sonu sood kyrgyzstan students:ਅਦਾਕਾਰ ਸੋਨੂ ਸੂਦ ਨੇ ਕੋਰੋਨਾ ਕਾਲ ਵਿੱਚ ਇੱਕ ਹੀਰੋ ਬਣ ਸਾਰਿਆਂ ਨੇ ਮਦਦ ਕੀਤੀ ਹੈ। ਜਦੋਂ ਲੋਕਾਂ ਨੇ ਆਪਣੀ ਉਮੀਦ ਖੋਈ, ਜਦੋਂ ਲੋਕਾਂ ਨੂੰ ਲੱਗਿਆ ਕਿ ਉਹ ਹੁਣ ਕਦੇ ਘਰ ਵਾਪਿਸ ਨਹੀਂ ਜਾ ਪਾਓਣਗੇ ਤਾਂ ਇੱਕ ਮਸੀਹੇ ਦੀ ਤਰ੍ਹਾਂ ਸੋਨੂ ਸੂਦ ਨੇ ਸਾਰਿਆਂ ਦੀ ਮਦਦ ਕੀਤੀ।ਅਦਾਕਾਰ ਦੀ ਪਹਿਲ ਤੋਂ ਹਜ਼ਾਰਾਂ ਮਜਦੂਰਾਂ ਨੂੰ ਉਨ੍ਹਾਂ ਦੇ ਘਰ ਜਾਣ ਦੀ ਸਹੂਲਤ ਮਿਲੀ।
ਵਿਦੇਸ਼ ਵਿੱਚ ਫਸੇ ਵਿਦਿਆਰੀਆਂ ਦੀ ਭਾਰਤ ਵਿੱਚ ਵਾਪਸੀ-ਪਰ ਸੋਨੁ ਸੂਦ ਇੰਨੇ ਤੋਂ ਖੁਸ਼ ਨਹੀਂ ਸਨ ਜਦੋਂ ਅਦਾਕਾਰ ਨੂੰ ਪਤਾ ਚਲਿਆ ਕਿ ਕਿਗ੍ਰਿਸਤਾਨ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਵਿਦਿਆਰਥੀ ਫਸੇ ਹੋਏ ਹਨ ਅਤੇ ਉਹ ਆਪਣਾ ਘਰ ਜਾਣਾ ਚਾਹੁੰਦੇ ਹਨ ਉਦੋਂ ਉਨ੍ਹਾਂ ਨੇ ਅੱਗੇ ਆ ਕੇ ਫਿਰ ਆਪਣੀ ਦਰਿਆਦਿਲੀ ਵਿਖਾਈ। ਉਨ੍ਹਾਂ ਨੇ ਸਪਾਈਸ ਜੈੱਟ ਦੇ ਨਾਲ ਮਿਲ ਕੇ ਇੱਕ ਵੱਡੇ ਮਿਸ਼ਨ ਨੂੰ ਅੰਜਾਮ ਤੱਕ ਪਹੁੰਚਾਇਆ।ਵੀਰਵਾਰ ਨੂੰ ਦੇਰ ਰਾਤ ਕਿਗ੍ਰਿਸਤਾਨ ਤੋਂ ਵਾਰਾਣਸੀ ਪਹਿਲੀ ਫਲਾਈਟ ਪਹੁੰਚ ਗਈ ਹੈ।ਸਾਰੇ ਵਿਦਿਆਰਥੀਆਂ ਨੂੰ ਘਰ ਪਹੁੰਚਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।ਇਹ ਦੇਖ ਬਾਲੀਵੁਡ ਅਦਾਕਾਰ ਸੋਨੂ ਸੂਦ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ , ਉਨ੍ਹਾਂ ਨੇ ਟਵੀਟ ਕਰ ਇਸ ਤੇ ਰਿਐਕਟ ਕੀਤਾ ਹੈ।
ਸੋਨੂ ਸੂਦ ਟਵੀਟ ਕਰ ਲਿਖਦੇ ਹਨ’ ਇਹ ਦੇਖ ਮੇਰੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ ਕਿ ਕਿਗ੍ਰਿਸਤਾਨ ਤੋਂ ਵਾਰਾਣਸੀ ਦੇ ਲਈ ਪਹਿਲੀ ਫਲਾਈਟ ਨਿਕਲ ਗਈ ਹੈ।ਸਪਾਈਸ ਜੈੱਟ ਦਾ ਧੰਨਵਾਦ ਜਿਨ੍ਹਾਂ ਦੀ ਬਸੌਲਤ ਇਹ ਮਿਸ਼ਨ ਪੂਰਾ ਹੋ ਪਾਇਆ।ਸ਼ੁਕਰਵਾਰ ਨੂੰ ਇੱਕ ਹੋਰ ਫਲਾਈਟ ਕਿਗ੍ਰਿਸਤਾਨ ਤੋਂ ਵਾਈਜੇਗ ਦਾ ਸਫਰ ਤੈਅ ਕਰੇਗੀ।ਬੱਚੇ ਜਲਦ ਤੋਂ ਜਲਦ ਆਪਣੀ ਡਿਟੇਲ ਦੱਸ ਦੇਣ..ਜੈਅ ਹਿੰਦ।
ਸੋਨੂ ਸੂਦ ਬਣੇ ਮਸੀਹਾ-ਦੱਸ ਦੇਈਏ ਕਿ ਸੋਨੂ ਸੂਦ ਨੇ ਕਿਗ੍ਰਿਸਤਾਨ ਵਿੱਚ ਫਸੇ 2500 ਵਿਦਿਆਰਥੀਆਂ ਨੂੰ ਨੌਂ ਚਾਰਟੇਡ ਪਲੇਨ ਦੇ ਜਰੀਏ ਹਿੰਦੁਸਤਾਨ ਲੈ ਕੇ ਆਉਣ ਦਾ ਫੈਸਲਾ ਲਿਆ ਹੈ।ਸਪਾਈਸ ਜੈੱਟ ਇਸ ਕੰਮ ਵਿੱਚ ਉਨ੍ਹਾਂ ਦੀ ਮਦਦ ਕਰ ਰਿਹਾ ਹੈ।ਇੱਕ ਟਵੀਟ ਦੇ ਜਰੀਏ ਸਪਾਈਸ ਜੈੱਟ ਨੇ ਵੀ ਸੋਨੂ ਸੂਦ ਨੂੰ ਅਸਲੀ ਹੀਰੋ ਦੱਸਿਆ ਹੈ।ਅਦਾਕਾਰ ਦੇ ਫੈਨਜ਼ ਵੀ ਉਨ੍ਹਾਂ ਦੀ ਤਾਰੀਫਾਂ ਕਰਦੇ ਨਹੀਂ ਥੱਕ ਰਹੇ ਹਨ।ਤੁਹਾਨੂੰ ਦੱਸ ਦੇਈਏ ਕਿ ਬਾਲੀਵੁਡ ਅਦਾਕਾਰ ਸੋਨੂ ਸੂਦ ਲਗਾਤਾਰ ਲੋਕਾਂ ਅਤੇ ਬੇਸਹਾਰਿਆਂ ਦੀ ਮਦਦ ਕਰ ਰਹੇ ਹਨ।