Sharman joshi father no more:ਅਦਾਕਾਰ ਸ਼ਰਮਨ ਜੋਸ਼ੀ ਦੇ ਪਿਤਾ ਅਤੇ ਗੁਜਰਾਤੀ ਥੀਏਟਰ ਦੀ ਦੁਨੀਆਂ ਵਿੱਚ ਅਦਾਕਾਰ ਅਤੇ ਨਿਰਦੇਸ਼ਕ ਦੇ ਰੂਪ ਵਿੱਚ ਆਪਣੀ ਪਹਿਚਾਣ ਰੱਖਣ ਵਾਲੇ ਅਰਵਿੰਦ ਜੋਸ਼ੀ ਦਾ ਅੱਜ ਸਵੇਰੇ ਤਰਕੀਬਨ 3:00 ਵਜੇ ਮੁੰਬਈ ਦੇ ਜੁਹੂ ਸਥਿਤ ਨਾਨਾਵਟੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ [ ਉਹ 84 ਸਾਲ ਦੇ ਸਨ ਅਤੇ ਉਮਰ ਸਬੰਧੀ ਬਿਮਾਰੀਆਂ ਤੋਂ ਜੂਝ ਰਹੇ ਸਨ। ਅਦਾਕਾਰ ਅਤੇ ਅਰਵਿੰਦ ਜੋਸ਼ੀ ਨੇ ਕੁੜਮ ਪ੍ਰੇਮ ਚੋਪੜਾ ਨੇ ਕਿਸੀ ਨਿਜੀ ਚੈਨਲ ਨੂੰ ਓਹਨਾ ਦੇ ਮੌਤ ਦੀ ਪੁਸ਼ਟੀ ਕੀਤੀ।
ਅਰਵਿੰਦ ਜੋਸ਼ੀ ਨੇ ਕਈ ਹਿੱਟ ਗੁਜਰਾਤੀ ਫ਼ਿਲਮਾਂ ਵਿੱਚ ਕੰਮ ਕੀਤਾ। ਪਰ ਉਹਨਾਂ ਦੀ ਪਹਿਚਾਣ ਗੁਜਰਾਤੀ ਨਾਟਕਾਂ ਵਿੱਚ ਅਦਾਕਾਰੀ ਕਰਨ ਅਤੇ ਗੁਜਰਾਤੀ ਨਾਟਕਾਂ ਦੇ ਨਿਰਦੇਸ਼ਕ ਦੇ ਤੌਰ ਤੇ ਬਣੀ। ਜੇਕਰ ਇਸ ਨਾਲ ਹਿੰਦੀ ਫ਼ਿਲਮਾਂ ਦੀ ਗੱਲ ਕਰੀਏ ਤਾਂ ਅਰਵਿੰਦ ਜੋਸ਼ੀ ਨੇ ਇਤੇਫਾਕ , ਸ਼ੋਲੇ , ਅਪਮਾਨ ਕੀ ਆਗ , ਖਰੀਦਾਰ , ਠਿਕਾਣਾ ਨਾਮ ਵਰਗੀਆਂ ਕਈ ਫ਼ਿਲਮਾਂ ਵਿੱਚ ਸਹਾਇਕ ਕਲਾਕਾਰ ਦੇ ਤੌਰ ਤੇ ਛੋਟੀ-ਛੋਟੀ ਭੂਮਿਕਾਵਾਂ ਵੀ ਨਿਭਾਇਆਂ ਸਨ. ਉਹਨਾਂ ਨੇ ਕਈ ਹਿੰਦੀ ਸੀਰੀਅਲ ਵਿੱਚ ਵੀ ਕੰਮ ਕੀਤਾ ਸੀ।
ਅਰਵਿੰਦ ਜੋਸ਼ੀ ਦੇ ਕੁੜਮ ਅਤੇ ਮੰਨੇ ਪ੍ਰਮੰਨੇ ਅਦਾਕਾਰ ਪ੍ਰੇਮ ਚੋਪੜਾ ਨੇ ਮੀਡਿਆ ਨਾਲ ਗੱਲ ਬਾਤ ਦੌਰਾਨ ਕਿਹਾ ” ਅਰਵਿੰਦ ਇੱਕ ਬਹੁਤ ਹੀ ਨੇਕਦਿਲ ਇਨਸਾਨ ਸੀ। ਉਹ ਪਿਛਲੇ 2 ਹਫਤਿਆਂ ਤੋਂ ਨਾਨਾਵਤੀ ਹਸਪਤਾਲ ਵਿਚ ਭਰਤੀ ਸਨ। ਉਮਰ ਸੰਬੰਧੀ ਕਈ ਬਿਮਾਰੀਆਂ ਨਾਲ ਜੁੜੀ ਮੁਸ਼ਕਲਾਂ ਦੇ ਕਾਰਨ ਓਹਨਾ ਦੀ ਤਬੀਯਤ ਕਾਫੀ ਖਰਾਬ ਹੋ ਗਈ ਸੀ ਅਤੇ ਇਸਲਈ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ ਸੀ। ਗੁਜਰਾਤੀ ਥੀਏਟਰ ਵਿੱਚ ਉਹਨਾਂ ਦੀ ਨਿਭਾਈ ਗਈ ਭੂਮਿਕਾ ਅਤੇ ਕੰਮ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਅਰਵਿੰਦ ਜੋਸ਼ੀ ਦਾ ਅੰਤਿਮ ਸਸਕਾਰ ਅੱਜ ਮੁੰਬਈ ਦੇ ਵਿਲੇ ਪਾਰਲੇ ਸਥਿਤ ਸ਼ਮਸ਼ਾਨ ਭੂਮੀ ਵਿੱਚ ਹਿੰਦੂ ਰੀਤੀ ਰਿਵਾਜਾਂ ਦੇ ਨਾਲ ਸਵੇਰੇ 11:00 ਅਤੇ 12:00 ਦੇ ਵਿੱਚ ਕੀਤਾ ਜਾਵੇਗਾ। ਉਹ ਆਪਣੇ ਪਿੱਛੇ ਪਤਨੀ , ਬੇਟੇ ਸ਼ਰਮਨ ਜੋਸ਼ੀ ਅਤੇ ਮਾਨਸੀ ਜੋਸ਼ੀ ਰਾਏ ਨੂੰ ਛੱਡ ਗਏ ਹਨ. ਮਾਨਸੀ ਵੀ ਟੇਲੀਵਿਜਨ ਵਿੱਚ ਐਕਟਿੰਗ ਦੀ ਦੁਨੀਆਂ ਦਾ ਇੱਕ ਮੰਨਿਆ ਪ੍ਰਮੰਨਿਆ ਨਾਮ ਹੈ।