sushant death family statement:ਸੁਸ਼ਾਂਤ ਸਿੰਘ ਰਾਜਪੂਤ ਨੂੰ ਦੁਨੀਆ ਛੱਡੇ ਕਈ ਦਿਨ ਹੋ ਗਏ ਹਨ।ਸੁਸਾਂਤ ਸਿੰਘ ਰਾਜਪੂਤ ਦਾ ਪਰਿਵਾਰ ਅਤੇ ਉਨ੍ਹਾਂ ਦੇ ਫੈਨਜ਼ ਹੁਣ ਵੀ ਇਸ ਸਦਮੇ ਤੋਂ ਨਹੀਂ ਬਾਹਰ ਆ ਪਾਏ ਹਨ।ਇਸ ਵਿੱਚ ਹੁਣ ਉਨ੍ਹਾਂ ਦੇ ਪਰਿਵਾਰ ਨੇ ਇੱਕ ਸਟੇਟਮੈਂਟ ਫੇਨਜ਼ ਦੇ ਲਈ ਜਾਰੀ ਕੀਤੀ ਹੈ।ਇਸ ਸਟਟੇਮੈਂਟ ਦੇ ਜਰੀਏ ਉਨ੍ਹਾਂ ਨੇ ਆਪਣੇ ਪਿਆਰੇ ਗੁਲਸ਼ਨ ਯਾਨਿ ਸੁਸ਼ਾਂਤ ਨੂੰ ਆਖਿਰੀ ਅਲਵਿਦਾ ਕਹਿੰਦੇ ਹੋਏ ਕਈ ਵੱਡੇ ਐਲਾਨ ਕੀਤੇ ਹਨ।ਦੱਸਦੇਈਏ ਕਿ ਸੁਸ਼ਾਂਤ ਦਾ ਘਰ ਦਾ ਨਾਮ ਗੁਲਸ਼ਨ ਸੀ।
ਸਟੇਟਮੈਂਟ ਵਿੱਚ ਉਨ੍ਹਾਂ ਨੇ ਲਿਖਿਆ ਕਿ ਅਲਵਿਦਾ ਸੁਸ਼ਾਂਤ, ਦੁਨੀਆ ਦੇ ਲਈ ਜੋ ਸੁਸ਼ਾਂਤ ਸਿੰਘ ਰਾਜਪੂਤ ਸੀ ਉਹ ਸਾਡੇ ਲਈ ਸਾਡਾ ਪਿਆਰਾ ਗੁਲਸ਼ਨ ਸੀ। ਉਹ ਇੱਕ ਆਜਾਦ ਖਿਆਲ ਦਾ , ਬਹੁਤ ਬੋਲਣ ਵਾਲਾ ਅਤੇ ਬਹੁਤ ਸਮਝਦਾਰ ਲੜਕਾ ਸੀ।ਉਹ ਹਰ ਚੀਜ ਵਿੱਚ ਦਿਲਚਸਪੀ ਰੱਖਦਾ ਸੀ।ਉਸਦੇ ਸੁਪਨੇ ਕਦੇ ਕਿਸੇ ਚੀਜ ਨੂੰ ਲੈ ਕੇ ਰੁਕੇ ਨਹੀਂ ਅਤੇ ਉਸਨੇ ਇੱਕ ਸ਼ੇਰ ਦੇ ਦਿਲ ਦੇ ਨਾਲ ਉਨ੍ਹਾਂ ਸਪਨਿਆਂ ਦਾ ਪਿੱਛਾ ਕੀਤਾ , ਉਹ ਦਿਲ ਕੇ ਖੋਲ ਕੇ ਹੱਸਦਾ ਸੀ। ਉਹ ਸਾਡੇ ਪਰਿਵਾਰ ਦਾ ਮਾਣ ਅਤੇ ਪ੍ਰੇਰਣਾ ਸੀ।
