subramanian slams aamir turkey visit:ਬਾਲੀਵੁਡ ਅਦਾਕਾਰ ਆਮਿਰ ਖਾਨ ਇਨ੍ਹਾਂ ਦਿਨੀਂ ਟ੍ਰੋਲਰਜ਼ ਦੇ ਨਿਸ਼ਾਨੇ ਤੇ ਹਨ। ਜਦੋਂ ਕਿ ਉਨ੍ਹਾਂ ਦੀ ਤੁਰਕੀ ਦੇ ਰਾਸ਼ਟਰਪਤੀ ਦੀ ਪਤਨੀ ਅਮੀਨ ਏਦਰੋਗਨ ਨਾਲ ਮੁਲਾਕਾਤ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਅਦਾਕਾਰ ਨੂੰ ਹਰ ਪਾਸੇ ਤੋਂ ਹੁਣ ਆਲੋਚਨਾ ਸਹਿਣੀ ਪੈ ਰਹੀ ਹੈ।ਹੁਣ ਬੀਜੇਪੀ ਨੇਤਾ ਸੁਬਰਮਣਿਅਮ ਸਵਾਮੀ ਨੇ ਵੀ ਆਮਿਰ ਖਾਨ ਦੇ ਤੁਰਕੀ ਵਿਜਿਟ ਤੇ ਨਾਰਾਜਗੀ ਜਤਾਈ ਹੈ।ਸੁਬਰਮਣਿਆਮ ਸਵਾਮੀ ਨੇ ਟਵੀਟ ਕਰ ਲਿਖਿਆ ਕਿ ਕੋਵਿਡ 19 ਨਿਯਮਾਂ ਦੇ ਹੇਠਾਂ, ਆਮਿਰ ਖਾਨ ਨੂੰ ਭਾਰਤ ਵਾਪਿਸ ਆਉਣ ਤੇ ਸਰਕਾਰੀ ਹਸਪਤਾਲ ਵਿੱਚ ਦੋ ਹਫਤਿਆਂ ਦੇ ਲਈ ਕੁਆਰੰਟੀਨ ਕਰ ਦੇਣਾ ਚਾਹੀਦਾ।ਦੱਸ ਦੇਈਏ ਕਿ ਆਮਿਰ ਖਾਨ ਨੇ ਐਤਵਾਰ ਨੂੰ ਤੁਰਕੀ ਦੇ ਰਾਸ਼ਟਰਪਤੀ ਦੀ ਪਤਨੀ ਐਮੀਨ ਅਦਰੋਗਨ ਨਾਲ ਮੁਲਾਕਾਤ ਕੀਤੀ ਸੀ।
ਇਸਤਾਂਬੁਲ ਸਥਿਤ ਰਾਸ਼ਟਰਪਤੀ ਭਵਨ ਹੁਬੇਰ ਮੈਂਸ਼ਨ ਵਿੱਚ ਦੋਹਾਂ ਦੀ ਇਸ ਮੁਲਾਕਾਤ ਦੀਆਂ ਤਸਵੀਰਾਂ ਤੁਰਕੀ ਦੀ ਪਹਿਲੀ ਮਹਿਲਾ ਐਮੀਨ ਨੇ ਸ਼ੇਅਰ ਕੀਤੀ ਸੀ। ਉਦੋਂ ਆਮਿਰ ਖਾਨ ਸਵਾਲਾਂ ਦੇ ਘੇਰੇ ਵਿੱਚ ਹਨ। ਕਿਉਂਕਿ ਤੁਰਕੀ ਦੇ ਰਾਸ਼ਟਰਪਤੀ ਨੇ ਜੰਮੂ ਕਸ਼ਮੀਰ ਤੋਂ ਆਰਟਿਕਲ 370 ਹਟਾਏ ਜਾਣ ਦੇ ਖਿਲਾਫ ਬਿਆਨ ਦਿੱਤਾ ਸੀ। ਅਜਿਹੇ ਵਿੱਚ ਆਮਿਰ ਖਾਨ ਨੂੰ ਲੋਕ ਐਂਟੀ ਨੈਸ਼ਨਲਿਸਟ ਵੀ ਦੱਸ ਰਹੇ ਹਨ। ਆਮਿਰ ਖਾਨ ਤੁਰਕੀ ਵਿੱਚ ਆਪਣੀ ਫਿਲਮ ਲਾਲ ਸਿੰਘ ਚੱਢਾ ਦੀ ਸ਼ੂਟਿੰਗ ਦੇ ਲਈ ਗਏ ਹੋਏ ਹਨ।ਫਿਲਮ ਪੂਰੀ ਬਣਨ ਤੋਂ ਪਹਿਲਾਂ ਹੀ ਵਿਵਾਦਾਂ ਦੇ ਵਿੱਚ ਆ ਗਈ ਹੈ। ਉਂਝ ਵਿਵਾਦਾਂ ਦੇ ਨਾਲ ਆਮਿਰ ਖਾਨ ਦਾ ਪੁਰਾਣਾ ਰਿਸ਼ਤਾ ਰਿਹਾ ਹੈ।ਸੋਸ਼ਲ ਮੀਡੀਆ ਯੂਜਰਜ਼ ਦੇ ਇਲਾਵਾ ਬੇਬਾਕ ਕੰਗਾਨ ਰਣੌਤ ਨੇ ਵੀ ਆਮਿਰ ਖਾਨ ਤੇ ਸਵਾਲ ਚੁੱਕੇ ਹਨ।
ਕੰਗਨਾ ਨੇ ਟਵੀਟ ਕਰ ਆਮਿਰ ਖਾਨ ਨੂੰ ਢੋਂਗੀ ਦੱਸਿਆ ।ਉਨ੍ਹਾਂ ਨੇ ਆਮਿਰ ਖਾਨ ਤੋਂ ਸਫਾਈ ਮੰਗਦੇ ਹੋਏ ਲਿਖਿਆ ‘ ਇਹ ਕਾਫੀ ਚਿੰਤਾਜਨਕ ਹੈ, ਭਾਰਤ ਦੇ ਲਈ ਆਮਿਰ ਖਾਨ ਇੱਕ ਅਦਾਕਾਰ ਹੀ ਨਹੀਂ ਬਲਕਿ ਉਹ ਦੇਸ਼ ਦੇ ਕਈ ਮਾਮਲਿਆਂ ਤੇ ਕਈ ਪੱਧਰ ਤੇ ਹਿੱਸਾ ਲੈਂਦੇ ਹਨ। ਉਹ ਇੱਕ ਬਹੁਤ ਵੱਡੇ ਆਈਕਨ ਹਨ।ਉਹ ਇਸ ਸਮੇਂ ਇੱਕ ਢੋਂਗੀ ਦੀ ਤਰ੍ਹਾਂ ਲਗ ਰਹੇ ਹਨ ਅਤੇ ਉਨ੍ਹਾਂ ਨੂੰ ਐਕਸ਼ਨਜ਼ ਨੂੰ ਲੈ ਕੇ ਜਨਤਾ ਦੇ ਸਾਹਮਣੇ ਸਫਾਈ ਦੇਣੀ ਚਾਹੀਦੀ ਹੈ ਕਿਉਂਕਿ ਲੋਕ ਇਸ ਤੋਂ ਬਹੁਤ ਦੁੱਖੀ ਮਹਿਸੂਸ ਕਰ ਰਹੇ ਹਨ।