸ਼ੁਰੂਆਤੀ ਰਿਪੋਰਟ ਸੀਬੀਆਈ ਨੂੰ ਸੌਂਪੀ ਹੈ।