sonu warn people imposter:ਲਾਕਡਾਊਨ ਦੇ ਵਿੱਚ ਅਦਾਕਾਰ ਸੋਨੂ ਸੂਦ ਪਰਵਾਸੀ ਮਜਦੂਰਾਂ ਦੇ ਲਈ ਮਸੀਹਾ ਬਣ ਕੇ ਉੱਭਰੇ। ਉਹ ਮੁੰਬਈ ਵਿੱਚ ਫਸੇ ਹੋਏ ਕਈ ਮਜਦੂਰਾਂ ਨੂੰ ਉਨ੍ਹਾਂ ਦੇ ਘਰ ਤੱਕ ਪਹੁੰਚਾ ਰਹੇ ਹਨ।ਇਸ ਵਿੱਚ ਕਈ ਲੋਕ ਸੋਨੂ ਸੂਦ ਦਾ ਨਾਮ ਲੈ ਕੇ ਲੋਕਾਂ ਨਾਲ ਪੈਸਿਆਂ ਦੇ ਨਾਂਅ ਤੋਂ ਠੱਗੀ ਕਰ ਰਹੇ ਹਨ। ਸੋਨੂ ਸੂਦ ਨੇ ਸੋਸ਼ਲ ਮੀਡੀਆ ਤੇ ਇਸਦੇ ਬਾਰੇ ਵਿੱਚ ਦੱਸਿਆ ਅਤੇ ਮਜਦੂਰਾਂ ਨੂੰ ਸਾਵਧਾਨ ਕੀਤਾ।ਨਾਲ ਹੀ ਸੋਨੂ ਸੂਦ ਨੇ ਕਿਹਾ ਸੀ ਕਿ ਜੋ ਵੀ ਸੇਵਾ ਉਹ ਮਜਦੂਰਾਂ ਦੇ ਲਈ ਕਰ ਰਹੇ ਹਨ ਉਹ ਬਿਲਕੁਲ ਮੁਫਤ ਹੈ।
ਸੋਸ਼ਲ ਮੀਡੀਆ ਤੇ ਸੋਨੂ ਨੇ ਕੀਤਾ ਪੋਸਟ: ਸੋਨੂ ਸੂਦ ਨੇ ਲਿਖਿਆ ਕਿ ਦੋਸਤੋਂ , ਜੋ ਵੀ ਸੇਵਾ ਅਸੀਂ ਮਜਦੂਰਾਂ ਦੇ ਲਈ ਕਰ ਰਹੇ ਹਾਂ ਉਹ ਬਿਲਕੁਲ ਮੁਫਤ ਹੈ।ਤੁਹਾਡੇ ਕੋਲ ਜੇਕਰ ਕੋਈ ਵੀ ਸ਼ਖਸ ਮੇਰਾ ਨਾਮ ਲੈ ਕੇ ਪੈਸੇ ਮੰਗੇ ਤਾਂ ਮਨ੍ਹਾਂ ਕਰ ਦੇਣਾ ਅਤੇ ਜਲਦ ਹੀ ਸਾਨੂੰ ਜਾਂ ਕਰੀਬੀ ਪੁਲਿਸ ਅਫਸਰ ਨੂੰ ਰਿਪੋਰਟ ਕਰ ਦੇਣਾ। ਦੱਸ ਦੇਈਏ ਕਿ ਸੋਨੂ ਸੂਦ ਹਜਾਰਾਂ ਮਜਦੂਰਾਂ ਨੂੰ ਹੁਣ ਤੱਕ ਉਨ੍ਹਾਂ ਦੇ ਘਰ ਪਹੁੰਚਾ ਚੁੱਕੇ ਹਨ।ਆਪਣੇ ਘਰ ਸਹੀ ਸਲਾਮਤ ਪਹੁੰਚਾਉਣ ਤੋਂ ਬਾਅਦ ਸੋਨੂ ਸੂਦ ਦਾ ਧੰਨਵਾਦ ਕਰ ਰਹੇ ਹਨ।ਸੋਸ਼ਲ ਮੀਡੀਆ ਤੇ ਸੋਨੂ ਦਾ ਧੰਨਵਾਦ ਜਤਾਉਂਦੇ ਹੋਏ ਆਪਣੇ ਵੀਡੀਓ ਅਤੇ ਮੈਸੇਜ ਸ਼ੇਅਰ ਕਰ ਚੁੱਕੇ ਹਨ।
ਇਹ ਹੀ ਨਹੀਂ ਇਸ ਦੇ ਚਲਦੇ ਕਈ ਲੋਕਾਂ ਨੇ ਸੋਨੂ ਸੂਦ ਨੂੰ ਭਗਵਾਨ ਤੱਕ ਦਾ ਦਰਜਾ ਦੇ ਦਿੱਤਾ ਹੈ। ਹਾਲ ਹੀ ਵਿੱਚ ਸਖਸ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾਇਆ ਸੀ ਜਿਸ ਵਿੱਚ ਸੋਨੂ ਸੂਦ ਦੀ ਪੂਜਾ ਕਰ ਰਿਹਾ ਸੀ। ਇਸ ਤੇ ਸੋਨੂ ਸੂਦ ਨੇ ਰਿਪਲਾਈ ਕਰਦੇ ਹੋਏ ਕਿਹਾ ਸੀ ਕਿ ਅਰੇ ਭਰਾ ਇਸ ਤਰ੍ਹਾਂ ਨਾ ਕਰ, ਮਾਂ ਨੂੰ ਕਹਿਣਾ ਮੇਰੇ ਲਈ ਬਸ ਦੁਆ ਕਰੇ ਸਭ ਸਹੀ ਹੋ ਜਾਵੇਗਾ। ਤੁਹਾਨੂੰ ਦਸ ਦੇਈਏ ਕਿ ਇਸ ਸਮੇਂ ਸੋਸ਼ਲ ਮੀਡੀਆ ਤੇ ਹਰ ਕੋਈ ਸੋਨੂ ਸੂਦ ਦੀਆਂ ਤਾਰੀਫਾਂ ਕਰ ਰਿਹਾ ਹੈ ਅਤੇ ਪਰਵਾਸੀ ਮਜਦੂਰ ਤਾਂ ਸੋਨੂ ਸੂਦ ਨੂੰ ਆਪਣਾ ਭਗਵਾਨ ਦੱਸਦੇ ਹਨ । ਇਸ ਦੇ ਨਾਲ ਹੀ ਸੋਸ਼ਲ ਮੀਡੀਆ ਦੀ ਗੱਲ ਕੀਤੀ ਜਾਵੇ ਤਾਂ ਸੋਨੂ ਸੂਦ ਦਾ ਨਾਮ ਇਸ ਸਮੇਂ ਟਰੈਡਿੰਗ ਵਿੱਚ ਹੈ ਅਤੇ ਉਹ ਬਾਲੀਵੁਡ ਦੇ ਭਾਈਜਾਨ ਯਾਨਿ ਕਿ ਸਲਮਾਨ ਖਾਨ ਤੋਂ ਵੀ ਕਾਫੀ ਅੱਗੇ ਨਿਕਲ ਚੁੱਕੇ ਹਨ।