soumitram chatterjee passes away:ਦਿੱਗਜ ਬੰਗਾਲੀ ਅਦਾਕਾਰ ਸੌਮਿੱਤਰਾ ਚੈਟਰਜੀ ਦਾ ਦਿਹਾਂਤ ਹੋ ਗਿਆ ਹੈ। 85 ਸਾਲ ਦੀ ਉਮਰ ਵਿੱਚ, ਸੌਮਿਤਰਾ ਚੈਟਰਜੀ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ. ਉਹ ਲੰਬੇ ਸਮੇਂ ਤੋਂ ਬਿਮਾਰ ਸੀ ਅਤੇ ਹਸਪਤਾਲ ਵਿੱਚ ਭਰਤੀ ਸੀ। ਡਾਕਟਰਾਂ ਨੇ ਉਨ੍ਹਾਂ ਦੇ ਇਲਾਜ਼ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਸੌਮਿਤਰਾ ਚੈਟਰਜੀ ਦੀ ਹਾਲਤ ਦਿਨੋ ਦਿਨ ਬਦਤਰ ਹੁੰਦੀ ਜਾ ਰਹੀ ਸੀ। ਅਦਾਕਾਰ ਨੂੰ ਲਾਈਫ ਟਾਈਮ ਸੁਪੋਰਟ ਤੇ ਰੱਖਿਆ ਗਿਆ ਸੀ ਉਹ ਇਲਾਜ ਦਾ ਜਵਾਬ ਨਹੀਂ ਦੇ ਰਹੇ ਸਨ. ਆਖਰਕਾਰ 15 ਨਵੰਬਰ ਨੂੰ ਰਾਤ 12.15 ਵਜੇ, ਸੌਮਿਤਰਾ ਚੈਟਰਜੀ ਨੇ ਆਖਰੀ ਸਾਹ ਲਿਆ।
ਸੌਮਿੱਤਰਾ ਚੈਟਰਜੀ ਦੇ ਦੁਨੀਆ ਤੋਂ ਜਾਣ ‘ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਸੈਲੇਬ੍ਰਿਟੀਜ਼ ਨੂੰ ਹੈਰਾਨ ਕਰ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਸੌਮਿਤਰਾ ਚੈਟਰਜੀ ਨੂੰ ਯਾਦ ਕਰਕੇ ਪ੍ਰਸ਼ੰਸਕ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸੌਮਿਤਰਾ ਚੈਟਰਜੀ ਦੇ ਪਰਿਵਾਰ ਨੂੰ ਦਿਲਾਸਾ ਦੇਣ ਲਈ ਕੋਲਕਾਤਾ ਦੇ Belle Vue ਵੀ ਹਸਪਤਾਲ ਪਹੁੰਚੀ। ਤੁਹਾਨੂੰ ਦੱਸ ਦੇਈਏ ਕਿ ਸੌਮਿਤਰਾ ਚੈਟਰਜੀ ਨੂੰ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ 6 ਅਕਤੂਬਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹ ਕੋਰੋਨਾ ਤੋਂ ਠੀਕ ਹੋ ਗਿਆ ਸੀ। ਪਰ ਕੋਵਿਡ ਇਨਸੇਫੈਲੋਪੈਥੀ ਕਾਰਨ ਉਸਦੀ ਸਿਹਤ ਤੇ ਬੁਰਾ ਪ੍ਰਭਾਵ ਪਿਆ।
