sonu sood supports farmers actor tweet:ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਦੇ ਖਿਲਾਫਕਿਸਾਨਾਂ ਵਿੱਚ ਅਜੇ ਵੀ ਗੁੱਸਾ ਹੈ। ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਪ੍ਰਦਰਸ਼ਨ ਅਜੇ ਵੀ ਜਾਰੀ ਹੈ ਅਤੇ ਉਹ ਦਿੱਲੀ ਵਿੱਚ ਆਉਣ ਦੀ ਪੂਰੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ ਅਤੇ ਕਈ ਜੱਥਬੰਦੀਆਂ ਦਿੱਲੀ ਤਕ ਪਹੁੰਚ ਵੀ ਗਈਾਆਂ ਹਨ।ਹਲਾਂਕਿ, ਦਿੱਲੀ ਤੋਂ ਸਟੇ ਰਾਜਾਂ ਦੀਆਂ ਸੀਮਾਵਾਂ ਨੂੰ ਸੀਲ ਵੀ ਕੀਤਾ ਗਿਆ ਜਿਸ ਨਾਲ ਕਿਸਾਨ ਰਾਜਧਾਨੀ ਵਿੱਚ ਐਂਟਰੀ ਨਾ ਕਰ ਸਕਣ।ਉੱਥੇ ਹੀ ਕਿਸਾਨ ਅੰਦੋਲਨ ਨੂੰ ਲੈ ਕੇ ਬਾਲੀਵੁਡ ਅਦਾਕਾਰ ਵੀ ਟਵੀਟ ਕਰ ਰਹੇ ਹਨ ।ਹਾਲ ਹੀ ਵਿੱਚ ਬਾਲੀਵੁਡ ਦੇ ਮਸ਼ਹੂਰ ਅਦਾਕਾਰ ਸੋਨੂ ਸੂਦ ਨੇ ਵੀ ਟਵੀਟ ਕਰ ਕਿਸਾਨਾਂ ਦਾ ਸਮਰਥਨ ਕੀਤਾ ਹੈ। ਮਸ਼ਹੂਰ ਅਦਾਕਾਰ ਸੋਨੂੂ ਸੂਦ ਨੇ ਟਵੀਟ ਕਰ ਕਿਹਾ ਕਿ ਕਿਸਾਨ ਮੇਰੇ ਭਗਵਾਨ ਹਨ।
ਸੋਨੂੰ ਸੂਦ ਦਾ ਇਹ ਟਵੀਟ ਸੋਸ਼ਲ ਮੀਡੀਆ ‘ਤੇ ਜਮਕਰ ਵਾਇਰਲ ਹੋ ਰਿਹਾ ਹੈ, ਨਾਲ ਹੀ ਇਸ ਤੇ ਕਈ ਲੋਕ ਟਵੀਟ ਵੀ ਕਰ ਰਹੇ ਹਨ ਅਤੇ ਆਪਣਾ ਰਿਐਕਸ਼ਨ ਵੀ ਦੇ ਰਹੇ ਹਨ।ਇਸ ਟਵੀਟ ਵਿੱਚ ਉਨ੍ਹਾਂ ਨੇ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਲਿਖਿਆ ‘ ਕਿਸਾਨ ਮੇਰਾ ਰੱਬ”।”ਦੱਸ ਦੇਈਏ ਕਿ ਸੋਨੂ ਸੂਦ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹਨ ਅਤੇ ਬੇਬਾਕੀ ਨਾਲ ਹਰ ਮੁੱਦੇ ਤੇ ਬੋਲਦੇ ਹੋਏ ਦਿਖਾਈ ਦਿੰਦੇ ਹਨ।ਦੱਸ ਦੇਈਏ ਕਿ ਕਿਸਾਨਾਂ ਨੂੰ ਰੋਕਣ ਲਈ ਦਿੱਲੀ ਨਾਲ ਜੁੜੇ ਸਾਰੇ ਬਾਡਰ ਤੇ ਪੁਲਿਸ ਨੇ ਕੜੀ ਸੁਰੱਖਿਆ ਕੀਤੀ ਹੋਈ ਹੈ। ਕਿਸਾਨਾਂ ਨੇ ਵੀ ਬਾਡਰ ‘ਤੇ ਰਾਤ ਭਰ ਡੇਰਾ ਜਮ੍ਹਾ ਕੇ ਰੱਖਿਆ। ਸਿੰਗੂ ਬਾਰਡਰ ਤੇ ਜਮਾ ਹੋਏ ਕਿਸਾਨਾਂ ਨੂੰ ਇੱਥੇ ਉੱਥੇ ਕਰਨਮ ਲਈ ਸਵੇਰੇ ਅੱਥਰੂ ਗੈਸ ਦੇ ਗੋਲਾਂ ਦਾ ਇਸਤੇਮਾਲ ਕੀਤਾ। ਉੱਥੇ ਹੀ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਇੱਕ ਸਮੂਹ ਦੇ ਬਹਾਦੁਰਗੜ ਵਿਖੇ ਪਹੁੰਚ ਗਿਆ ਹੈ।ਉੱਥੇ ਹੀ ਦਿੱਲੀ ਕੂਚ ਕਰ ਰਹੇ ਕਿਸਾਨ ਅਤੇ ਉਨ੍ਹਾਂ ਦੇ ਪ੍ਰਦਰਸ਼ਨਾਂ ਨੂੰ ਵੇਖਦੇ ਹੋਏ ਦਿੱਲੀ ਪੁਲਿਸ ਨੇ ਦਿੱਲੀ ਸਰਕਾਰ ਤੋਂ 9 ਸਟੇਡੀਅਮ ਨੂੰ ਅਸਟੇਲੀ ਜੇਲ੍ਹ ਵਿੱਚ ਬਦਲਣ ਦੀ ਇਜਾਜ਼ਤ ਮੰਗੀ ਹੈ।
ਦੱਸ ਦੇਈਏ ਕਿ ਸੋਨੂ ਸੂਦ ਦੇ ਇਲਾਵਾ ਤਹਿਸੀਨ ਪੂਨਾਵਾਲਾ, ਬਾਲੀਵੁਡ ਡਾਇਰੇਕਟਰ ਅਤੇ ਸਵਰਾ ਭਾਸਕਰ ਵਰਗੇ ਸੈਲਿਬ੍ਰਿਟੀਜ ਨੇ ਵੀ ਕਿਸਾਨਾਂ ਨੂੰ ਲੈ ਕੇ ਆਪਣਾ ਸਮਰਥਨ ਵੀ ਦਿੱਤਾ।ਉੱਥੇ ਹੀ ਪੰਜਾਬ ਦੇ ਕਲਾਕਾਰ ਐਮੀ ਵਿਰਕ, ਜੈਜੀ ਬੀ ਕਿਸਾਨਾਂ ਦੇ ਸਮਰਥਨ ਵਿਚ ਪੋਸਟ ਸਾਂਝਾ ਕਰਦੇ ਹੋਏ ਨਜ਼ਰ ਆਏ।