sharry mann birthday special:ਸ਼ੈਰੀ ਮਾਨ ਅੱਜ ਦੀ ਯੰਗ ਜਨਰੇਸ਼ਨ ਦਾ ਮੋਸਟ ਫੈਵਰਟ ਗਾਇਕ ਹੈ।ਜਿੰਨੀ ਵੱਡੀ ਉਸਦੀ ਗਾਇਕੀ ਹੈ।ਉਨਾਂ ਹੀ ਵੱਡਾ ਉਸਦਾ ਸੰਘਰਸ਼ ਹੈ।ਸ਼ੈਰੀ ਦਾ ਜਨਮ 12 ਸਤੰਬਰ 1982 ਨੂੰ ਸਰਦਾਰ ਬਲਬੀਰ ਸਿੰਘ ਅਤੇ ਸਰਦਾਰਨੀ ਹਰਮੇਲ ਕੌਰ ਦੇ ਘਰ ਮੋਹਾਲੀ ਵਿਖੇ ਹੋਇਆ।ਸ਼ੈਰੀ ਮਾਨ ਦਾ ਜੱਦੀ ਪਿੰਡ ਘੱਲ ਖੁਰਦ ਜਿਲ੍ਹਾ ਫਿਰੋਜ਼ਪੁਰ ਵਿੱਚ ਪੈਂਦਾ ਹੈ। ਮਾਨ ਨੇ ਦਸਵੀ ਤੱਕ ਦੀ ਪ੍ਹੜਾਈ ਮੋਹਾਲੀ ਤੋ ਕੀਤੀ।ਅਤੇ ਉਸਦੇ ਬਾਅਦ ਦੀ ਪ੍ਹੜਾਈ ਐਸਜੀਜੀਐਸ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 35 ਚੰਡੀਗੜ੍ਹ ਤੋਂ ਪ੍ਰਾਪਤ ਕੀਤੀ। ਸ਼ੈਰੀ ਨੇ ਆਪਣੀ ਇੰਜੀਨੀਅਰਿੰਗ ਦੀ ਪ੍ਹੜਾਈ ਰੋਡੇ ਲੰਡੇ ਕਾਲਜ ਤੋਂ ਕੀਤੀ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਵਾਪਸ ਮੋਹਾਲੀ ਆ ਗਿਆ।ਸ਼ੈਰੀ ਮਾਨ ਨੂੰ ਗਾਉਣ ਦਾ ਬਹੁਤ ਸ਼ੌਂਕ ਸੀ। ਇਸ ਲਈ ਉਹ ਹਮੇਸ਼ਾ ਆਪਣੇ ਵਿਹਲੇ ਸਮੇਂ ਵਿਚ ਗਾਇਆ ਕਰਦਾ ਸੀ। ਉਹ ਪਾਰਟੀਆਂ ਅਤੇ ਆਪਣੇ ਦੋਸਤਾਂ ਦੀਆਂ ਮਹਿਿਫਲ਼ਾਂ ਵਿਚ ਖੂਬ ਗਾਣਾ ਵਜਾਣਾ ਕਰਦਾ ਸੀ।ਸ਼ੈਰੀ ਦੇ ਦੋਸਤਾਂ ਨੂੰ ਉਸਦੀ ਆਵਾਜ਼ ਬਹੁਤ ਵਧੀਆ ਲਗਦੀ।