ਉਸਦਾ ਟੈਲੀਸਕਾਪ ਉਸ ਦੀ ਸਭ ਤੋਂ ਫੇਵਰੇਟ ਚੀਜ ਸੀ, ਜਿਸ ਦੇ ਜਰੀਏ ਉਹ ਸਿਤਾਰਿਆਂ ਨੂੰ ਦੇਖਿਆ ਕਰਦਾ ਸੀ। ਅਸੀਂ ਅਜੇ ਵੀ ਇਸ ਗੱਲ ਦਾ ਵਿਸ਼ਵਾਸ ਨਹੀਂ ਕਰ ਪਾ ਰਹੇ ਹਾਂ ਕਿ ਹੁਣ ਅਸੀਂ ਉਸ ਦਾ ਹਾਸਾ ਕਦੇ ਜਾਣ ਨਹੀਂ ਸੁਣ ਪਾਵਾਂਗੇ। ਉਸਦੀਆਂ ਚਮਕਦੀਆਂ ਅੱਖਾਂ ਨਹੀਂ ਦੇਖ ਪਾਵਾਂਗੇ।ਉਸਦੇ ਜਾਣ ਮਗਰੋਂ ਸਾਡੇ ਪਰਿਵਾਰ ਵਿੱਚ ਖਾਲੀਪਨ ਪਸਰ ਗਿਆ ਹੈ ਜੋ ਕਦੇ ਖਤਮ ਨਹੀਂ ਹੋਵੇਗਾ।ਉਹ ਸੱਚ ਵਿੱਚ ਆਪਣੇ ਹਰ ਇੱਕ ਫੈਨ ਨੂੰ ਪਿਆਰ ਕਰਦਾ ਸੀ।
ਨੌਜਵਾਨ ਲੋਕਾਂ ਦੀ ਮਦਦ ਲਈ ਖੁੱਲ੍ਹੇਗਾ SSR ਫੈਡਰੇਸ਼ਨ-ਸਟੇਟਮੈਂਟ ਵਿੱ ਅੱਗੇ ਦੱਸਿਆ ਗਿਆ ਹੈ ਕਿ ਉਨ੍ਹਾਂ ਦੀਆਂ ਯਾਦਾਂ ਨੂੰ ਤਾਜਾ ਰੱਖਣ ਦੇ ਲਈ ਫਾਂਊਡੇਸ਼ਨ ਬਣਾਈ ਜਾ ਰਹੀ ਹੈ।ਅੱਗੇ ਲਿਖਿਆ ਗਿਆ ਹੈ ਕਿ ਸਾਡੇ ਗੁਲਸ਼ਨ ਨੂੰ ਇੰਨਾ ਪਿਆਰ ਦੇਣ ਦੇ ਲਈ ਧੰਨਵਾਦ। ਉਸਦੀਆਂ ਯਾਦਾਂ ਅਤੇ ਲਿਗੇਸੀ ਨੂੰ ਸਨਮਾਣ ਦੇਣ ਦੇ ਲਈ ਪਰਿਵਾਰ ਸੁਸ਼ਾਂਤ ਸਿੰਘ ਰਾਜਪੂਤ ਫਾਊਂਡੇਸ਼ਨ ਦਾ ਨਿਰਮਾਣ ਕਰ ਰਿਹਾ ਹੈ।ਇਸ ਨਾਲ ਸੁਸਾਂਤ ਦੇ ਪਸੰਦ ਦੇ ਏਰੀਆ ਯਾਨਿ ਸਾਈਂਸ, ਸਿਨੇਮਾ, ਸੁਪੋਰਟਸ ਵਿੱਚ ਆਉਣ ਵਾਲੇ ਯੰਗ ਟੈਂਲੇਟ ਨੂੰ ਸੁਪੋਰਟ ਕੀਤਾ ਜਾਵੇਗਾ।
https://www.instagram.com/p/CBvDhitAG1k/
ਨਾਲ ਹੀ ਪਟਨਾ ਦੇ ਰਾਜੀਵ ਨਗਰ ਸਥਿਤ ਉਨ੍ਹਾਂ ਦੇ ਘਰ ਨੂੰ ਮੈਮੋਰੀਅਲ ਵਿੱਚ ਬਦਲ ਦਿੱਤਾ ਜਾਵੇਗਾ।ਅਸੀਂ ਇੱਥੇ ਉਨ੍ਹਾਂ ਦੀ ਨਿਜੀ ਚੀਜਾਂ ਰੱਖਾਂਗੇ ਜਿਸ ਵਿੱਚ ਉਨ੍ਹਾਂ ਦੀਆਂ ਹਜ਼ਾਰਾਂ ਕਿਤਾਬਾਂ , ਟੈਲੀਸਕਾਪ, ਫਲਾਈਟ ਸਿਮਯੂਲੇਟਰ ਨਾਲ ਹੋਰ ਚੀਜਾਂ ਹੋਣਗੀਆਂ ਜਿਸ ਨਾਲ ਕਈ ਫੈਨਜ਼ ਅਤੇ ਸ਼ੁਭਚਿੰਤਕ ਜੁੜੇ ਰਹਿਣਗੇ।