shilpa age 45 mother:ਅਦਾਕਾਰਾ ਸ਼ਿਲਪਾ ਸ਼ੈੱਟੀ ਦਾ ਕਹਿਣਾ ਹੈ ਕਿ 45ਦੀ ਉਮਰ ਵਿੱਚ ਮਾਂ ਬਣਨਾ ਅਤੇ ਇਸ ਦੇ ਨਾਲ ਹੀ ਨਵ ਜਨਮੀ ਬੱਚੀ ਦੀ ਜ਼ਿੰਮੇਵਾਰੀ ਲੈਣ ਲਈ ਜਜ਼ਬੇ ਦੀ ਜ਼ਰੂਰਤ ਹੈ । ਉਸ ਨੇ ਕਿਹਾ ਕਿ ਇਸ ਉਮਰ ਵਿੱਚ ਮਾਂ ਬਣਨਾ ਸੁਫ਼ਨੇ ਵਾਂਗ ਹੈ । ਸ਼ਿਲਪਾ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ 45 ਦੀ ਉਮਰ ਵਿੱਚ ਬੱਚੇ ਨੂੰ ਸੰਭਾਲਣ ਲਈ ਗਟਸ ਦੀ ਜ਼ਰੂਰਤ ਹੁੰਦੀ ਹੈ । ਮਾਂ ਬਣਨ ਤੋਂ ਬਾਅਦ ਕੁਝ ਦਿਨ ਤਾਂ ਤੁਸੀਂ ਦੁੱਧ ਹੀ ਪਿਲਾਉਂਦੇ ਰਹਿੰਦੇ ਹੋ ਤੇ ਥਕੇ ਹੋਏ ਮਹਿਸੂਸ ਕਰਦੇ ਹੋ । ਤੁਸੀਂ ਇੱਕ ਗਾਂ ਵਾਂਗ ਮਹਿਸੂਸ ਕਰਦੇ ਹੋ । ਇਸ ਦੌਰਾਨ ਮੈਂ ਡਿਪਰੈਸ਼ਨ ਵਿੱਚ ਵੀ ਰਹੀ , ਪਰ ਦੋ ਹਫਤਿਆਂ ਵਿੱਚ ਮੈਂ ਇਸ ਤੇ ਕਾਬੂ ਪਾ ਲਿਆ’ । ਸ਼ਿਲਪਾ ਸ਼ੈੱਟੀ ਨੇ ਕਿਹਾ ਕਿ ਉਸ ਦੀ ਬੇਟੀ ਪ੍ਰੀਮੈਚਓਰ ਬੇਬੀ ਹੈ, ਉਸ ਨੂੰ ਘਰ ਲਿਆਉਣ ਲਈ ਗੁਪ ਚੁੱਪ ਤਰੀਕੇ ਨਾਲ ਜਾਣਾ ਪਿਆ ।
ਅਦਾਕਾਰਾ ਸ਼ਿਲਪਾ ਸ਼ੈੱਟੀ ਦਾ ਕਹਿਣਾ ਹੈ ਕਿ 45ਦੀ ਉਮਰ ਵਿੱਚ ਮਾਂ ਬਣਨਾ ਅਤੇ ਇਸ ਦੇ ਨਾਲ ਹੀ ਨਵ ਜਨਮੀ ਬੱਚੀ ਦੀ ਜ਼ਿੰਮੇਵਾਰੀ ਲੈਣ ਲਈ ਜਜ਼ਬੇ ਦੀ ਜ਼ਰੂਰਤ ਹੈ । ਉਸ ਨੇ ਕਿਹਾ ਕਿ ਇਸ ਉਮਰ ਵਿੱਚ ਮਾਂ ਬਣਨਾ ਸੁਫ਼ਨੇ ਵਾਂਗ ਹੈ । ਸ਼ਿਲਪਾ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ 45 ਦੀ ਉਮਰ ਵਿੱਚ ਬੱਚੇ ਨੂੰ ਸੰਭਾਲਣ ਲਈ ਗਟਸ ਦੀ ਜ਼ਰੂਰਤ ਹੁੰਦੀ ਹੈ । ਮਾਂ ਬਣਨ ਤੋਂ ਬਾਅਦ ਕੁਝ ਦਿਨ ਤਾਂ ਤੁਸੀਂ ਦੁੱਧ ਹੀ ਪਿਲਾਉਂਦੇ ਰਹਿੰਦੇ ਹੋ ਤੇ ਥਕੇ ਹੋਏ ਮਹਿਸੂਸ ਕਰਦੇ ਹੋ । ਤੁਸੀਂ ਇੱਕ ਗਾਂ ਵਾਂਗ ਮਹਿਸੂਸ ਕਰਦੇ ਹੋ । ਇਸ ਦੌਰਾਨ ਮੈਂ ਡਿਪਰੈਸ਼ਨ ਵਿੱਚ ਵੀ ਰਹੀ , ਪਰ ਦੋ ਹਫਤਿਆਂ ਵਿੱਚ ਮੈਂ ਇਸ ਤੇ ਕਾਬੂ ਪਾ ਲਿਆ’ । ਸ਼ਿਲਪਾ ਸ਼ੈੱਟੀ ਨੇ ਕਿਹਾ ਕਿ ਉਸ ਦੀ ਬੇਟੀ ਪ੍ਰੀਮੈਚਓਰ ਬੇਬੀ ਹੈ, ਉਸ ਨੂੰ ਘਰ ਲਿਆਉਣ ਲਈ ਗੁਪ ਚੁੱਪ ਤਰੀਕੇ ਨਾਲ ਜਾਣਾ ਪਿਆ ।