ਜਿਸ ਕਰਕੇ ਉਸਦੇ ਦੋਸਤਾਂ ਨੇ ਸ਼ੈਰੀ ਨੂੰ ਪ੍ਰੋਫੈਸ਼ਨਲ ਗਾਇਕ ਬਣਨ ਲਈ ਉਤਸ਼ਾਹਿਤ ਕੀਤਾ। ਪਰ ਉਸ ਸਮੇਂ ਸ਼ੈਰੀ ਨੇ ਗਾਇਕੀ ਨੂੰ ਆਪਣੇ ਕਰੀਅਰ ਦੇ ਤੌਰ ਨਹੀਂ ਚੁਣਿਆ ਸੀ।ਉਸਦੇ ਬਾਅਦ ਸ਼ੈਰੀ ਨੇ ਬਹੁਤ ਸਾਰੀਆਂ ਮਿਉੂਜ਼ਿਕ ਕੰਪਨੀਆਂ ਦੇ ਚੱਕਰ ਲਗਾਏ ਪਰ ਕਿਤੇ ਵੀ ਗੱਲ ਨਾ ਬਣੀ।ਇੱਕ ਵਾਰ ਸ਼ੈਰੀ ਮਾਨ ਕਿਸੇ ਮਿਊਜਿਕ ਪ੍ਰੋਡਿਊਸਰ ਕੋਲ ਮਿਲਣ ਲਈ ਗਿਆ।ਪਰ ਵਾਪਿਸ ਆਉਣ ਲਈ ਉਸ ਕੋਲ ਪੈਸੇ ਨਹੀ ਸਨ।ਜਿਸ ਕਾਰਨ ਉਸਨੂੰ ਬੱਸ ਦੀ ਛੱਤ ਦੇ ਸਫਰ ਕਰਨਾ ਪਿਆ।ਅਤੇ ਉਸ ਸਮੇਂ ਠੰਡ ਵੀ ਕੜਾਕੇ ਦੀ ਪੈ ਰਹੀ।ਜਿਸਦੇ ਬਾਅਦ ਸ਼ੈਰੀ ਮਾਨ ਇਹ ਮਹਿਸੂਸ ਕੀਤਾ ਕਿ ਪੈਸੇ ਬਿਨਾਂ ਗੱਲ ਨਹੀ ਬਣੇਗੀ।ਇਸ ਲਈ ਉਸਨੇ ਨਾਲ-ਨਾਲ ਕਾਲ ਸੈਂਟਰ ਵਿੱਚ ਨੌਕਰੀ ਵੀ ਕਰਨੀ ਸੁਰੂ ਕੀਤੀ।ਅਤੇ ਇਸਦੇ ਬਾਅਦ ਉਸਨੇ ਖੁਦ ਵੀ ਗੀਤ ਲਿਖਣੇ ਸੁਰੂ ਕੀਤੇ।ਜਦੋਂ ਉਹ ਆਪਣਾ ਗੀਤ ਯਾਰ ਅਣਮੁੱਲੇ ਲੈ ਕੇ ਕਈ ਕੰਪਨੀਆਂ ਕੋਲ ਗਏ ਤਾਂ ਸਭ ਨੇ ਅਣਸੁਣਿਆ ਕਰ ਦਿੱਤਾ।ਜਿਸਦੇ ਬਾਅਦ ਉਸਨੇੇ ਇਹ ਗੀਤ ਇੰਟਰਨੈਟ ਉੱਪਰ ਪਾ ਦਿੱਤਾ।ਅਤੇ ਇਹ ਗੀਤ ਰਾਤੋ-ਰਾਤ ਇੰਨਾ ਵਾਇਰਲ ਹੋਇਆ ਕਿ ਇਸਨੇ ਸ਼ੈਰੀ ਮਾਨ ਨੂੰ ਪੰਜਾਬੀ ਇੰਡਸਟਰੀ ਦਾ ਸੁਪਰਸਟਾਰ ਬਣਾ ਦਿੱਤਾ।2011 ਵਿੱਚ ਉਸਨੇ ਆਪਣੀ ਐਲਬਮ ਯਾਰ ਅਣਮੁੱਲੇ ਰਿਲੀਜ਼ ਕੀਤੀ।ਜਿਸ ਵਿੱਚ 14 ਟਰੈਕ ਸਨ।
