sonu sood 25000 face shields:ਅਦਾਕਾਰ ਸੋਨੂ ਸੂਦ ਕਾਫੀ ਸਮੇਂ ਤੋਂ ਚਰਚਾ ਵਿੱਚ ਹੈ।ਲਾਕਡਾਊਨ ਵਿੱਚ ਪ੍ਰਵਾਸੀ ਮਜਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚ ਕੇ ਸੋਨੂ ਸੂਦ ਨੇ ਜਬਰਦਸਤ ਸੁਰਖੀਆਂ ਬਟੋਰੀਆਂ ਸੀ। ਸੋਨੂ ਸੂਦ ਸੈਂਕੜਿਆਂ ਪ੍ਰਵਾਸੀ ਮਜਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾ ਚੁੱਕੇ ਹਨ।ਪ੍ਰਵਾਸੀ ਮਜਦੂਰਾਂ ਦੀ ਮਦਦ ਤੋਂ ਬਾਅਦ ਹੁਣ ਸੋਨੂ ਸੂਦ ਨੇ ਮਹਾਰਾਸ਼ਟਰ ਪੁਲਿਸ ਨੂੰ 25000 ਫੇਸ ਸ਼ੀਲਡ ਦਿੱਤੇ ਹਨ। ਮਹਾਰਾਸ਼ਟਰ ਦੇ ਮੰਤਰੀ ਅਨਿਲ ਦੇਸ਼ਮੁਖ ਨੇ ਟਵੀਟ ਕਰ ਇਸਦੀ ਜਾਣਕਾਰੀ ਦਿੱਤੀ ਹੈ ਅਤੇ ਸੋਨੂ ਸੂਦ ਦਾ ਧੰਨਵਾਦ ਦਿੱਤਾ ਹੈ। ਉਨ੍ਹਾਂ ਨੇ ਸੋਨੂ ਸੂਦ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ‘ਮੈਂ ਸੋਨੂ ਸੂਦ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਦੇ ਉਦਾਰ ਯੋਗਦਾਨ ਦੇ ਲਈ।
ਸੋਨੂ ਸੂਦ ਨੇ ਪੁਲਿਸ ਨੂੰ 25000 ਫੇਸ ਸ਼ੀਲਡ ਦਿੱਤੇ ਹਨ। ਇਸ ਤੇ ਸੋਨੂ ਨੇ ਰਿਪਲਾਈ ਕਰਦੇ ਹੋਏ ਲਿਖਿਆ ‘ ਤੁਹਾਨੂੰ ਸ਼ਬਦਾਂ ਦੇ ਨਾਲ ਸਨਮਾਣਿਤ ਮਹਿਸੂਸ ਕਰ ਰਿਹਾ ਹਾਂ , ਮੇਰੇ ਪੁਲਿਸ ਭਰਾ ਅਤੇ ਭੈਣ ਸਾਡੇ ਅਸਲੀ ਹੀਰੋ ਹਨ, ਜੋ ਕੰਮ ਉਹ ਲੋਕ ਕਰ ਰਹੇ ਹਨ ਉਸਦੇ ਅੱਗੇ ਇਹ ਬਹੁਤ ਘੱਟ ਹੈ, ਜੈ ਹਿੰਦ #OurRealHeroes
ਦੱਸ ਦੇਈਏ ਕਿ ਹਾਲ ਹੀ ਵਿੱਚ ਇੱਕ ਸ਼ਖਸ਼ ਨੇ ਸੋਨੂ ਨੂੰ ਬੇਨਤੀ ਕੀਤੀ ਅਤੇ ਟਵੀਟ ਕਰਦੇ ਹੋਏ ਕਿਹਾ ਕਿ ਸਰ , ਮੇਰੇ ਚਾਚੂ ਜੀ ਕੇਰਲ ਵਿੱਚ ਕੰਮ ਕਰਨ ਗਏ ਸਨ ਅਤੇ ਹੁਣ ਉਨ੍ਹਾਂ ਨੇ ਘਰ ਆਉਣਾ ਹੈ , ਚਾਰ ਆਦਮੀ ਹਨ। ਪਲੀਜ ਸਰ ਹੈਲਪ ਕਰੋ।ਨਹੀਂ ਤਾਂ ਇਸ ਈਦ ਵਿੱਚ ਉਹ ਨਹੀਂ ਆ ਪਾ ਆਉਣਗੇ, ਪਲੀਜ ਸਰ। ਸੋਨੂ ਨੇ ਇਸ ਸ਼ਖਸ ਦਾ ਟਵੀਟ ਰੀਟਵੀਟ ਕਰਦੇ ਹੋਏ ਲਿਖਿਆ ; ਚਿੰਤਾ ਨਾ ਕਰੋ ਮੇਰੇ ਭਰਾ, ਈਦ ਤੁਸੀਂ ਆਪਣੇ ਚਾਚਾ ਜੀ ਨਾਲ ਹੀ ਮਨਾਓਗੇ,ਉਨ੍ਹਾਂ ਨੂੰ ਬੋਲਣਾ ਤੁਹਾਡੀ ਈਦੀ ਲੈਂਦੇ ਆਉਣ। ਦੱਸ ਦੇਈਏ ਕਿ ਜਦੋਂ ਦੇਸ਼ ਵਿੱਚ ਲਾਕਡਾਊਨ ਲੱਗਿਆ ਤਾਂ ਸੋਨੂ ਸੂਦ ਨੇ ਆਪਣੇ ਪਿਤਾ ਸ਼ਕਤੀ ਸਾਗਰ ਖੇਦ ਦੇ ਨਾਮ ਤੇ ਇੱਕ ਸਕੀਮ ਲਾਂਚ ਕੀਤੀ ਸੀ ਜਿਸਦੇ ਹੇਠਾਂ ਉਹ ਰੋਜ 45 ਹਜ਼ਾਰ ਲੋਕਾਂ ਨੂੰ ਹਰ ਰੋਜ ਖਾਣਾ ਖਿਲਾ ਰਹੇ ਸਨ। ਸੋਨੂ ਨੂੰ ਇਸ ਕੰਮ ਦੇ ਲਈ ਖੂਬ ਪ੍ਰਸ਼ੰਸਾ ਵੀ ਮਿਲੀ। ਤੁਹਾਨੂੰ ਦੱਸ ਦੇਈਏ ਕਿ ਸੋਨੂ ਸੂਦ ਅਕਸਰ ਹੀ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਂਦੇ ਰਹਿੰਦੇ ਹਨ।