ਇਸ ਤੋਂ ਬਾਅਦ ਦੇਸ਼ ਭਰ ਵਿੱਚ ਲਾਕਡਾਊਨ ਲੱਗ ਗਿਆ । ਇਸ ਨਾਲ ਕੁਝ ਰਾਹਤ ਮਿਲੀ । ਘਰ ਵਿੱਚ ਰਹਿਣ ਕਰਕੇ ਬੇਟੀ ਨਾਲ ਸਮਾਂ ਬਿਤਾਉੇਣ ਦਾ ਮੌਕਾ ਮਿਲਿਆ । ਜਿਕਰਯੋਗ ਹੈ ਕਿ 15 ਫਰਵਰੀ ਨੂੰ ਸ਼ਿਲਪਾ ਆਪਣੇ ਬੇਟੀ ਸਮਿਸ਼ਾ ਨੂੰ ਘਰ ਲੈ ਕੇ ਆਈ ਸੀ । ਉਸ ਦਾ ਨਾਂਅ ਸਮਿਸ਼ਾ ਰੱਖਿਆ ਗਿਆ ਸੀ । ਤੁਹਾਨੂੰ ਦੇਈਏ ਕਿ ਹਾਲ ਕਿ ਵਿੱਚ ਸ਼ਿਲਪਾ ਸ਼ੈੱਟੀ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਸੀ ਜਿਸ ਵਿੱਚ ਉਹ ਕਹਿੰਦੇ ਨਜ਼ਰ ਆ ਰਹੀ ਸੀ ਕਿ ਕੁੜੀ ਦੇ ਪੰਜ ਮਹੀਨੇ ਹੋਣ ਤੋਂ ਬਾਅਦ ਉਨ੍ਹਾਂ ਦੇ ਕਮਰ ਵਿੱਚ ਦਰਦ ਰਹਿਣ ਲੱਗੀ ਹੈ।ਇਸ ਦੇ ਲਈ ਉਨ੍ਹਾਂ ਨੇ ਇੱਕ ਵੀਡੀਓ ਪੋਸਟ ਕਰ ਉਨ੍ਹਾਂ ਨੇ ਦੱਸਿਆ ਕਿ ਕਮਰ ਦਰਦ ਵਿੱਚ ਆਰਾਮ ਪਾਉਣ ਵਿੱਚ ਯੋਗ ਨੇ ਉਨ੍ਹਾਂ ਦਾ ਕਿੰਨਾ ਸਥ ਦਿੱਤਾ। ਇਸਦੇ ਇਲਾਵਾ ਸ਼ਿਲਪਾ ਸ਼ੈੱਟੀ ਨੇ ਮੌਜੂਦਾ ਸਮੇਂ ਨੂੰ ਆਪਣੇ ਲਈ ਕੀਮਤੀ ਮੰਨਦੇ ਕਿਉਕਿ ਉਨ੍ਹਾਂ ਨੂੰ ਬੇਟੇ ਵਿਆਨ ਅਤੇ ਨੰਨੀ ਪਰੀ ਸਮੀਸ਼ਾ ਦੇ ਨਾਲ ਚੰਗਾ ਸਮਾਂ ਬਤੀਤ ਕਰਨ ਦਾ ਮੌਕਾ ਮਿਲਿਆ। ਆਪਣੀ ਬੇਟੀ ਨੂੰ ਲੈ ਕੇ ਸ਼ਿਲਪਾ ਨੇ ਕਿਹਾ ਸੀ ਕਿ ਸਮੀਸ਼ਾ ਦਾ ਜਨਮ ਤੋਂ ਪਹਿਲਾਂ ਮੈਂ ਪੰਦਰਾਹ ਦਿਨਾਂ ਦਾ ਆਫ ਲੈ ਲਿਆ ਸੀ ਅਤੇ ਇਨ੍ਹਾਂ ਦਿਨੀੰਂ ਮੈਂ ਸਮੀਸ਼ਾ ਦੇ ਨਾਲ ਜਿਆਦਾ ਤੋਂ ਜਿਆਦਾ ਸਮਾਂ ਬਤੀਤ ਕਰ ਰਹੀ ਹਾਂ , ਪਿਛਲੇ ਕੁੱਝ ਮਹੀਨੇ ਤੋਂ ਮੈਂ ਬਸ ਉਸ ਨਾਲ ਰਹਿੰਦੀ ਹਾਂ , ਕਦੇ ਮਸਾਜ ਕਰਦੀ ਹਾਂ ਤੇ ਕਦੇ ਖਿਡਾਉਦੀ ਹਾਂ।