ਇਲਾਜ ਨੂੰ ਰਿਸਪਾਂਡ ਨਹੀਂ ਕਰ ਰਹੇ ਸੀ ਅਦਾਕਾਰ-ਪਿਛਲੇ 40 ਦਿਨਾਂ ਵਿੱਚ, ਨਿਰੋਲੋਜੀ, ਨੈਫਰੋਲੋਜੀ, ਕਾਰਡੀਓਲੌਜੀ, ਕ੍ਰਿਟੀਕਲ ਕੇਅਰ ਮੈਡੀਸਨ ਦੇ ਮਾਹਰਾਂ ਦੀ ਇੱਕ ਵੱਡੀ ਟੀਮ ਸੌਮਿਤਰਾ ਚੈਟਰਜੀ ਦੀ ਸਿਹਤ ਨੂੰ ਮੁੜ ਤੋਂ ਪਟੜੀ ‘ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਕੋਈ ਵੀ ਯਤਨ ਸਫਲ ਨਹੀਂ ਹੋ ਰਹੇ ਸਨ। ਦੱਸ ਦਈਏ ਕਿ ਇਸ ਸਾਲ ਸੌਮਿਤਰਾ ਦੀਆਂ 7 ਫਿਲਮਾਂ ਰਿਲੀਜ਼ ਹੋਈਆਂ ਸਨ। ਖਬਰਾਂ ਅਨੁਸਾਰ, ਸੌਮਿਤਰਾ ਨੇ ਕੋਵਿਡ 19 ਦੇ ਹਿੱਟ ਹੋਣ ਤੋਂ ਪਹਿਲਾਂ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਪੂਰੀ ਕਰ ਲਈ ਸੀ।
ਕੌਣ ਸੀ ਸੌਮਿਤਰਾ ਚੈਟਰਜੀ -ਸੌਮਿਤਰਾ ਚੈਟਰਜੀ ਬੰਗਾਲੀ ਸਿਨੇਮਾ ਦੀ ਇਕ ਵੱਡੀ ਸ਼ਖਸੀਅਤ ਸੀ। ਸੌਮਿਤਰਾ ਚੈਟਰਜੀ ਬੰਗਾਲੀ ਸਿਨੇਮਾ ਦੀ ਇਕ ਮਹਾਨ ਲੇਜੈਂਡ ਸੀ। ਉਸਨੇ 1959 ਵਿਚ ਫਿਲਮ ‘ਅਪੂਰ ਸੰਸਾਰ’ ਤੋਂ ਡੈਬਿਊ ਕੀਤਾ ਸੀ। ਸੌਮਿਤਰਾ ਨੇ ਆਸਕਰ ਵਿਨਰ ਨਿਰਦੇਸ਼ਕ ਸੱਤਿਆਜੀਤ ਰੇ ਨਾਲ 14 ਫਿਲਮਾਂ ਵਿੱਚ ਕੰਮ ਕੀਤਾ ਸੀ। ਸੌਮਿਤਰਾ ਚੈਟਰਜੀ ਦੀ ਜ਼ਬਰਦਸਤ ਅਦਾਕਾਰੀ ਅਤੇ ਪਰਦੇ ਦੀ ਮੌਜੂਦਗੀ ਨੇ ਉਨ੍ਹਾਂ ਨੂੰ ਫਿਲਮ ਨਿਰਮਾਤਾਵਾਂ ਦਾ ਮਨਪਸੰਦ ਬਣਾਇਆ।ਸੌਮਿਤਰਾ ਉਹ ਪਹਿਲਾ ਭਾਰਤੀ ਸੀ ਜਿਸ ਨੂੰ Ordre des Arts et des Lettres, ਇੱਕ ਕਲਾਕਾਰ ਨੂੰ ਫਰਾਂਸ ਦਾ ਸਭ ਤੋਂ ਵੱਡਾ ਪੁਰਸਕਾਰ ਦਿੱਤਾ ਗਿਆ ਸੀ। ਉਨ੍ਹਾਂ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਉਸ ਨੂੰ 3 ਵਾਰ ਰਾਸ਼ਟਰੀ ਪੁਰਸਕਾਰ ਮਿਲਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸੰਗੀਤ ਨਾਟਕ ਅਕੈਡਮੀ ਅਵਾਰਡ, 7 ਫਿਲਮਫੇਅਰ ਅਵਾਰਡ ਨਾਲ ਪਦਮ ਭੂਸ਼ਣ ਨਾਲ ਸਨਮਾਨਤ ਕੀਤਾ ਗਿਆ।