sonu cow sold smartphone:ਸੋਨੂੰ ਸੂਦ ਲਗਾਤਾਰ ਲੋੜਵੰਦ ਲੋਕਾਂ ਦੀ ਮਦਦ ਕਰ ਰਹੇ ਹਨ । ਸੋਨੂੰ ਸੂਦ ਲੋਕਾਂ ਨੂੰ ਹਰ ਤਰ੍ਹਾਂ ਦੀ ਮਦਦ ਦੇ ਰਹੇ ਹਨ । ਕੁਝ ਲੋਕਾਂ ਨੂੰ ਉਹ ਆਪਣੇ ਖਰਚੇ ਤੇ ਉਹਨਾਂ ਦੇ ਘਰ ਪਹੁੰਚਾ ਰਹੇ ਹਨ ਤੇ ਕੁਝ ਲੋਕਾਂ ਦੀ ਉਹ ਪੈਸੇ ਨਾਲ ਮਦਦ ਕਰ ਰਹੇ ਹਨ ।ਇਸ ਸਭ ਦੇ ਚਲਦੇ ਇੱਕ ਵਿਅਕਤੀ ਨੇ ਇੱਕ ਖ਼ਬਰ ਸਾਂਝੀ ਕੀਤੀ ਕਿ ਕਿਸੇ ਨੇ ਆਪਣੇ ਪੁੱਤਰ ਦੀ ਆਨਲਾਈਨ ਸਿੱਖਿਆ ਲਈ ਆਪਣੀ ਗਾਂ ਵੇਚ ਕੇ ਸਮਾਰਟਫੋਨ ਖਰੀਦਿਆ।
ਜਿਵੇਂ ਹੀ ਸੋਨੂੰ ਸੂਦ ਨੇ ਇਹ ਖ਼ਬਰ ਵੇਖੀ, ਉਹ ਹਰਕਤ ਵਿਚ ਆ ਗਏ ਅਤੇ ਟਵੀਟ ਕੀਤਾ।ਇਹ ਸ਼ਖਸ ਪਾਲਮਪੁਰ ਦਾ ਵਸਨੀਕ ਹੈ ਅਤੇ ਉਸਨੇ ਆਪਣੀ ਗਾਂ ਨੂੰ ਛੇ ਹਜ਼ਾਰ ਰੁਪਏ ਵਿੱਚ ਵੇਚਿਆ ਕਿਉਂਕਿ ਅਧਿਆਪਕਾਂ ਨੇ ਕਿਹਾ ਸੀ ਕਿ ਜੇ ਉਨ੍ਹਾਂ ਦੇ ਬੱਚੇ ਪੜ੍ਹਾਈ ਜਾਰੀ ਰੱਖਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇੱਕ ਸਮਾਰਟਫੋਨ ਦੀ ਜ਼ਰੂਰਤ ਹੋਏਗੀ।
https://www.instagram.com/p/CC_VYYCgF99/
ਇਸ ਤੋਂ ਬਾਅਦ ਉਸਨੇ ਬਹੁਤ ਕੋਸ਼ਿਸ਼ ਕੀਤੀ ਪਰ ਪੈਸਾ ਇਕੱਠਾ ਨਹੀਂ ਕਰ ਸਕਿਆ ਅਤੇ ਆਖਰਕਾਰ ਉਸਨੇ ਆਪਣੀ ਗਾਂ ਵੇਚ ਦਿੱਤੀ। ਹੁਣ ਸੋਨੂੰ ਸੂਦ ਇਸ ਸ਼ਖਸ ਦੀ ਮਦਦ ਕਰਨਾ ਚਾਹੁੰਦੇ ਹਨ ਤੇ ਉਹਨਾਂ ਉਸ ਦੀ ਡੀਟੇਲ ਮੰਗੀ ਹੈ ।ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ । ਹੁਣ ਤੱਕ ਇਸ ਵਾਇਰਸ ਦੀ ਲਪੇਟ ‘ਚ ਆਉਣ ਨਾਲ ਵੱਡੀ ਗਿਣਤੀ ‘ਚ ਲੋਕ ਆਪਣੀ ਜਾਨ ਗੁਆ ਚੁੱਕੇ ਹਨ । ਅਜਿਹੇ ‘ਚ ਕਈ ਲੋਕ ਹਨ ਜੋ ਜਿੱਥੇ ਸਨ, ਉਥੇ ਹੀ ਫਸ ਗਏ ਸਨ। ਜਿਨ੍ਹਾਂ ਦੀ ਮਦਦ ਦਾ ਬੀੜਾ ਅਦਾਕਾਰ ਸੋਨੂੰ ਸੂਦ ਨੇ ਚੁੱਕਿਆ ਹੈ । ਸੋਨੂੰ ਸੂਦ ਕਿਰਗਿਸਤਾਨ ‘ਚ ਫਸੇ ਭਾਰਤੀ ਨਾਗਰਿਕਾਂ ਦੀ ਮਦਦ ਲਈ ਅੱਗੇ ਆਏ ਹਨ ।
ਉਨ੍ਹਾਂ ਨੇ ਕੁਝ ਭਾਰਤੀ ਵਿਦਿਆਰਥੀਆਂ ਨੂੰ ਏਅਰ ਲਿਫਟ ਕੀਤਾ ਹੈ । ਸੋਨੂੰ ਸੂਦ 1500 ਵਿਦਿਆਰਥੀਆਂ ਨੂੰ ਦੇਸ਼ ‘ਚ ਬੁਲਾ ਰਹੇ ਨੇ ।ਆਉਣ ਵਾਲੇ ਦਿਨਾਂ ‘ਚ 9 ਦੇ ਕਰੀਬ ਫਲਾਈਟਸ ਇਨ੍ਹਾਂ ਵਿਦਿਆਰਥੀਆਂ ਦੇਸ਼ ਵਾਪਸ ਲਿਆਉਣ ਲਈ ਉਡਾਣ ਭਰਨਗੀਆਂ ।ਇਸ ਸਬੰਧੀ ਸੋਨੂੰ ਸੂਦ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਉਹ ਬੇਹੱਦ ਖੁਸ਼ੀ ਮਹਿਸੂਸ ਕਰ ਰਹੇ ਹਨ ਕਿਉਂਕਿ ਕਿਰਗਿਸਤਾਨ ਤੋਂ ਵਾਰਾਣਸੀ ਲਈ ਪਹਿਲੀ ਫਲਾਈਟ ਨੇ ਉਡਾਣ ਭਰੀ ਹੈ । ਜਿਸ ਤੋਂ ਬਾਅਦ ਮੈਂ ਕਾਫੀ ਖੁਸ਼ੀ ਮਹਿਸੂਸ ਕਰ ਰਿਹਾ ਹਾਂ ।ਸਪਾਈਸ ਜੈੱਟ ਦਾ ਇਸ ਮਿਸ਼ਨ ਨੂੰ ਸਫ਼ਲ ਬਨਾਉਣ ‘ਚ ਮਦਦ ਕਰਨ ਲਈ ਸ਼ੁਕਰੀਆ। ਦੂਜੀ ਫਲਾਈਟ 24 ਜੁਲਾਈ ਨੂੰ ਉਡਾਣ ਭਰੇਗੀ।ਵਿਦਿਆਰਥੀਆਂ ਨੂੰ ਅਪੀਲ ਹੈ ਕਿ ਉਹ ਜਲਦ ਤੋਂ ਜਲਦ ਆਪਣੀਆਂ ਜਾਣਕਾਰੀਆਂ ਭੇਜੋ’।