sushant death celebs followers:ਬਾਲੀਵੁਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਸੁਸਾਈਡ ਕਰਨ ਤੋਂ ਬਾਅਦ ਤੋਂ ਹੀ ਬਾਲੀਵੇਡ ਵਿੱਚ ਹੰਗਾਮਾ ਮਚਿਆ ਹੋਇਆ ਹੈ।ਬਾਲੀਵੁਡ ਅਦਾਕਾਰਾ ਕੰਗਨਾ ਰਣੌਤ ਅਤੇ ਰਵੀਨਾ ਟੰਡਨ ਸਮੇਤ ਬਾਲੀਵੁਡ ਦੇ ਕਈ ਵੱਡੇ ਸਿਤਾਰਿਆਂ ਨੇ ਇੰਡਸਟਰੀ ਵਿੱਚ ਨੈਪੋਟਿਜਮ ਦਾ ਜਿੱਥੇ ਪਰਦਾਫਾਸ਼ ਕੀਤਾ ਹੈ ਤਾਂ ਉੱਥੇ ਹੀ ਇਸ ਮਾਮਲੇ ਤੋਂ ਬਾਅਦ ਤੋਂ ਹੀ ਕੁੱਝ ਦਿੱਗਜ਼ ਸਿਤਾਰਿਅਆਂ ਦੇ ਇੰਸਟਾਗ੍ਰਾਮ ਫੋਲੋਅਰਜ਼ ਤੇ ਅਸਰ ਦੇਖਣ ਨੂੰ ਮਿਲ ਰਿਹਾ ਹੈ।ਜਿਸ ਵਿੱਚ ਸੁਪਰਸਟਾਰ ਸਲਮਾਨ ਖਾਨ ਦਾ ਨਾਮ ਸਭ ਤੋਂ ਉੱਤੇ ਹੈ।

ਸਲਮਾਨ ਖਾਨ ਦੇ ਨਾਲ-ਨਾਲ ਫਿਲਮ ਡਾਇਰੈਕਟਰ ਅਤੇ ਨਿਰਮਾਤਾ ਕਰਨ ਜੌਹਰ, ਅਦਾਕਾਰਾ ਆਲੀਆ ਭੱਟ , ਸੋਨਮ ਕਪੂਰ ਅਤੇ ਸੋਨਾਕਸ਼ੀ ਸਿਨਹਾ ਦੇ ਇੰਸਟਾਗ੍ਰਾਮ ਫੋਲੋਅਰਜ਼ ਦੀ ਗਿਣਤੀ ਲਗਾਤਾਰ ਘੱਟਦੀ ਹੁੰਦੇ ਦਿਖਾਈ ਦੇ ਰਹੀ ਹੈ।ਤਾਂ ਆਓ ਦੇਖਦੇ ਹਾਂ ਪਿਛਲੇ ਪੰਜ ਦਿਨਾਂ ਵਿੱਚ ਕਿਸਦੇ ਕਿੰਨੇ ਇੰਸਟਾਗ੍ਰਾਮ ਫੋਲੋਅਰਜ਼ ਘੱਟ ਗਏ ਹਨ।

ਸਲਮਾਨ ਖਾਨ ਇੱਕ ਹਫਤੇ ਪਹਿਲਾਂ 33.9 M ਹੁਣ ਸਲਮਾਨ ਖਾਨ ਫੋਲੋਅਰਜ਼ 33.4 M,
ਆਲੀਆ ਭੱਟ ਇੱਕ ਹਫਤੇ ਪਹਿਲਾਂ 48.3 M ਹਫਤੇ ਪਹਿਲਾਂ 47.3 M
ਸੋਨਾਕਸ਼ੀ ਸਿਨਹਾ ਇੱਕ ਹਫਤੇ ਪਹਿਲਾਂ 18.6 M ਹੁਣ 18.4 M

ਉੱਥੇ ਹੀ ਦੂਜੇ ਪਾਸੇ ਕਰਨ ਜੌਹਰ ਦੇ 330 ਇੰਸਟਾਗ੍ਰਾਮ ਫੋਲੋਅਰਜ਼ ਹੁਣ ਤੱਕ ਡਾਊਨ ਹੋ ਚੁੱਕੇ ਹਨ ਜਦੋਂ ਕਿ ਸੋਨਮ ਕਪੂਰ ਨੂੰ 170 ਇੰਸਟਾ ਫੋਲੋਅਰਜ਼ ਦਾ ਨੁਕਸਾਨ ਹੋਇਆ ਹੈ।ਦੱਸ ਦੇਈਏ ਕਿ 14 ਜੂਨ ਨੂੰ ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣੇ ਮੁੰਬਈ ਦੇ ਘਰ ਤੇ ਫਾਹਾ ਲਗਾ ਕੇ ਆਪਣੀ ਜਾਨ ਦੇ ਦਿੱਤੀ ਸੀ।ਖਬਰਾਂ ਅਨੁਸਾਰ ਸੁਸ਼ਾਂਤ ਸਿੰਘ ਰਾਜਪੂਤ ਪਿਛਲੇ ਛੇਅ ਮਹੀਨੇ ਤੋਂ ਡ੍ਰਿਪੈਸ਼ਨ ਦਾ ਸ਼ਿਕਾਰ ਸਨ, ਸੋਸ਼ਲ ਮੀਡੀਆ ਤੇ ਉਨ੍ਹਾਂ ਦੇ ਡ੍ਰਿਪੈਸ਼ਨ ਵਿੱਚ ਜਾਣ ਅਤੇ ਫਿਰ ਖੁਦਕੁਸ਼ੀ ਕਰਨ ਦੇ ਕਾਰਨ ਲੋਕ ਬਾਲੀਵੁਡ ਵਿੱਚ ਚਲ ਰਹੇ ਨੈਪੋਟੋਜਮ ਨੂੰ ਮਨ ਰਹੇ ਹਨ।ਇਸਲਈ ਉਸ ਤੋਂ ਬਾਅਦ ਹੀ ਇਨ੍ਹਾਂ ਸਿਤਾਰਿਆਂ ਨੂੰ ਲੋ ਸੋਸ਼ਲ ਮੀਡੀਆ ਤੇ ਲਗਾਤਾਰ ਆਪਣੇ ਨਿਸ਼ਾਨੇ ਤੇ ਲੈ ਰਹੇ ਹਨ।ਉੱਥੇ ਹੀ ਸੁਸ਼ਾਂਤ ਸਿੰਘ ਰਾਜਪੂਤ ਦੇ ਖੁਦਕੁਸ਼ੀ ਨੂੰ ਲੈ ਕੇ ਸਲਮਾਨ ਖਾਨ ਨੂੰ ਵੀ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ। ਸਲਮਾਨ ਖਾਨ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ।ਜਿਸ ਤੋਂ ਬਾਅਦ ਅਦਾਕਾਰ ਨੇ ਇੱਕ ਟਵੀਟ ਕਰ ਸੁਸ਼ਾਂਤ ਦੇ ਫੈਨਜ਼ ਪਰਿਵਾਰ ਦੀ ਇਸ਼ ਮੁਸ਼ਕਿਲ ਘੜੀ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਸੀ।