ਕਰੀਬ 2 ਸਾਲ ਦੇ ਬਾਅਦ ਯਾਰ ਅਣਮੁੱਲੇ ਦੀ ਇੱਕ ਅੇਲਬਮ ਆਟੇ ਦੀ ਚਿੜੀ ਆਈ ਇਸ ਐਲਬਮ ਦਾ ਹਰ ਇੱਕ ਨੌਜਵਾਨ ਪੀੜ੍ਹੀ ਦੇ ਮੂੰਹ ਤੇ ਚੜ੍ਹ ਗਿਆ। ਇਸ ਤੋਂ ਬਾਅਦ ਉਸਨੇ ਕਈ ਪੰਜਾਬੀ ਗਾਣੇ ਜਿਵੇਂ ਪੂਜਾ ਕਿਵੇਂ ਆਂ, ਕੱਲਾ ਚੰਨ੍ਹ, ‘ਲਾਲ ਸੂਹੇ ਲਹਿੰਗੇ ਵਾਲੀਏ’,ਤਿੰਨ ਪੈਗ,ਹੋਸਟਲ,ਵੱਡਾ ਬਾਈ, ਆਦਿ ਗਾਏ।ਗਾਇਕੀ ਤੋਂ ਬਾਅਦ ਸ਼ੈਰੀ ਮਾਨ ਨੇ ਫਿਲਮਾਂ ਵਿੱਚ ਵੀ ਆਪਣੀ ਐਂਟਰੀ ਮਾਰੀ।ਅਤੇ 2013 ਵਿੱਚ ਆਈ ਫਿਲਮ ‘ਓਏ ਹੋਏ ਪਿਆਰ ਹੋ ਗਿਆ’ ਨਾਲ ਉਸਨੇ ਆਪਣੇ ਅਭਿਨੈ ਦੀ ਸ਼ੁਰੂਆਤ ਕੀਤਾ। ਫਿਲਮ ਬਾਕਸ ਆਫਿਸ ‘ਤੇ ਵਧੀਆ ਨਹੀਂ ਰਹੀ।ਜਿਸਦੇ ਬਾਅਦ ਉਸਨੇ ਇੱਕ ਹੋਰ ਫਿਲਮ ਇਸ਼ਕ ਗਰਾਰੀ ਕੀਤੀ ਜਿਸਦਾ ਪ੍ਰਦਰਸ਼ਨ ਵੀ ਕੋਈ ਬਹੁਤਾ ਵਧੀਆਂ ਨਹੀ ਰਿਹਾ।ਇਹਨਾਂ ਦੋ ਫਿਲਮਾਂ ਤੋ ਬਾਅਦ ਸ਼ੈਰੀ ਮਾਨ ਨੇ ਕਾਫੀ ਸਮਾਂ ਫਿਲਮਾਂ ਤੋ ਦੂਰੀ ਬਣਾਈ ਰੱਖੀ।ਅਤੇ ਫਿਰ ਮੈਰਿਜ ਪੇਲੈਸ ਫਿਲਮ ਨਾਲ ਬਤੌਰ ਐਕਟਰ ਵੀ ਆਪਣੀ ਪਛਾਣ ਬਣਾਈ।ਹਮੇਸ਼ਾ ਕੰਟਰੋਵਰਸ਼ੀਜ਼ ਤੋ ਦੂਰ ਰਹਿਣ ਵਾਲੇ ਸ਼ੈਰੀ ਮਾਨ ਦਾ ਅੱਜ ਹੈਪੀ ਬਰਥਡੇ ਹੈ।ਅਤੇ ਇਸ ਖਾਸ ਦਿਨ ਮੌਕੇ ਸਾਡੇ ਵੱਲੋਂ ਸ਼ੈਰੀ ਮਾਨ ਨੂੰ ਢੇਰ ਸਾਰੀਆਂ ਮੁਬਾਰਕਾ ।ਪ੍ਰਮਾਤਮਾ ਕਰੇ ਉਹ ਹਮੇਸ਼ਾ ਸਫਲਤਾ ਦੀ ਘੋੜੇ ਤੇ ਸਵਾਰ ਰਹੇ ਅਤੇ ਖੂਬ ਤਰੱਕੀਆਂ ਕਰੇ।