Suresh Raina Sussanne Khan and Badshah arrested: ਇੱਕ ਪਾਸੇ ਜਿੱਥੇ ਪੂਰਾ ਦੇਸ਼ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਜੂਝ ਰਿਹਾ ਹੈ ਤਾਂ ਮੁੰਬਈ ਪੁਲਿਸ ਨੇ ਅੰਧੇਰੀ ਦੇ ਇੱਕ ਵੱਡੇ ਕਲੱਬ ‘ਤੇ ਛਾਪਾ ਮਾਰਿਆ, ਜਿੱਥੋਂ ਪੁਲਿਸ ਨੇ ਕਈ ਹਾਈ ਪ੍ਰੋਫ਼ਾਈਲ ਸੈਲੀਬ੍ਰਿਟੀਜ਼ ਨੂੰ ਹਿਰਾਸਤ ਵਿੱਚ ਲਿਆ ਹੈ । ਬੀਤੀ ਰਾਤ ਕੀਤੀ ਗਈ ਇਸ ਛਾਪੇਮਾਰੀ ਵਿੱਚ ਪੁਲਿਸ ਨੇ ਕਈ ਕਲਾਕਾਰਾਂ ਅਤੇ ਖਿਡਾਰੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਕੋਰੋਨਾ ਵਾਇਰਸ ਦੇ ਨਿਯਮਾਂ ਨੂੰ ਤੋੜਨ ਲਈ ਕੇਸ ਦਰਜ ਕੀਤਾ ਗਿਆ ਹੈ । ਹਾਲਾਂਕਿ, ਜਦੋਂ ਪੁਲਿਸ ਨੇ ਛਾਪਾ ਮਾਰਿਆ ਤਾਂ ਕਈ ਵੱਡੇ ਮਸ਼ਹੂਰ ਲੋਕ ਪਿਛਲੇ ਦਰਵਾਜ਼ੇ ਤੋਂ ਬਾਹਰ ਨਿਕਲ ਗਏ।
ਦਰਅਸਲ, ਰਾਤ ਕਰੀਬ ਤਿੰਨ ਵਜੇ ਮੁੰਬਈ ਪੁਲਿਸ ਨੇ ਅੰਧੇਰੀ ਦੇ ਇੱਕ ਵਿਸ਼ਾਲ ਕਲੱਬ ਡਰੈਗਨ ਫਲਾਈ ‘ਤੇ ਛਾਪਾ ਮਾਰਿਆ । ਸੂਤਰਾਂ ਅਨੁਸਾਰ ਕਲੱਬ ਵਿੱਚ ਪਾਰਟੀ ਚੱਲ ਰਹੀ ਸੀ, ਜਿਸ ਵਿੱਚ ਬਹੁਤ ਸਾਰੇ ਕਲਾਕਾਰ ਅਤੇ ਖਿਡਾਰੀ ਮੌਜੂਦ ਸਨ । ਸੂਤਰਾਂ ਦਾ ਕਹਿਣਾ ਹੈ ਕਿ ਸਾਬਕਾ ਕ੍ਰਿਕਟਰ ਸੁਰੇਸ਼ ਰੈਨਾ ਵੀ ਇਸ ਪਾਰਟੀ ਵਿੱਚ ਮੌਜੂਦ ਸੀ ਅਤੇ ਰੈਨਾ ਖ਼ਿਲਾਫ਼ ਕੇਸ ਵੀ ਦਰਜ ਕੀਤਾ ਗਿਆ ਹੈ । ਜਾਣਕਾਰੀ ਅਨੁਸਾਰ ਛਾਪੇਮਾਰੀ ਦੌਰਾਨ ਗਾਇਕ ਗੁਰੂ ਰੰਧਾਵਾ ਅਤੇ ਸੁਜ਼ੈਨ ਖਾਨ ਵੀ ਮੌਜੂਦ ਸਨ। ਹਾਲਾਂਕਿ, ਇਨ੍ਹਾਂ ਲੋਕਾਂ ਤੋਂ ਇਲਾਵਾ ਸੁਰੇਸ਼ ਰੈਨਾ ਤੇ ਰੈਪਰ ਬਾਦਸ਼ਾਹ ਵੀ ਇਸ ਪਾਰਟੀ ਵਿੱਚ ਸ਼ਾਮਿਲ ਸਨ।
ਫਿਲਹਾਲ ਪੁਲਿਸ ਨੇ ਇਸ ਮਾਮਲੇ 34 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ । ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਇਸ ਪਾਰਟੀ ਵਿੱਚ 19 ਲੋਕ ਦਿੱਲੀ ਅਤੇ ਪੰਜਾਬ ਤੋਂ ਆਏ ਸਨ। ਪਾਰਟੀ ਵਿੱਚ ਦਿੱਲੀ, ਪੰਜਾਬ ਤੋਂ ਇਲਾਵਾ ਦੱਖਣੀ ਮੁੰਬਈ ਤੋਂ ਵੀ ਲੋਕ ਆਏ ਸਨ । ਪੁਲਿਸ ਨੇ ਕੁੱਲ 27 ਗਾਹਕਾਂ ਅਤੇ 7 ਕਰਮਚਾਰੀਆਂ ਖਿਲਾਫ ਆਈਪੀਸੀ ਦੀ ਧਾਰਾ 188 ਅਤੇ 269 ਦੇ ਨਾਲ ਹੀ ਮਹਾਂਮਾਰੀ ਐਕਟ ਤਹਿਤ ਕੇਸ ਦਰਜ ਕੀਤਾ ਹੈ । ਪੁਲਿਸ ਦਾ ਕਹਿਣਾ ਹੈ ਕਿ ਕ੍ਰਿਕਟਰ ਸੁਰੇਸ਼ ਰੈਨਾ ‘ਤੇ ਧਾਰਾ 188 ਤਹਿਤ ਕੇਸ ਦਰਜ ਕੀਤਾ ਗਿਆ ਹੈ। ਫਿਲਹਾਲ ਹਿਰਾਸਤ ਵਿੱਚ ਲਏ ਗਏ ਲੋਕਾਂ ਨੂੰ ਨੋਟਿਸ ਦੇ ਕੇ ਛੱਡ ਦਿੱਤਾ ਗਿਆ ਹੈ।
ਇਹ ਵੀ ਦੇਖੋ: ਕਿਸਾਨ ਮੋਰਚੇ ਦੀ ਸਟੇਜ਼ ਤੋਂ ਆਗੂਆਂ ਦੇ ਗਰਜਦੇ ਬੋਲ, 27ਵੇਂ ਦਿਨ ਵੀ ਅੱਤ ਦੀ ਠੰਡ ‘ਚ ਬੁਲੰਦ ਹੌਸਲੇ !