sushant case cid probe rhea:ਸ਼ੁਸ਼ਾਤ ਰਾਜਪੂਤ ਕੇਸ ਦੀ ਜਾਂਚ ਸੀ.ਬੀ.ਆਈ ਕੋਲ ਜਾਦਿਆਂ ਹੀ ਇਸਦੀ ਰਫਤਾਰ ਤੇਜ਼ ਹੋ ਗਈ ਹੈ।ਹੁਣ ਤੱਕ ਸੀ.ਬੀ.ਆਈ ਵੱਲੋਂ ਸਿਥਾਰਥ ਪਿਠਾਨੀ,ਨੀਰਜ,ਅਤੇ ਸ਼ੁਸ਼ਾਤ ਦੇ ਕੁੱਕ ਕੋਲੋ ਪੁੱਛਗਿੱਛ ਕੀਤੀ ਜਾ ਚੁੱਕੀ ਹੈ।ਪਰ ਇਸ ਕੇਸ ਨਾਲ ਜੁੜਿਆਂ ਸਭ ਤੋ ਚਰਚਿਤ ਨਾਮ ਰਿਆ ਚੱਕਰਵਰਤੀ ਨੂੰ ਹੁਣ ਤੱਕ ਸੀ.ਬੀ.ਆਈ ਵੱਲੋ ਸੰਮਨ ਭੇਜਕੇ ਜਾਂਚ ਲਈ ਨਾ ਬੁਲਾਇਆ ਜਾਣਾ ਕਈ ਸਵਾਲ ਖੜੇ ਕਰ ਰਿਹਾ ਹੈ।ਸ਼ੁਸ਼ਾਤ ਦੇ ਫੈਨਜ਼ ਵੀ ਇਸ ਸੰਬੰਧੀ ਕਾਫੀ ਕੁਝ ਕਹਿ ਰਹਿ ਰਹੇ ਹਨ।ਉਹਨਾਂ ਦੇ ਇੱਕ ਫੈਨ ਤਾਹਿਰ ਖਾਨ ਦਾ ਕਹਿਣਾ ਹੈ ਕਿ ਰਿਆ ਚੱਕਰਵਰਤੀ ਤੋ ਪੁੱਛਗਿੱਛ ਕਿਉ ਨਹੀ ਕੀਤੀ ਜਾ ਰਹੀ?ਜਦੋਕਿ ਐਫ.ਆਈ.ਆਰ ਅਤੇ ਸ਼ੁਸ਼ਾਤ ਵੱਲੋ ਲਗਾਏ ਇਲਜ਼ਾਮਾ ਤੇ ਨਜ਼ਰ ਮਾਰਦੇ ਹਾਂ ਤਾ ਇਹ ਮਾਮਲਾ ਪੰਦਰਾਂ ਕਰੋੜ ਦਾ ਹੈ।ਆਤਮ ਹੱਤਿਆ ਲਈ ਉਕਸਾਉਣ ਦਾ ਮਾਮਲਾ ਹੈ।
ਪਰ 8 ਤੋਂ 14 ਜੂਨ ਦਰਮਿਆਨ ਰਿਆ ਸ਼ੁਸ਼ਾਤ ਨਾਲ ਨਹੀ ਸੀ।ਹੁਣ ਸੀ.ਬੀ.ਆਈ “ਮਨੀ ਕੁਨੈਕਸ਼ਨ” ਦਾ ਪਤਾ ਲਗਾਉਣ ਲਈ ਕੱਲ ਕੋਟਕ ਮਹਿੰਦਰਾ ਬੈਂਕ ਗਈ ਸੀ।ਅੱਜ ਵੀ ਚਾਰਟਰ ਅਕਾਊਟੈਂਟ ਨਾਲ ਗੱਲ ਜਾ ਰਹੀ ਹੈ।ਕੱਲ੍ਹ ਵੀ ਪੁਰਾਣੇ ਅਕਾਊਟੈਂਟ ਤੋ ਪੁੱਛ-ਪੜਤਾਲ ਕੀਤੀ ਗਈ।ਤਾਂ ਜੋ ਪਤਾਂ ਲਗਾਇਆ ਜਾ ਸਕੇ ਕਿ ਇਹ ਸਾਰਾ ਮਾਮਲਾ ਪੈਸਿਆ ਦੇ ਲੈਣ-ਦੇਣ ਦਾ ਸੀ।ਰਿਆ ਦੀ ਵੀ ਪੈਸਿਆਂ ਦੇ ਮਾਮਲੇ ਵਿੱਚ ਖਿੱਚ-ਧੁੂਹ ਹੋ ਸਕਦੀ ਹੈ।ਸਾਰੀ ਪੜਤਾਲ ਦੇ ਬਾਅਦ ਹੀ ਸੀ.ਬੀ.ਆਈ ਰਿਆ ਚੱਕਰਵਰਤੀ ਨੂੰ ਪੁੱਛ-ਪੜਤਾਲ ਲਈ ਬੁਲਾ ਸਕਦੀ ਹੈ।ਸੀ.ਬੀ.ਆਈ ਆਪਣਾ ਕੰਮ ਬੜੇ ਹੀ ਢੁੱਕਵੇਂ ਢੰਗ ਨਾਲ ਕਰ ਰਹੀ ਹੈ।ਕਿਉਕਿ ਉਸਨੂੰ ਲੱਗਦਾ ਹੈ ਕਿ ਸਬੂਤਾਂ ਦੀ ਘਾਟ ਕਾਰਨ ਰਿਆ ਉਹਨਾਂ ਨੂੰ ਉਲਝਾ ਸਕਦੀ ਹੈ।ਇਸਲਈ ਸੀ.ਬੀ.ਆਈ ਸਬੂਤ ਇਕੱਠੇ ਕਰਨ ਵਿੱਚ ਜੁੜੀ ਹੋਈ ਹੈ।ਤਾਂ ਜੋ ਰਿਆ ਕੋਲੋ ਤਸੱਲੀ ਨਾਲ ਪੁੱਛ-ਪੜਤਾਲ ਕੀਤੀ ਜਾ ਸਕੇ।ਕਿਉਕਿ ਹੁਣ ਤੱਕ ਦੀ ਕੀਤੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ।ਕਿ ਰਿਆ ਦਾ ਇਸ ਕੇਸ ਨਾਲ ਗਹਿਰਾ ਤਾਲੁਕ ਹੈ।ਇਸ ਲਈ ਸੀ.ਬੀ.ਆਈ “ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ” ਕਰਨ ਵਿੱਚ ਕੋਈ ਕਸਰ ਨਹੀ ਬਾਕੀ ਛੱਡਣਾ ਚਾਹੁੰਦੀ।ਸੀ.ਬੀ.ਆਈ ਇਸ ਕੇਸ ਨਾਲ ਜੁੜੇ ਛੋਟੇ ਤੋ ਛੋਟੇ ਪੱਖ ਉੱਪਰ ਵੀ ਆਪਣਾ ਖਾਸ ਪ੍ਰਤੀਕਰਮ ਦਿਖਾ ਰਹੀ ਹੈ।ਦਿਨੋ-ਦਿਨ ਪੇਚੀਦਾ ਹੋ ਰਹੇ ਇਸ ਕੇਸ ਵਿੱਚ ਅੱਗੇ ਕਿਸ ਰਾਜ਼ ਤੋ ਪਰਦਾ ਉੱਠੇਗਾ ਇਸਦਾ ਖੁਲਾਸਾ ਵੀ ਜਲਦੀ ਹੀ ਹੋਣ ਵਾਲਾ ਹੈ।